spot_img
Homeਮਾਝਾਗੁਰਦਾਸਪੁਰਰਾਜ ਪੱਧਰੀ ਤੰਬਾਕੂ ਰਹਿਤ ਦਿਵਸ ਮੌਕੇ ਕੀਤਾ ਜਾਗਰੂਕ

ਰਾਜ ਪੱਧਰੀ ਤੰਬਾਕੂ ਰਹਿਤ ਦਿਵਸ ਮੌਕੇ ਕੀਤਾ ਜਾਗਰੂਕ

 

ਕਾਦੀਆਂ 1ਨਵੰਬਰ,( ਮੁਨੀਰਾ ਸਲਾਮ ਤਾਰੀ) ਤੰਬਾਕੂ ਦੇ ਸੇਵਨ ਤੋਂ ਸ਼ਰੀਰ ਤੇ ਪੈਂਦੇ ਮਾਰੂ ਪ੍ਰਭਾਵਾਂ ਸਬੰਧੀ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ 1 ਨਵੰਬਰ ਨੂੰ ਮਨਾਇਆ ਗਿਆ। ਇਸ ਲੜੀ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੋਹਰ ਲਾਲ ਦੇ ਮਾਰਗ ਦਰਸ਼ਨ ਹੇਠ ਪਿੰਡ ਹਰਚੋਵਾਲ ਦੀ ਦਾਣਾ ਮੰਡੀ ਵਿਖੇ ਤੰਬਾਕੂਨੋਸ਼ੀ ਦੇ ਖਿਲਾਫ ਜਾਗਰੂਕਤਾ ਲੈਕਚਰ ਦਿੱਤਾ ਗਿਆ। ਬੀ ਈ ਈ ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਤੰਬਾਕੂ ਇਕ ਜਾਨਲੇਵਾ ਜ਼ਹਿਰ ਹੈ ਜੋ ਤਨ ਮਨ ਅਤੇ ਧਨ ਦਾ ਨੁਕਸਾਨ ਕਰਦਾ ਹੈ। ਭਾਰਤ ਵਿਚ ਹਰ 8 ਸਕਿੰਟ ਬਾਅਦ ਇਕ ਵਿਅਕਤੀ ਦੀ ਮੌਤ ਦਾ ਕਾਰਣ ਤੰਬਾਕੂ ਹੁੰਦਾ ਹੈ,ਪੰਜਾਬ ਵਿਚ ਰੋਜ 48 ਲੋਕਾਂ ਦੀ ਮੌਤ ਤੰਬਾਕੂ ਸੇਵਨ ਕਰਕੇ ਹੁੰਦੀ ਹੈ ਕਿਉਂਕਿ ਤੰਬਾਕੂ ਉਤਪਾਦ ਸਿਗਰੇਟ ਦੇ ਧੂੰਏ ਵਿਚ 4 ਹਜਾਰ ਰਸਾਇਣਕ ਤੱਤ ਹੁੰਦੇ ਹਨ ਜਿੰਨਾਂ ਵਿਚ 200 ਵੱਖ ਵੱਖ ਜ਼ਹਿਰੀਲੇ ਤੱਤ ਅਤੇ 60 ਤੋਂ ਵੱਧ ਕੈਂਸਰ ਪੈਦਾ ਕਰਨ ਵਾਲੇ ਤੱਤ ਸ਼ਾਮਿਲ ਹੁੰਦੇ ਹਨ। ਇਸਦਾ ਕਿਸੇ ਰੂਪ ਵਿਚ ਵੀ ਸੇਵਨ (ਜਿਵੇਂ ਸਿਗਰਟ, ਜਰਦਾ,ਚੇਨੀ ਖੇਨੀ ) ਕਈ ਜਾਨਲੇਵਾ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਨਾਲ ਮੂੰਹ ਦਾ ਕੈਂਸਰ ,ਫੇਫਡ਼ਿਆਂ ਦਾ ਕੈਂਸਰ, ਸਾਹ ਦਾ ਕੈੰਸਰ, ਹਾਈ ਬਲੱਡ ਪ੍ਰੈੱਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਹੈਲਥ ਇੰਸਪੈਕਟਰ ਕੁਲਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੁਆਰਾ ਕੋਟਪਾ 2003 ਐਕਟ ਬਣਾਇਆ ਗਿਆ ਹੈ ਜਿਸ ਤਹਿਤ ਜਨਤਕ ਥਾਵਾਂ ਜਿਵੇਂ ਸਕੂਲ, ਹਸਪਤਾਲ, ਬਸ ਸਟੈਂਡ, ਰੇਲਵੇ ਸਟੇਸ਼ਨ,ਆਦਿ ਦੇ 100 ਮੀਟਰ ਦੇ ਖੇਤਰ ਵਿਚ ਇਸਨੂੰ ਵੇਚਣ ਤੇ ਚਾਲਾਨ ਦੀ ਤਜਵੀਜ ਹੈ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਐੱਲ ਐਚ ਵੀ ਹਰਭਜਨ ਕੌਰ,ਐੱਲ ਐੱਚ ਵੀ ਰਾਜਵਿੰਦਰ ਕੌਰ, ਹੈਲਥ ਇੰਸਪੈਕਟਰ ਕੁਲਜੀਤ ਸਿੰਘ, ਹੈਲਥ ਵਰਕਰ ਸਰਬਜੀਤ ਸਿੰਘ, ਪਰਜੀਤ ਸਿੰਘ, ਮਨਿੰਦਰ ਸਿੰਘ ਅੱਚ ਆਈ ਅਤੇ ਦਾਣਾ ਮੰਡੀ ਦੇ ਮਜਦੂਰ ਆਦਿ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments