spot_img
Homeਮਾਝਾਗੁਰਦਾਸਪੁਰਮੈਰੀਟੋਰੀਅਸ ਟੈਸਟ ਵਿੱਚ ਸ. ਹ. ਸਕੂਲ ਬਸਰਾਏ ਦੀ ਹਰੀ ਝੰਡੀ (ਹੈਡਿੰਗ)

ਮੈਰੀਟੋਰੀਅਸ ਟੈਸਟ ਵਿੱਚ ਸ. ਹ. ਸਕੂਲ ਬਸਰਾਏ ਦੀ ਹਰੀ ਝੰਡੀ (ਹੈਡਿੰਗ)

ਕਾਦੀਆ 1 ਨਵੰਬਰ (ਸਲਾਮ ਤਾਰੀ) ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ. ਹਰਪਾਲ ਸਿੰਘ ਸੰਧਾਵਾਲੀਆ ਨੇ ਆਪਣੇ ਵਿਸ਼ੇਸ਼ ਉਪਰਾਲੇ ਰਾਹੀ ਮੈਰੀਟੋਰੀਅਸ ਵਿੱਚ ਦਾਖਲੇ ਵਿੱਚ ਵਾਧੇ ਲਈ ਹਰੇਕ ਬਲਾਕ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ  ਕਰਨ ਵਾਲੇ ਵਿਦਿਆਰਥੀਆਂ ਦੀਮੈਰੀਟੋਰੀਅਸ  ਟੈਸਟ ਦੀ ਤਿਆਰੀ ਲਈ ਮੋਕ ਟੈਸਟ ਲਿਆ ਗਿਆ।ਬਲਾਕ ਕਾਦੀਆਂ -1ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿੱਚੋਂ  ਪਹਿਲੀ ਪੁਜੀਸ਼ਨ ਅਮਨਦੀਪ ਕੌਰ ਸਸਸਸ ਮਸਾਣੀਆਂ,ਦੂਸਰੀ ਪੁਜੀਸ਼ਨ ਅਨੂਰੀਤ ਸਸਸਸ ਡੱਲਾ ਅਤੇ ਤੀਸਰੀ ਪੁਜੀਸ਼ਨ ਰੁਪਿੰਦਰਜੀਤ ਕੌਰ ਸਰਕਾਰੀ ਹਾਈ ਸਕੂਲ ਬਸਰਾਏ ਨੇ ਪ੍ਰਾਪਤ ਕਰਕੇ ਬਲਾਕ ਕਾਦੀਆਂ -1 ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਬਲਾਕ ਨੋਡਲ ਅਫ਼ਸਰ ਵਿਜੈ ਕੁਮਾਰ ਕਾਦੀਆਂ -1 ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਿਕੰਦਰ ਸਿੰਘ ਪੰਜਾਬੀ ਮਾਸਟਰ, ਲਖਵਿੰਦਰ ਸਿੰਘ ਮੈਥ ਮਾਸਟਰ, ਸਤਨਾਮ ਸਿੰਘ ਸਾਇੰਸ ਮਾਸਟਰ, ਜਰਨੈਲ ਸਿੰਘ ਅ/ਕ,ਰਵਿੰਦਰ ਕੁਮਾਰ, ਮਲਿਕਾ ਗੋਰਾਇਆ ਅੰਗਰੇਜੀ ਮਿਸਟਰੈਸ, ਮਿਸ ਅਨੁਰਾਧਾ ਹਿੰਦੀ ਮਿਸਟਰੈਸ ਅਤੇ ਨਵਪ੍ਰੀਤ ਕੌਰ ਹਾਜ਼ਿਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments