Home ਗੁਰਦਾਸਪੁਰ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਨਵੀਂ...

ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਨਵੀਂ ਪਹਿਲਕਦਮੀ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਕਰਨ ਵਾਲੇ ਦੀ ਜਾਣਕਾਰੀ ਦੇਣ ਲਈ ਵੱਟਸਐਪ ਨੰਬਰ 62804-07088 ਜਾਰੀ

171
0

ਬਟਾਲਾ, 7 ਨਵੰਬਰ (ਮੁਨੀਰਾ ਸਲਾਮ ਤਾਰੀ) ਐੱਸ.ਐੱਸ.ਪੀ ਬਟਾਲਾ ਸ਼੍ਰੀ ਸਤਿੰਦਰ ਸਿੰਘ (IPS) ਵੱਲੋਂ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਅਤੇ ਪੁਲਿਸ ਜਿਲ੍ਹਾ ਬਟਾਲਾ ਨੂੰ ਨਸ਼ਾ ਮੁਕਤ ਬਣਾਉਣ ਦੇ ਇਰਾਦੇ ਨੂੰ ਕਾਮਯਾਬ ਕਰਨ ਲਈ ਇੱਕ ਨਵਾਂ ਵੱਟਸਐਪ ਨੰਬਰ 62804-07088 ਜਨਤਕ ਪਲੇਟਫਾਰਮ ਤੇ ਜਾਰੀ ਕੀਤਾ ਗਿਆ ਹੈ।

 ਉਨ੍ਹਾਂ ਬਟਾਲਾ ਜਿਲ੍ਹਾ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਪ ਦੇ ਪਿੰਡ, ਸ਼ਹਿਰ, ਵਾਰਡ, ਕਸਬੇ ਅਤੇ ਮੁਹੱਲੇ ਵਿੱਚ ਅਗਰ ਕੋਈ ਵਿਅਕਤੀ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਹੈ, ਇਸ ਸਬੰਧੀ ਉਕਤ ਦਿੱਤੇ ਵੱਟਸਐਪ ਨੰਬਰ ਉੱਤੇ ਜਾਣਕਾਰੀ ਭੇਜੀ ਜਾਵੇ ਤਾਂ ਜੋ ਪੁਲਿਸ ਜਿਲ੍ਹਾ ਬਟਾਲਾ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।

 ਉਨ੍ਹਾਂ ਕਿਹਾ ਕਿ  ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।

Previous articleਪਿੰਡ ਔਲਖਾ ਦੀ ਨੂੰਹ ਨੇ ਯੂਨੀਵਰਸਿਟੀ ਵਿੱਚ ਮਾਰੀ ਬਾਜ਼ੀ|
Next articleਵਿਧਾਇਕ ਸ਼ੈਰੀ ਕਲਸੀ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ
Editor-in-chief at Salam News Punjab

LEAVE A REPLY

Please enter your comment!
Please enter your name here