ਕਾਦੀਆਂ 2 ਨਵੰਬਰ (ਮੁਨੀਰਾ ਸਲਾਮ ਤਾਰੀ): ਨਗਰ ਕੌਂਸਲ ਕਾਦੀਆਂ ‘ਚ ਸਵੱਛ ਭਾਰਤ ਅਭਿਆਨ ਤਹਿਤ ਬ੍ਰਾਂਡ ਅੰਬੈਸਡਰ ਮੁਕੇਸ਼ ਵਰਮਾ ਅਤੇ ਇੰਚਾਰਜ ਸਵੱਛ ਭਾਰਤ ਅਭਿਆਨ ਅਤੇ ਨਿਸ਼ਾ ਦੇਵਲ ਦੀ ਅਗਵਾਈ ਹੇਠ ਲੋਕਾਂ ਨੂੰ ਵੱਖ-ਵੱਖ ਵਾਰਡਾਂ’ ਚ ਸੁੱਕੇ ਅਤੇ ਗਿੱਲੇ ਕੂੜੇ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ ਗਿਆ । ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ, ਨਗਰ ਕੌਂਸਲ ਕਾਦੀਆਂ ਦੇ ਸਵੱਛਤਾ ਅਭਿਆਨ ਦੇ ਬ੍ਰਾਂਡ ਅੰਬੈਸਡਰ, ਮੁਕੇਸ਼ ਵਰਮਾ ਨੇ ਕਿਹਾ ਕਿ ਸੁੱਕੇ ਕੂੜੇ ਚ ਪੋਲੀਥੀਨ ਪੇਪਰ ਸ਼ਾਮਲ ਹੁੰਦਾ ਹੈ ਹੈ, ਪਰ ਨਗਰ ਕੌਂਸਲ ਕਾਦੀਆਂ ਖੇਤਰ ਦੇ ਲੋਕ ਇਸ ਨਿਯਮ ਦੀ ਪਾਲਣਾ ਨਹੀੱ ਕਰਦੇ। ਗਿੱਲੇ ਤੇ ਸੁੱਕੇ ਕੂਡ਼ੇ ਦੇ ਮਿਲਣ ਨਾਲ ਬਦਬੂ ਪੈਦਾ ਹੁੰਦੀ ਹੈ । ਇਹ ਕੂੜਾ ਕਿਸੇ ਕੰਮ ਦਾ ਨਹੀਂ ਹੁੰਦਾ।ਜੇਕਰ ਗਿੱਲਾ ਅਤੇ ਸੁੱਕਾ ਕੂਡ਼ਾ ਵੱਖ ਵੱਖ ਕਰ ਦਿੱਤਾ ਜਾਏ ਤਾਂ ਗਿੱਲੇ ਕੂੜੇ ਨਾਲ ਖਾਦ ਬਣਾਈ ਜਾ ਸਕਦੀ ਹੈ ਜਦ ਕੇ ਸੁੱਕੇ ਕੂੜੇ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਸਾਡੇ ਆਲੇ ਦੁਆਲੇ ਫੈਲਦੀ ਗੰਦਗੀ ਡੇਂਗੂ, ਮਲੇਰੀਆ,ਚਿਕਨਗੁਨੀਆ, ਹੈਜ਼ਾ ਵਰਗੇ ਬਹੁਤ ਸਾਰੇ ਭਿਆਨਕ ਰੋਗ ਨੂੰ ਫੈਲਾਉਂਦੀ ਹੈ। ਇਸ ਲਈ ਸਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਗਿੱਲੇ ਤੇ ਸੁੱਕੇ ਕੂਡ਼ੇ ਨੂੰ ਵੱਖ ਵੱਖ ਰੱਖਣਾ ਚਾਹੀਦਾ ਹੈ ।ਉਨ੍ਹਾਂ ਨੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਅਰੁਣ ਕੁਮਾਰ ਇੰਸਪੈਕਟਰ ਕਮਲਜੀਤ ਅਤੇ ਨਿਸ਼ਾ ਦੇਵਲ ਦੇ ਹਵਾਲੇ ਨਾਲ ਕਿਹਾ ਕਿਹਾ ਕਿ ਕਾਦੀਆਂ ਸ਼ਹਿਰ ਵਿੱਚ ਕੁੱਲ 4889 ਘਰ ਹਨ, ਜਿਸ ਵਿੱਚ ਤਕਰੀਬਨ 23000 ਲੋਕ ਰਹਿੰਦੇ ਹਨ । ਉਨ੍ਹਾਂ ਕਿਹਾ ਕਿ 42 ਸਫ਼ਾਈ ਕਰਮਚਾਰੀਆਂ ਦੀ ਡਿਊਟੀ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਨ ਲਈ ਲਗਾਈ ਗਈ ਹੈ, ਜਿਸ ਲਈ ਉਹ ਹਰ ਸਵੇਰ ਲੋਕਾਂ ਦੇ ਘਰਾਂ ‘ ਚ ਹਰੇ ਅਤੇ ਨੀਲੇ ਰੰਗ ਦੇ 20 ਰਿਕਸ਼ਿਆਂ ਚ ਜਾ ਕੇ ਗਿੱਲਾ ਅਤੇ ਸੁੱਕਾ ਕੂਡ਼ਾ ਇਕੱਠਾ ਕਰਦੇ ਹਨ , ਇਸ ਦੇ ਨਾਲ ਨਾਲ , 15 ਠੇਲੇ ਵੀ ਸ਼ਾਮਲ ਕੀਤੇ ਗਏ ਹਨ। ਇਸ ਮੌਕੇ ਇੰਸਪੈਕਟਰ ਕਮਲਪ੍ਰੀਤ ਸਿੰਘ ਉਰਫ ਰਾਜਾ ਵੀ ਹਾਜ਼ਰ ਸਨ।