spot_img
Homeਮਾਝਾਗੁਰਦਾਸਪੁਰਸਰਕਾਰੀ ਪ੍ਰਾਇਮਰੀ ਸਕੂਲ ਢਡਿਆਲਾ ਨਜ਼ਾਰਾ ਵਿਖੇ 6 ਲੱਖ 26 ਹਜ਼ਾਰ ਰੁਪਏ ਦੀ...

ਸਰਕਾਰੀ ਪ੍ਰਾਇਮਰੀ ਸਕੂਲ ਢਡਿਆਲਾ ਨਜ਼ਾਰਾ ਵਿਖੇ 6 ਲੱਖ 26 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਰੇ ਦਾ ਨੀਂਹ ਪੱਥਰ ਰੱਖਿਆ

ਬਟਾਲਾ, 2 ਨਵੰਬਰ (ਮੁਨੀਰਾ ਸਲਾਮ ਤਾਰੀ ) ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਜਿੱਥੇ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਜਾ ਰਿਹਾ ਹੈ , ਉੱਥੇ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਗ੍ਰਾਂਟਾ ਵੀ ਦਿੱਤੀਆਂ ਜਾ ਰਹੀਆਂ ਹਨ ਇਸ ਕੜੀ ਤਹਿਤ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਢਡਿਆਲਾ ਨਜ਼ਾਰਾ ਬਲਾਕ ਕਾਦੀਆਂ ਨੂੰ ਨਵੇਂ ਕਮਰੇ ਦੀ ਉਸਾਰੀ ਲਈ 6 ਲੱਖ 26 ਹਜ਼ਾਰ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਦੌਰਾਨ ਨਵੇਂ ਉਸਾਰੇ ਜਾਣ ਵਾਲੇ ਕਮਰੇ ਦਾ ਨੀਂਹ ਪੱਥਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਾਦੀਆਂ 2 ਦੇ ਬੀ.ਪੀ.ਈ.ਓ. ਪੋਹਲਾ ਸਿੰਘ ਵੱਲੋਂ ਪਿੰਡ ਦੇ ਪਤਵੰਤੇ ਸੱਜਣਾ ਦੀ ਹਾਜ਼ਰੀ ਵਿੱਚ ਰੱਖਿਆ ਗਿਆ।
     ਇਸ ਮੌਕੇ ਅਧਿਆਪਕ ਆਗੂ ਹਰਪ੍ਰੀਤ ਸਿੰਘ ਪਰਮਾਰ , ਸਕੂਲ ਮੁੱਖੀ ਜਤਿੰਦਰ ਸਿੰਘ ਬਟਾਲਾ, ਲਖਬੀਰ ਸਿੰਘ ਅੰਮੋਨੰਗਲ, ਭੁਪਿੰਦਰ ਸਿੰਘ ਪੱਡਾ, ਹਰਪਿੰਦਰ ਸਿੰਘ ਥਰੀਏਵਾਲ , ਗੁਰਨਾਮ ਸਿੰਘ ਬਰਿਆਰ, ਮਨਮੋਹਨ ਸਿੰਘ ਪੀਰੋਵਾਲ, ਬਲਜੀਤ ਕੌਰ ਹਰਦਾਨ, ਕਿਰਨਪ੍ਰੀਤ ਕੌਰ, ਹਰਪ੍ਰੀਤ ਸਿੰਘ ਪੰਜਗਰਾਈਆ ਆਦਿ ਹਾਜ਼ਰ ਸਨ
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments