Home ਗੁਰਦਾਸਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ ਨੇ ਜ਼ਿਲ੍ਹਾ ਪੱਧਰ ਤੇ ਜਿੱਤੇ ਤਮਗੇ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ ਨੇ ਜ਼ਿਲ੍ਹਾ ਪੱਧਰ ਤੇ ਜਿੱਤੇ ਤਮਗੇ।

163
0

ਕਾਦੀਆਂ 4 ਨਵੰਬਰ (ਸਲਾਮ ਤਾਰੀ)

ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ ਦੇ ਖਿਡਾਰੀਆਂ ਨੇ ਵੱਖ ਵੱਖ ਪ੍ਰਤੀਯੋਗਤਾਵਾਂ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਅੰਡਰ 14 ਵਿੱਚ ਸਿਮਰਨਜੀਤ ਕੌਰ ਅਤੇ ਸਰਬਜੀਤ ਸਿੰਘ ਨੇ ਛੇ 600 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਅੰਡਰ ਸਤਾਰਾਂ ਵਰਗ ਵਿੱਚ ਹਰਮਨਪ੍ਰੀਤ ਕੌਰ 1500 ਮੀਟਰ ਵਿੱਚ ਪਹਿਲਾ ,800 ਮੀਟਰ ਵਿੱਚ ਦੂਸਰਾ, ਪਲਕਪ੍ਰੀਤ ਕੌਰ 400 ਮੀਟਰ ਦੌੜ ਵਿੱਚ ਅਤੇ 400 ਮੀਟਰ ਹਰਡਲ ਰੇਸ ਵਿੱਚ ਦੂਸਰੇ ਸਥਾਨ ਤੇ ਰਹੀ ।ਰਮਨ ਪ੍ਰੀਤ ਕੌਰ ,ਸਿਮਰਨਜੀਤ ਕੌਰ, ਪਲਕਦੀਪ ਕੌਰ, 100ਮੀਟਰ ਰਿਲੇਅ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਸਿਮਰਨਜੀਤ ਕੌਰ ਹੈਮਰ ਥ੍ਰੋ ਵਿੱਚ ਪਹਿਲਾ ਅਤੇ ਹਰਮਨਦੀਪ ਸਿੰਘ 1500 ਮੀਟਰ ਵਿੱਚ ਤੀਸਰੇ ਸਥਾਨ ਤੇ ਰਿਹਾ । ਅੰਡਰ 19 ਵਰਗ ਵਿੱਚ ਜਿਤੇਂਦਰ ਨੂੰ ਸ਼ਾਟਪੁੱਟ ਵਿੱਚ ਪਹਿਲਾ ਅਤੇ ਡਿਸਕਸ ਥਰੋਅ ਵਿੱਚ ਤੀਸਰਾ ਸਥਾਨ ਤੇ ਰਹੇ । ਇਸੇ ਤਰ੍ਹਾਂ ਬਲਰਾਜ ਸਿੰਘ 400 ਮੀਟਰ ਹਰਡਲ ਵਿੱਚ ਪਹਿਲਾ , ਪੰਜ ਕਿਲੋਮੀਟਰ ਤੇਜ਼ ਚਾਲ ਵਿੱਚ ਵੀ ਪਹਿਲੇ ਸਥਾਨ ਤੇ ਰਹੇ ।ਦਿਲਪ੍ਰੀਤ ਸਿੰਘ 400 ਮੀਟਰ ਹਰਡਲ ਰੇਸ ਵਿੱਚ ਦੂਸਰੇ ਸਥਾਨ ਤੇ ਅਤੇ ਉਕਤ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ਼ਸ਼ੀ ਕਿਰਨ ਨੇ ਉਨ੍ਹਾਂ ਨੂੰ ਭਵਿੱਖ ਵਿੱਚ ਅਤੇ ਹੋਰ ਵੱਧ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਕੂਲ ਦਾ ਸਟਾਫ ਵੀ ਮੌਜੂਦ ਸੀ ।
ਫੋਟੋ:– ਪ੍ਰਿੰਸੀਪਲ ਸ਼ਸ਼ੀ ਕਿਰਨ ਦੇ ਨਾਲ ਜੇਤੂ ਖਿਡਾਰੀ ।

Previous articleਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲਾ ਪੱਧਰ ਤੇ ਜਿੱਤੇ ਮੈਡਲ
Next articleਪੰਜਾਬੀ ਮਾਹ-2022 ਦਾ ਪਰਵਾਸੀ ਸਾਹਿਤਕਾਰ ਧਰਮ ਸਿੰਘ ਗੁਰਾਇਆ ਦ‍ਾ ਕਰਵਾਇਆ ਗਿਆ ਰੂ-ਬ-ਰੂ ਸਮਾਰੋਹ ਇਤਿਹਾਸਕ ਹੋ ਨਿੱਬੜਿਆ
Editor-in-chief at Salam News Punjab

LEAVE A REPLY

Please enter your comment!
Please enter your name here