spot_img
Homeਮਾਝਾਗੁਰਦਾਸਪੁਰਸਿਹਤ ਵਿਭਾਗ ਕਾਦੀਆਂ ਦੀ ਟੀਮ ਵੱਲੋਂ ਮਾਲਿਆ ਅਤੇ ਝੌਂਪੜੀ ਵਿੱਚ ਜਾ ਕੇ...

ਸਿਹਤ ਵਿਭਾਗ ਕਾਦੀਆਂ ਦੀ ਟੀਮ ਵੱਲੋਂ ਮਾਲਿਆ ਅਤੇ ਝੌਂਪੜੀ ਵਿੱਚ ਜਾ ਕੇ ਲੋਕਾਂ ਦੇ ਰੈਪਿਡ ਟੈਸਟ ਕਿਤੇ

 

ਕਾਦੀਆਂ 30 ਅਕਤੂਬਰ (ਸਲਾਮ ਤਾਰੀ ) :- ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਦੀਆਂ ਸਖਤ ਹਦਾਇਤਾਂ ਅਤੇ ਐਸਐਮਉ. ਕਾਦੀਆਂ ਡਾਕਟਰ ਮਨੋਹਰ ਲਾਲ ਦੀ ਅਗਵਾਈ ਵਿੱਚ ਇੰਸਪੈਕਟਰ ਕੁਲਬੀਰ ਸਿੰਘ ਦੀ ਟੀਮ ਵੱਲੋਂ ਕਾਦੀਆਂ ਦੇ ਵੱਖ ਵੱਖ ਮੁਹੱਲਿਆਂ ਅਤੇ ਝੁੱਗੀ ਝੌਂਪੜੀਆਂ ਵਿੱਚ ਜਾ ਕੇ ਗ਼ਰੀਬ ਲੋਕਾਂ ਦੇ ਡੇਂਗੂ ਮਲੇਰੀਆ ਦੀ ਰੋਕਥਾਮ ਲਈ ਰੈਪਿਡ ਟੈਸਟ ਕੀਤੇ ਗਏ ਜਿਸ ਵਿੱਚ ਸਾਰੇ ਦੇ ਸਾਰੇ ਟੈਸਟ ਹੀ ਠੀਕ ਪਾਏ ਗਏ। ਇਸ ਮੋਕੇ ਇੰਸਪੈਕਟਰ ਕੁਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਮਲੇਰੀਆ ਦੀ ਬਿਮਾਰੀ ਇਕ ਜਾਨਲੇਵਾ ਬੀਮਾਰੀ ਹੈ ਅਤੇ ਇਸ ਦੀ ਰੋਕਥਾਮ ਲਈ ਸਿਵਲ ਹਸਪਤਾਲ ਕਾਦੀਆਂ ਦੀ ਟੀਮ ਵੱਲੋਂ ਵੱਖ ਵੱਖ ਮੁਹੱਲਿਆਂ ਵਿੱਚ ਜਾ ਕੇ ਸਰਵੇ ਕਰਣ ਉਪਰੰਤ ਰੈਪਿਡ ਟੈਸਟ ਕੀਤੇ ਜਾ ਰਹੇ ਹਨ ਤਾਂ ਜੋ ਇਸ ਭਿਆਨਕ ਅਤੇ ਜਾਨਲੇਵਾ ਬਿਮਾਰੀ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਬਚਾਇਆ ਜਾ ਸਕੇ। ਇਸ ਦੋਰਾਨ ਸਿਹਤ ਵਿਭਾਗ ਦੀ ਟੀਮ ਵਲੋਂ ਰੈਪਿਡ ਟੈਸਟ ਇਸ ਦੇ ਨਾਲ ਨਾਲ ਲੋਕਾਂ ਨੂੰ ਵਾਰਨਿੰਗ ਵੀ ਦਿੱਤੀ ਕਿ ਜੇਕਰ ਕਿਸੇ ਦੇ ਘਰ ਵਿੱਚੋਂ ਡੇਂਗੂ ਮਲੇਰੀਏ ਦਾ ਲਾਰਵਾ ਮਿਲਿਆ ਤਾਂ ਉਨ੍ਹਾਂ ਦੇ ਚਲਾਨ ਕੱਟੇ ਜਾਣਗੇ। ਇਸ ਮੌਕੇ ਸਿਹਤ ਵਿਭਾਗ ਕਾਦੀਆਂ ਦੀ ਸਪਰੇਅ ਟੀਮ ਵੱਲੋਂ ਘਰਾਂ ਦੇ ਅੰਦਰ ਬਾਹਰ ਸਪਰੇਅ ਕੀਤੀ ਗਈ। ਹੈਲਥ ਇੰਸਪੈਕਟਰ ਸਰਦਾਰ ਕੁਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਡੇਂਗੂ ਦੇ ਬਚਾਅ ਵਾਸਤੇ ਹਰ ਘਰ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਹ ਵੀ ਦੱਸਿਆ ਗਿਆ ਕਿ ਡੇਂਗੂ ਦਾ ਮੱਛਰ ਹਮੇਸ਼ਾਂ ਦਿਨ ਵੇਲੇ ਕੱਟਦਾ ਹੈ ਅਤੇ ਇਸ ਦੀ ਪਹਿਚਾਣ ਚੀਤੇ ਵਰਗੀਆਂ ਧਾਰੀਆਂ ਤੋਂ ਹੁੰਦੀ ਹੈ। ਇਸ ਕਰਕੇ ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ। ਜੇਕਰ ਕਿਸੇ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਲਾਲ ਰੰਗ ਦੇ ਦਾਣੇ, ਅੱਖਾਂ ਦਾ ਪਿਛਲੇ ਪਾਸੇ ਨੂੰ ਧਸ ਜਾਣਾ ਇਸ ਦੀਆਂ ਮੁੱਖ ਨਿਸ਼ਾਨੀਆਂ ਹਨ। ਜੇਕਰ ਕਿਸੇ ਨੂੰ ਇਨ੍ਹਾਂ ਵਿੱਚੋਂ ਕੋਈ ਨਿਸ਼ਾਨੀ ਹੈ ਤਾਂ ਉਹ ਤੁਰੰਤ ਸਿਵਲ ਹਸਪਤਾਲ ਕਾਦੀਆਂ ਨਾਲ ਸੰਪਰਕ ਕਰ ਸਕਦਾ ਹੈ ਜਿੱਥੇ ਡੇਂਗੂ ਮਲੇਰੀਆ ਸੰਬੰਧੀ ਦਵਾਈਆਂ ਅਤੇ ਟੈਸਟ ਬਿਲਕੁਲ ਫ੍ਰੀ ਕੀਤੇ ਜਾਂਦੇ ਹਨ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ ਸਤਪਾਲ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ, ਅਮਰੀਕ ਸਿੰਘ ਯੁਗਰਾਜ ਸਿੰਘ, ਨਰਿੰਦਰ ਸਿੰਘ ਬਿੱਲਾ, ਅਮਨਦੀਪ ਸਿੰਘ ਆਦ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments