spot_img
Homeਮਾਝਾਗੁਰਦਾਸਪੁਰਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋ ਸਰਕਾਰੀ ਕੰਨਿਆ ਸਕੂਲ ਧਰਮਪੁਰਾ ਕਾਲੋਨੀ ਬਟਾਲਾ ਵਿਖੇ...

ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋ ਸਰਕਾਰੀ ਕੰਨਿਆ ਸਕੂਲ ਧਰਮਪੁਰਾ ਕਾਲੋਨੀ ਬਟਾਲਾ ਵਿਖੇ ਕਾਨੂੰਨੀ ਸਾਖਰਤਾ ਜਾਗਰੂਕਤਾ ਅਭਿਆਨ

 ਬਟਾਲਾ, 4 ਨਵੰਬਰ (ਮੁਨੀਰਾ ਸਲਾਮ ਤਾਰੀ) ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋ ਸਿੱਖਿਆ ਸੰਸਥਾਵਾ ਵਿੱਚ ਆਜਾਦੀ ਦਾ ਅੰਮ੍ਰਿਤ ਮਹਾ ਉਤਸਵ ਦੇ ਚਲਦਿਆ ਪੈਨ ਇੰਡੀਆ ਕੰਪੇਨ ਤਹਿਤ ਜਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੈਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਸ੍ਰੀ ਰਜਿੰਦਰ ਅਗਰਵਾਲ ਅਤੇ ਸਕੱਤਰ ਕਾਨੂੰਨੀ ਸੇਵਾਵਾ ਅਥਾਰਟੀ-ਕਮ-ਜੱਜ ਸੀਨੀਅਰ ਡਵੀਜ਼ਨ ਸਿਵਲ ਜੱਜ ਮੈਡਮ ਨਵਦੀਪ ਕੌਰ ਗਿੱਲ ਦੀ ਰਹਿਨੁਮਾਈ ਹੇਠ ਕਾਨੂੰਨੀ ਸਾਖਰਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ।
      ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੈਡਮ ਨਵਦੀਪ ਕੌਰ ਗਿੱਲ ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕਾਊਸਲਰ–ਕਮ- ਨੋਡਲ ਅਫਸਰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 13 ਨਵੰਬਰ ਤੱਕ 19 ਸਿੱਖਿਆ ਬਲਾਕਾਂ ਦੇ 970 ਸਕੂਲਾ ਵਿੱਚ ਪੜ੍ਹਦੇ 6ਵੀ ਤੋ 12ਵੀ ਤੱਕ ਦੇ ਲਗਭਗ 2,50,000 ਵਿਦਿਆਰਥੀਆ ਅਤੇ ਕਾਲਜਾ ਤੇ ਆਈ.ਟੀ.ਆਈਜ਼ ਦੇ ਲਗਭਗ 50,000 ਵਿਦਿਆਰਥੀਆ ਨੂੰ ਕਾਨੂੰਨੀ ਸਾਖਰਤਾ ਬਾਰੇ ਜਾਗਰੂਕ ਕੀਤਾ ਜਾਵੇਗਾ।
         ਅੱਜ ਇਸ ਮੁਹਿੰਮ ਤਹਿਤ ਜਿਲ੍ਹੇ ਦੇ ਸਿੱਖਿਆ ਬਲਾਕ ਬਟਾਲਾ-1, ਬਟਾਲਾ-2 ਅਤੇ ਡੇਰਾ ਬਾਬਾ ਨਾਨਕ ਬਲਾਕ-1 ਤੇ ਬਲਾਕ-2 ਦੇ 118 ਸਕੂਲਾਂ ਵਿੱਚ ਵਿਸ਼ੇਸ ਪ੍ਰੋਗਰਾਮ ਕਰਵਾਏ ਗਏ। ਜਿਨ੍ਹਾਂ ਵਿਚ 38000 ਤੋਂ ਉਪਰ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ । ਐਸ.ਡੀ.ਕਾਲਜ ਫਾਰ ਵੋਮੈਨ ਗੁਰਦਾਸਪੁਰ ਵਿਖੇ ਜੱਜ ਮਿਸ ਨਵਦੀਪ ਕੌਰ ਗਿੱਲ ਸਕੱਤਰ ਕਾਨੂੰਨੀ ਸੈਵਾਵਾਂ ਅਥਾਰਿਟੀ ਬਤੌਰ ਮੁੱਖ ਮਹਿਮਾਨ ਅਤੇ ਪਰਮਿੰਦਰ ਸਿੰਘ ਸੈਂਣੀ ਜਿਲ੍ਹਾ ਗਾਈਡੈਸ ਕਾਊਸਲਰ ਅਤੇ ਐਡਵੋਕੇਟ ਪਲਵਿੰਦਰ ਕੌਰ ਵਿਸ਼ੇਸ ਮਹਿਮਾਨ ਵਜੋ ਸ਼ਾਮਿਲ ਹੋਏ । ਸਰਕਾਰੀ ਕੰਨਿਆ ਸਕੂਲ ਧਰਮਪੁਰਾ ਕਾਲੋਨੀ ਬਟਾਲਾ ਅਤੇ ਕੈਪ ਸਰਕਾਰੀ ਕੰਨਿਆ ਸਕੂਲ ਕੈਪ ਬਟਾਲਾ ਵਿਖੇ ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਸ ਕਾਊਸਲਰ ਬਤੌਰ ਮੁੱਖ ਮਹਿਮਾਨ ਜਾਗਰੂਕਤਾ ਅਭਿਆਨ ਦੇ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਏ ।
         ਇਸ ਮੌਕੇ ਉਨ੍ਹਾਂ ਵੱਲੋਂ ਕਾਨੂੰਨੀ ਸਾਖ਼ਰਤਾ ਅਭਿਆਨ ਤਹਿਤ ਵਿਦਿਆਰਥੀਆਂ ਨੂੰ ਮੁੱਢਲੇ ਅਧਿਕਾਰਾਂ ਤੇ ਕਾਨੂੰਨੀ ਸੇਵਾਵਾਂ ਬਾਰੇ ਵੱਡਮੁੱਲੀ ਜਾਣਕਾਰੀ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ।
       ਇਸ ਮੌਕੇ ਜੱਜ ਮਿਸ ਨਵਦੀਪ ਕੌਰ ਗਿੱਲ ਨੇ ਕਿਹਾ ਕਿ ਜ਼ਿਲ੍ਹੇ ਦੇ ਹਰ ਨਾਗਰਿਕ ਨੂੰ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਹਰ ਕਾਨੂੰਨੀ ਸਹਾਇਤਾ ਲਈ ਲੋੜਵੰਦ ਯੋਗ ਨਾਗਰਿਕ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮੁਹਈਆ ਕਰਵਾਈ ਜਾਵੇਗੀ। ਲੋੜਵੰਦ ਨਾਗਰਿਕ ਕੋਰਟ ਕੰਪਲੈਕਸ ਦੇ ਕਮਰਾ ਨੰਬਰ 104 ਵਿੱਚ ਇਸ ਸਬੰਧੀ ਸਪੰਰਕ ਕਰ ਸਕਦੇ ਹਨ
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments