Home ਗੁਰਦਾਸਪੁਰ ਵਾਰਡਨ ਸਰਵਿਸ, ਸਿਵਲ ਡਿਫੈਂਸ ਬਟਾਲਾ ਤੇ ਬਠਿੰਡਾ ਨੇ ਨਾਗਰਿਕ ਸੁਰੱਖਿਆ ਤੇ ਕੀਤੀਆਂ...

ਵਾਰਡਨ ਸਰਵਿਸ, ਸਿਵਲ ਡਿਫੈਂਸ ਬਟਾਲਾ ਤੇ ਬਠਿੰਡਾ ਨੇ ਨਾਗਰਿਕ ਸੁਰੱਖਿਆ ਤੇ ਕੀਤੀਆਂ ਵਿਚਾਰਾਂ

173
0

ਬਟਾਲਾ4 ਨਵੰਬਰ ( ਮੁਨੀਰਾ ਸਲਾਮ ਤਾਰੀ) ਏਡਜ਼ ਨੂੰ ਜਾਣੋ ਤਾਂ ਨਹੀ ਹੋਵੇਗੀ ਏਡਜ਼” ਜਨ ਜਾਗਰੂਕਤਾ ਮੁਹਿੰਮ ਦੋਰਾਨ ਨਰਿੰਦਰ ਕੁਮਾਰ ਬੱਸੀ (ਯੂਐਨ ਏਡਸ ਸਿਵਲ ਸੁਸਾਇਟੀ ਤੇ ਵਰਡਲ ਰਿਕਾਰਡ ਹੋਲਡਰ ਐਵਾਰਡੀ) ਡਿਪਟੀ ਚੀਫ ਵਾਰਡਨਸਿਵਲ ਡਿਫੈਂਸਬਠਿੰਡਾ ਦਾ ਬਟਾਲਾ ਵਿਖੇ ਪਹੁੰਚਣ ਤੇ ਵਾਰਡਨ ਸਰਵਿਸ ਸਿਵਲ ਡਿਫੈਂਸ ਬਟਾਲਾ ਦੇ ਪੋਸਟ ਵਾਰਡਨ ਹਰਬਖਸ਼ ਸਿੰਘਪੋਸਟ ਵਾਰਡਨ ਗੁਰਮੱਖ ਸਿੰਘ ਤੇ ਸੀ.ਡੀ. ਵਲੰਟੀਅਰ ਹਰਪ੍ਰੀਤ ਸਿੰਘ ਵਲੋਂ ਜੋਰਦਾਰ ਸਵਾਗਤ ਕੀਤਾ ਗਿਆ ।

            ਇਸ ਮੌਕੇ ਨਰਿੰਦਰ ਬੱਸੀ ਵਲੋ ਵੱਧ ਰਹੀ ਏਡਜ਼ ਦੀ ਬਿਮਾਰੀ ਤੇ ਚਿੰਤਾ ਪ੍ਰਗਟ ਕਰਦੇ ਹੋਏ ਦੱਸਿਆ ਕਿ ਹੁਣ ਤੱਕ 18 ਲੱਖ ਲੋਕਾ ਨੂੰ ਏਡਜ਼ ਪ੍ਰਤੀ ਜਾਗਰੂਕ ਕਰ ਚੁੱਕਾ ਹਾਂ ਤੇ ਅੱਗੇ ਵੀ ਕਰਦਾ ਰਹਾਂਗਾ। ਇਸ ਮੋਕੇ ਉਹਨਾਂ ਵਲੋ ਰੈਡ ਰੀਬਨ” ਲਗਾ ਕੇ ਇਸ ਮੁਹਿਮ ਦਾ ਹਿੱਸਾ ਬਨਣ ਲਈ ਵੀ ਪ੍ਰੇਰਿਆ।

      ਇਸ ਮੌਕੇ ਹਰਬਖਸ਼ ਸਿੰਘਗੁਰਮੁੱਖ ਸਿੰਘ ਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿਵਲ ਡਿਫੈਂਸ ਦੇ ੳੇੁਦੇਸ਼ਾਂ ਦੀ ਪ੍ਰਾਪਤੀ ਲਈ ਵੱਧ ਤੋ ਵੱਧ ਕੈਂਪ ਲਗਾਏ ਜਾਣ ਤਾਂ ਜੋ ਕਿਸੇ ਵੀ ਆਫਤ ਮੌਕੇ ਲੋਕਾਂ ਦੀ ਜਾਨਾਂ ਨੂੰ ਬਚਾਉਣਾਸਨਅਤਾਂ ਵਿਚ ਲਈਆਂ ਰੁਕਾਵਟਾਂ ਦੂਰ ਕਰਕੇ ਚਾਲੂ ਰੱਖਣਾ ਤੇ ਲੋਕਾਂ ਦਾ ਮਨੋਬਲ ਉਚਾ ਰੱਖਣ ਲਈ ਹਰੇਕ ਨਾਗਰਿਕ ਆਪਣਾ ਫਰਜ਼ ਨਿਭਾ ਸਕੇ ।

       ਇਸ ਤੋ ਬਾਅਦ ਕੁਦਰਤੀ ਅਨਾਜਾਂ ਤੇ ਵਿਚਾਰਾਂ ਦੋਰਾਨ ਉਹਨਾਂ ਵਲੋ ਜਲਦੀ ਹੀ ਬਠਿੰਡੇ ਦੇ ਇਲਾਕੇ ਵਿਚ ਕਿਸਾਨਾਂ ਅਤੇ ਆਮ ਲੋਕਾਂ ਨੂੰ ਮੂਲ ਅਨਾਜ਼ਾ ਬਾਰੇ ਜਾਣਕਾਰੀ ਦੇਣ ਲਈ ਅਗਾਹਵਧੂ ਕਿਸਾਨ ਗੁਰਮੁੱਖ ਸਿੰਘ ਨਾਲ ਮਿਲ ਕੇ ਮੁਹਿੰਮ ਚਲਾਉਣ ਲਈ ਸਹਿਮਤੀ ਪ੍ਰਗਟਾਈ ।

       ਆਖਰ ਵਿਚ ਆਏ ਹੋਏ ਮਹਿਮਾਨ ਨੂੰ ਯਾਦਗਾਰੀ ਚਿੰਨ੍ਹਸਿਰਪਾਉ ਤੇ ਦੇਸੀ ਅਨਾਜ ਭੇਟ ਕੀਤੇ ਗਏ।

Previous articleਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋ ਸਰਕਾਰੀ ਕੰਨਿਆ ਸਕੂਲ ਧਰਮਪੁਰਾ ਕਾਲੋਨੀ ਬਟਾਲਾ ਵਿਖੇ ਕਾਨੂੰਨੀ ਸਾਖਰਤਾ ਜਾਗਰੂਕਤਾ ਅਭਿਆਨ
Next articleਜ਼ਿਲ੍ਹੇ ਦੀਆਂ ਮੰਡੀਆਂ ਵਿਚ 745258 ਮੀਟਰਕ ਟਨ ਝੋਨੇ ਦੀ ਹੋਈ ਖਰੀਦ ਵਿਚੋਂ 96 ਫੀਸਦ ਚੁਕਾਈ
Editor-in-chief at Salam News Punjab

LEAVE A REPLY

Please enter your comment!
Please enter your name here