ਕਾਦੀਆਂ 6 ਨਵੰਬਰ (ਮੁਨੀਰਾ ਸਲਾਮ ਤਾਰੀ)
ਕਾਦੀਆਂ ਦੇ ਨਜ਼ਦੀਕੀ ਪਿੰਡ ਡੱਲਾ ਵਿਖੇ ਇਕ ਰੋਜ਼ਾ ਮੁਫਤ ਹੋਮੀਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ । ਇਹ ਮੈਡੀਕਲ ਹੋਮਿਓਪੈਥਿਕ ਕੈਂਪ ਕਾਦੀਆਂ ਦੇ ਜ਼ਫਰ ਹੋਮਿਓਪੈਥਿਕ ਕਲੀਨਿਕ ਵੱਲੋਂ ਲਗਾਇਆ ਗਿਆ । ਜਿਸ ਵਿਚ ਡਾ ਰੋਮਾਣਾ ਜ਼ਫ਼ਰ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਮਰੀਜ਼ਾਂ ਦਾ ਚੈੱਕਅਪ ਕਰ ਕੇ ਉਨ੍ਹਾਂ ਨੂੰ ਮੁਫ਼ਤ ਹੋਮਿਓਪੈਥਿਕ ਦਵਾਈਆਂ ਵੀ ਦਿੱਤੀਆਂ ।
ਇਸ ਮੌਕੇ ਜਾਣਕਾਰੀ ਦਿੰਦਿਆਂ ਬੁਰਹਾਨ ਅਹਿਮਦ ਜ਼ੱਫ਼ਰ ਨੇ ਦੱਸਿਆ ਕਿ ਇਹ ਇੱਕ ਰੋਜ਼ਾ ਮੁਫ਼ਤ ਮੈਡੀਕਲ ਹੋਮਿਓਪੈਥਿਕ ਕੈਂਪ ਪਿੰਡ ਦੇ ਸਰਪੰਚ ਸਰਦਾਰ ਗੁਰਵਿੰਦਰ ਸਿੰਘ ਬਿੱਟੂ ਜੀ ਅਤੇ ਦਰਸ਼ਨ ਸਿੰਘ ਕਾਹਲੋਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ । ਇਸ ਮੌਕੇ ਉਨ੍ਹਾਂ ਦੇ ਨਾਲ ਸਗੀਰ ਅਹਿਮਦ ਤਾਹਿਰ ਵੀ ਮੌਜੂਦ ਸੀ ।