Home ਗੁਰਦਾਸਪੁਰ ਸਿਹਤ ਵਿਭਾਗ ਕਾਦੀਆਂ ਵੱਲੋਂ ਅਲੱਗ ਅਲੱਗ ਸਕੂਲਾਂ ਅਤੇ ਕਾਲਜਾ ਵਿੱਚ ਜਾਕੇ ਡ੍ਰਾਈਡੇ...

ਸਿਹਤ ਵਿਭਾਗ ਕਾਦੀਆਂ ਵੱਲੋਂ ਅਲੱਗ ਅਲੱਗ ਸਕੂਲਾਂ ਅਤੇ ਕਾਲਜਾ ਵਿੱਚ ਜਾਕੇ ਡ੍ਰਾਈਡੇ ਸਬੰਧੀ ਜਾਨਕਾਰੀ ਦਿੱਤੀ

219
0

ਕਾਦੀਆਂ 4 ਨਵੰਬਰ (ਮੁਨੀਰਾ ਸਲਾਮ ਤਾਰੀ) :- ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ, ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਜੀ ਦੀ ਰਹਿਨੁਮਾਈ ਐਸ ਐਮ ਉ ਕਾਦੀਆਂ ਡਾ. ਮਨੋਹਰ ਲਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਹਸਪਤਾਲ ਕਾਦੀਆਂ ਦੇ ਇੰਸਪੈਕਟਰ ਸ. ਕੁਲਬੀਰ ਸਿੰਘ ਨੇ ਸਕੂਲਾਂ ਅਤੇ ਕਾਲਜਾਂ ਚ, ਜਾਕੇ ਵਿਦਿਆਰਥੀਆਂ ਨੂੰ ਡੇਂਗੂ ਅਤੇ ਮਲੇਸ਼ੀਆ ਸਬੰਧੀ ਜਾਨਕਾਰੀ ਦਿੱਤੀ। ਇਸ ਮੋਕੇ ਉਹਨਾਂ ਡੇਂਗੂ ਦੇ ਲੱਛਣਾ ਅਤੇ ਬਚਾਓ ਸਬੰਧੀ ਜਾਗਰੂਕਿਤ ਕਰਨ ਲਈ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਡੇਂਗੂ ਦੀ ਬਿਮਾਰੀ ਤੋਂ ਬਚਾਓ ਲਈ ਘਰਾਂ ਵਿੱਚ ਜਾਂ ਘਰਾਂ ਦੇ ਨਜ਼ਦੀਕ ਸਾਫ਼ ਪਾਣੀ ਨਾਂ ਇਕੱਠਾ ਹੋਣ ਦਿੱਤਾ ਜਾਵੇI ਹੈਲਥ ਇੰਸਪੈਕਟਰ ਸ. ਕੁਲਬੀਰ ਸਿੰਘ ਨੇ ਅੱਗੇ ਕਿਹਾ ਕਿ ਮਲੇਰੀਆ ਬੁਖਾਰ ਇੱਕ ਐਨਾਫਲੀਜ਼ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਹ ਮੱਛਰ ਖੜ੍ਹੇ ਤੇ ਸਾਫ਼ ਪਾਣੀ ਉਪਰ ਰਹਿਦਾ ਤੇ ਆਪਣੀ ਪੈਦਾਵਾਰ ਵਧਾਉਂਦਾ ਹੈ। ਇਹ ਮੱਛਰ ਰਾਤ ਤੇ ਸਵੇਰ ਸਮੇਂ ਕੱਟਦੇ ਹਨ। ਮਲੇਰੀਆ ਬੁਖਾਰ ਦੇ ਲੱਛਣ ਠੰਢ ਤੇ ਕਾਬੇ ਨਾਲ ਬੁਖਾਰ, ਤੇਜ ਬੁਖਾਰ ਤੇ ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਸਰੀਰ ਨੂੰ ਪਸੀਨਾ ਆਉਣਾ ਆਦਿ ਹੁੰਦੇ ਹਨ, ਅਜਿਹੇ ਲੱਛਣ ਕਿਸੇ ਵਿਅਕਤੀ ਨੂੰ ਦਿਖਾਈ ਦੇਣ ਤਾਂ ਤਰੁੰਤ ਨਜ਼ਦੀਕੀ ਸਿਹਤ ਸੈਂਟਰ ਜਾ ਕਿ ਆਪਣੇ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ ਜੇਕਰ ਜਾਂਚ ਕਰਨ ਉਪਰੰਤ ਮਲੇਰੀਆ ਬੁਖ਼ਾਰ ਨਿੱਕਲੇ ਤਾਂ ਇਸ ਦੀ ਦਵਾਈ ਸਾਰੇ ਹੈਲਥ ਸੈਂਟਰ ਤੋਂ ਮੁਫ਼ਤ ਦਿੱਤੀ ਜਾਂਦੀ ਹੈ। ਇਸ ਮੋਕੇ ਮਲੇਰੀਆ ਬੁਖਾਰ ਤੋਂ ਬਚਾਓ ਦੇ ਤਰੀਕੇ ਦੱਸਦਿਆਂ ਇੰਸਪੈਕਟਰ ਕੁਲਬੀਰ ਸਿੰਘ ਨੇ ਕਿਹਾ ਕਿ ਦੁਕਾਨਾਂ ਅਤੇ ਘਰਾਂ ਦੇ ਵਿੱਚ ਰੱਖੇ ਕੁਲਰਾਂ ਦੇ ਪਾਣੀ, ਫਰਿਜ਼ਾ ਦੀਆਂ ਵੇਸਟ ਪਾਣੀ ਦੀਆਂ ਟਰੇਆ ਵਿੱਚੋ ਪਾਣੀ, ਟੁੱਟੇ -ਭੱਜੇ ਬਰਤਨਾ ਵਿੱਚ ਬਰਸਾਤਾਂ ਦੇ ਪਏ ਪਾਣੀ, ਪਸ਼ੂਆਂ ਦੇ ਪੀਣ ਵਾਲੇ ਪਾਣੀ ਦੀਆਂ ਹੋਦੀਆਂ ਵਿੱਚ ਪਏ ਪਾਣੀ, ਤੇ ਹੋਰ ਟੋਇਆ ਵਿੱਚ ਬਰਸਾਤਾਂ ਦੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਇਹ ਸਾਰੇ ਪਏ ਪਾਣੀ ਨੂੰ ਹਫ਼ਤੇ ਦੇ ਹਰ ਸ਼ੁੱਕਰਵਾਰ ਡ੍ਰਾਈ – ਡੇ ਮਨਾਉਣ ਤੇ ਕੱਢ ਦੇਣਾ ਤੇ ਚੰਗੀ ਤਰਾਂ ਸਾਫ਼ ਕਰਕੇ ਸਕਾਉਣਾ ਚਾਹੀਦਾ ਹੈ ਤੇ ਖੜੇ ਪਾਣੀ ਉਪਰ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ l ਮੱਛਰ ਤੋਂ ਬਚਾਓ ਲਈ ਸਰੀਰ ਨੂੰ ਪੂਰੇ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾ, ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਹੈਲਥ ਇੰਸਪੈਕਟਰ ਡਾ. ਕੁਲਬੀਰ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਵਿੱਚ ਸਤਪਾਲ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ, ਅਮਰੀਕ ਸਿੰਘ, ਯੁਗਰਾਜ, ਸਿੰਘ, ਨਰਿੰਦਰ ਸਿੰਘ, ਆਦ ਹਾਜਰ ਸਨ

Previous articleਏ ਡੀ ਸੀ ਵੱਲੋਂ ਹੋਲੋਗ੍ਰਾਮ ਤੇ ਕਿਊ ਆਰ ਕੋਡ ਵਾਲੇ ਆਈ. ਕਾਰਡ ਵੰਡਣ ਦੀ ਸ਼ੁਰੂਆਤ . ਸਤੰਬਰ ਮਹੀਨੇ ਦੌਰਾਨ ਰਜਿਸਟਰਡ 9198 ਵੋਟਰਾਂ ਦੇ ਆਈ. ਕਾਰਡ ਬਣੇ
Next articleਸ਼ਿਵ ਸੈਨਾ ਆਗੂ ਸੁਧੀਰ ਸੂਰੀ ਤੇ ਹੋਈ ਅੰਨ੍ਹੇਵਾਹ ਫਾਇਰਿੰਗ ਵਿੱਚ ਸੁਧੀਰ ਸੂਰੀ ਦੀ ਹੋਈ ਮੌਤ
Editor-in-chief at Salam News Punjab

LEAVE A REPLY

Please enter your comment!
Please enter your name here