spot_img
Homeਮਾਝਾਗੁਰਦਾਸਪੁਰਮਾਈਗ੍ਰੇਟਰੀ ਆਬਾਦੀ ਨੂੰ ਟੀਕਾਕਰਨ ਅਤੇ ਹੋਰ ਸਿਹਤ ਸੁਵਿਧਾ ਬਾਰੇ ਕੀਤਾ ਜਾਗਰੂਕ

ਮਾਈਗ੍ਰੇਟਰੀ ਆਬਾਦੀ ਨੂੰ ਟੀਕਾਕਰਨ ਅਤੇ ਹੋਰ ਸਿਹਤ ਸੁਵਿਧਾ ਬਾਰੇ ਕੀਤਾ ਜਾਗਰੂਕ

ਕਾਦੀਆਂ 31ਅਕਤੂਬਰ, (ਸੁਰਿੰਦਰ ਕੌਰ ) ਆਮ ਜਨਤਾ ਤੱਕ ਸਿਹਤ ਸੁਵਿਧਾਵਾਂ ਪ੍ਰਤੀ ਜਾਗਰੂਕ ਕਰਨ ਹਿਤ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਸੀਨੀਅਰ ਮੇਡੀਕਲ ਅਫਸਰ ਡਾਕਟਰ ਮਨੋਹਰ ਲਾਲ ਜੀ ਦੇ ਮਾਰਗ ਦਰਸ਼ਨ ਹੇਠ ਸੀ ਐੱਚ ਸੀ ਭਾਮ ਦੇ ਸਿਹਤ ਅਮਲੇ ਵੱਲੋਂ ਮਾਈਗ੍ਰੇਟਰੀ ਆਬਾਦੀ ਨੂੰ ਨਾ ਕੇਵਲ ਜੱਚਾ ਬੱਚਾ ਸਿਹਤ ਸੁਵਿਧਾ, ਸੰਪੂਰਨ ਟੀਕਾਕਰਨ ਅਤੇ ਡੇਂਗੁ ਮਲੇਰੀਆ ਸਬੰਧੀ ਵੀ ਜਾਗਰੂਕ ਕੀਤਾ ਗਿਆ। ਬੀ ਈ ਈ ਸੁਰਿੰਦਰ ਕੌਰ ਦੱਸਿਆ ਕਿ ਸਾਡਾ ਪ੍ਰਮੁਖ ਉਦੇਸ਼ ਕੋਈ ਵੀ ਜੱਚਾ ਅਤੇ ਬੱਚਾ ਟਿਕਾਕਰਨ ਤੋਂ ਵਾਂਝਾ ਨਾ ਰਹੇ, ਇਸੇ ਲਈ ਸਿਹਤ ਸਟਾਫ ਹਮੇਸ਼ਾ ਪਿੰਡ ਦੀ ਵੱਸੋਂ ਅਤੇ ਟਪਰਵਾਸੀ ਵੱਸੋਂ ਵੱਲ ਧਿਆਨ ਰੱਖਦੇ ਹਨ। ਕਿਉਂਕਿ ਮਾਈਗ੍ਰੇਟਰੀ ਆਉਂਦੀ ਜਾਂਦੀ ਰਹਿੰਦੀ ਹੈ, ਇਹਨਾਂ ਦੇ ਬੱਚਿਆਂ ਦਾ ਟੀਕਾਕਰਨ, ਗਰਭਵਤੀ ਦੀ ਸਿਹਤ, ਬੱਚਿਆਂ ਨੂੰ ਡੀਵਾਰਮ ਕਰਨਾ, ਫਿਵਰ ਸਰਵੇ, ਡੇਂਗੁ ਮਲੇਰੀਆ ਸੰਬੰਧੀ ਜਾਗਰੂਕਤਾ ਬਹੁਤ ਜਰੂਰੀ ਹੈ। ਇਸੇ ਕਰਕੇ ਸਮੇਂ ਸਮੇਂ ਤੇ ਕੈੰਪ ਲਗਾਕੇ ਇਹਨਾਂ ਨੂੰ ਇਹ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਐੱਲ ਐੱਚ ਵੀ ਹਰਭਜਨ ਕੌਰ ਵੱਲੋਂ ਮੌਕੇ ਤੇ ਇਹਨਾਂ ਨੂੰ ਅਲਬੇਨਦਾਜ਼ੋਲ ਅਤੇ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਵੰਡੀਆਂ ਗਈਆਂ ਅਤੇ ਕੋਵਿਡ ਟੀਕਾਕਰਨ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਸੁਰਿੰਦਰ ਕੌਰ ਬੀ ਈ ਈ ,ਹਰਭਜਨ ਕੌਰ ਐੱਲ ਐਚ ਵੀ , ਏ ਐਨ ਐਮ ਰੀਨਾ, ਸਰਬਜੀਤ ਸਿੰਘ ਹੈਲਥ ਵਰਕਰ,ਪਰਜੀਤ ਸਿੰਘ ਹੈਲਥ ਵਰਕਰ ਅਤੇ ਆਸ਼ ਵਰਕਰ ਲਖਵਿੰਦਰ ਕੌਰ ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments