Home ਗੁਰਦਾਸਪੁਰ ਮਾਮਲਾ ਬੇਟਿਆਂ ਵਲੋਂ ਆਪਣੀ ਮਾਂ ਦੀ ਸੇਵਾ ਨਾ ਕਰਨ ਦਾ ਮਹਿਲਾ...

ਮਾਮਲਾ ਬੇਟਿਆਂ ਵਲੋਂ ਆਪਣੀ ਮਾਂ ਦੀ ਸੇਵਾ ਨਾ ਕਰਨ ਦਾ ਮਹਿਲਾ ਆਯੋਗ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬੇਟਿਆਂ ਦੇ ਨਾਂਅ ਕੀਤੀਗਈ ਰਜਿਸਟਰੀ ਨੂੰ ਰਦ ਕਰ ਕਿ ਦੋਬਾਰਾ ਮਾਂ ਦੇ ਨਾਅ ਚੜਾਓਣ ਦੇ ਦਿਤੇ ਨਿਰਦੇਸ਼

185
0

ਕਾਦੀਆਂ 30 ਜੂਨ (  ਸਲਾਮ ਤਾਰੀ ) ਬੀਤੇ ਦਿਨੀ ਕਾਦੀਆਂ ਦੇ ਨਜਦੀਕੀ ਪਿੰਡ ਨਾਥਪੁਰ ਵਿਖੇ ਇਕ ਬੁਜਰਗ ਮਹਿਲਾ ਜਸਬੀਰ ਕੋਰ  ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਵੱਖ ਵੱਖ ਨਿਹੰਗ ਜਥੇਬੰਦੀਆਂ ਵਲੋਂ ਬੁਜਰਗ ਮਹਿਲਾ ਦੇ ਘਰ ਆ ਕਿ ਓਸ ਦੇ ਬੇਟਿਆਂ ਨਾਲ ਸਮਝੋਤਾ ਕਰਵਾਏ ਜਾਣ ਤੋਂ ਬਾਅਦ ਹੁਣ ਮਹਿਲਾ ਆਯੋਗ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਦਖਲ ਨਾਲ ਮਾਮਲਾ ਤੂਲ ਫੜਦਾ ਨਜਰ ਆ ਰਿਹਾ ਹੈ ।  ਜਿਕਰਯੋਗ ਹੈ ਕਿ ਬੀਤੇ ਦਿਨੀ ਬੁਜਰਗ ਮਹਿਲਾ  ਜਸਬੀਰ ਕੋਰ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਓਸ ਨੇ ਆਪਣੇ ਬੇਟਿਆਂ ਤੇ ਓਸ ਨੂੰ ਖਾਨਾ ਨਾ ਦੇਣ ਅਤੇ ਓਸ ਦਾ ਹਾਲ ਨਾ ਜਾਣ ਕਿ ਓਸ ਨੂੰ ਪ੍ਰਤਾੜਿਤ ਕਰਨ ਦਾ ਦੋਸ਼ ਲਗਾਇਆ ਸੀ ਜਿਸ ਤੇ ਕਾਰਵਾਈ ਕਰਦਿਆਂ ਨਿਹੰਗ ਜਥੇਬੰਦੀਆਂ ਵਲੋਂ ਮਹਿਲਾ ਦੇ ਪਿੰਡ ਨਾਥਥਪੁਰ ਆ ਕਿ ਓਸ ਦੇ ਬੇਟਿਆਂ ਨੂੰ 2500 ਰੂਪੇ ਮਹੀਨਾ ਦੇਣ ਦੀ ਗਲ ਤੇ  ਸਮਝੋਤਾ ਹੋਇਆ ਸੀ । ਜਿਸ ਤੇ ਓਹਨਾਂ ਦੇ ਬੇਟਿਆਂ ਬਲਵਿੰਦਰ ਸਿੰਘ ਅਤੇ ਰਾਜਕੰਵਲ ਸਿੰਘ ਦੀ ਵੀ ਰਜਾਮੰਦੀ ਹੋ ਗਈ ਸੀ । ਪਰ ਪਿਛਲੇ ਦਿਨੀ ਮਹਿਲਾ ਆਯੋਗ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵਲੋਂ ਮਹਿਲਾ ਜਸਬੀਰ ਕੋਰ ਨੂੰ ਮਿਲਣ ਦਾ ਵਾਅਦਾ ਕੀਤਾ ਸੀ ਜਿਸ ਤੇ ਅੱਜ ਮਹਿਲਾ ਆਯੋਗ ਦੀ ਚੋਅਰਪਰਸਨ ਮਨੀਸ਼ਾ ਗੁਲਾਟੀ  ਨਾਥਪੁਰ ਪੁੰਹਚੀ । ਇਸ ਮੋਕੇ ਤੇ ਮਹਿਲਾ ਨੇ ੳਾਪਣਾ ਦੁਖ ਸੁਨਾਓਦਿਆਂ ਕਿਹਾ ਕਿ ਓਸ ਦੇ ਬੇਟ ਓਸ ਦੀ ਬਿਲਕੁਲ ਸਾਰ ਨਹੀਂ ਲੈਂਦੇ ਓਹ ਚਾਹੂੰਦੀ ਹੈ ਕਿ ਜੋ ਚਾਰ ਏਕੜ ਜਮੀਨ ਓਹਨਾਂ ਦੇ ਨਾਂਅ ਕੀਤੀ ਹੈ ਓਹ ਓਸ ਨੂੰ ਵਾਪਿਸ ਦੁੇ ਦਿਤੀ ਜਾਵੇ ਤਾਂ ਕਿ ਓਸ ਨੂੰ ਠੇਕੇ ਤੇ ਦੇ ਕਿ ਓਹ ਆਪਣਾ ਗੁਜਾਰਾ ਕਰ ਸਕੇ । ਇਸ ਮੋਕੇ ਤੇ ਓਹਨਾਂ ਮਹਿਲਾ ਨੂੰ ਵਿਸ਼ਵਾਸ ਦਿਵਾਇਆ ਕਿ ਇਕ ਹਫਤੇ ਦੇ ਅੰਦਰ ਓਸ ਦੀ ਜਮੀਨ ਦੁਬਾਰ ਓਸ ਦੇ ਨਾਅ ਕਰ ਦਿਤੀ ਜਾਵੇਗੀ  । ਦੁਸਰੀ ਤਰਫ ਬੁਜਰਗ ਮਹਿਲਾ ਦੇ ਦੋਵੇਂ ਪੁੱਤਰਟ ਰਾਜਕੰਵਲ ਸਿੰਘ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਮਹਿਲਾ ਆਯੋਗ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵਲੋਂ ਇਕ ਪਾਸੇ ਦੀ ਕਾਰਵਾਈ ਕਰਦਿਆਂ ਓਹਨਾਂ ਦੀ ਕੋਈ ਸੁਣਨਵਾਈ ਨਹੀਂ ਕੀਤੀ । ਓਹਨਾਂ ਕਿਹਾ ਕਿ ਜੇਕਰ ਕੋਈ ਵੀ ਮਹਿਲਾ ਕਿਸੇ ਦੇ ਵਿਰੁਧ ਰੋ ਰੋ ਕਿ ਬਿਆਨ ਦੇ ਦੇਵੇ ਤਾਂ ਸੰਬਧਿਤ ਵਿਅਕਤੀ ਦੀ ਸੁਣਵਾਈ ਨਾ ਕਰ ਕਿ ਓਸ ਦੇ ਵਿਰੁਧ ਫੈਸਲਾ ਕਰ ਲੈਣਾ ਵੱਡੀ ਭੁਲ ਹੋਵੇਗੀ ਓਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਓਹਨਾਂ ਦੀ ਵੀ ਸੁਣਵਾਈ ਹੋਣੀ ਚਾਹੀਦੀ ਹੈ ਓਸ ਤੋਂ ਬਾਅਦ ਕਿਸੇ ਫੈਸਲੇ ਤੇ ਜਾਣਾ ਜਾਇਜ ਹੋਵੇਗਾ । ਇਸ ਮੋਕੇ ਓਹਨਾਂ ਦੇ ਨਾਲ ਐਸ ਐਸ ਪੀ ਗੁਰਦਾਸਪੁਰ ਰਸ਼ਪਾਲ ਸਿੰਘ ਨਾਇਬ ਤਹਸੀਲਦਾਰ ਕਾਦੀਆਂ ਅਤੇ ਪੁਲਿਸ ਦੇ ਅਧਿਕਾਰੀ ਵੀ ਮੋਜੂਦ ਸੀ ਫੋਟੋ- ਬੁਜਰਗ ਮਹਿਲਾ ਤੋਂ ਗਲਬਾਤ ਕਰਦਿਆਂ  ਮਹਿਲਾ ਕਮੀਸਨ ਦੀ ਚੇਅਰ ਪਰਸਨ ਮਨੀਸ਼ਾ ਗੁਲਾਟੀ

Previous articleਕੋਵਿਡ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਸੰਪਰਕ ਟਰੇਸਿੰਗ, ਟੈਸਟਿੰਗ ਤੇ ਵੈਕਸੀਨੇਸ਼ਨ ਜਰੂਰੀ – ਐੱਸ.ਡੀ.ਐੱਮ. ਬਟਾਲਾ
Next articleਜ਼ਿਲ੍ਹਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋ ਪਾਬੰਦੀਆਂ ’ਤੇ ਕੁਝ ਹੋਰ ਛੋਟਾਂ ਦੇ ਹੁਕਮ ਜਾਰੀ
Editor at Salam News Punjab

LEAVE A REPLY

Please enter your comment!
Please enter your name here