Home ਗੁਰਦਾਸਪੁਰ ਰਿਆੜਕੀ ਕਾਲਜ ਇੱਕ ਚਾਨਣ ਮੁਨਾਰਾ ਹੈ – ਸ੍ਰੀ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ...

ਰਿਆੜਕੀ ਕਾਲਜ ਇੱਕ ਚਾਨਣ ਮੁਨਾਰਾ ਹੈ – ਸ੍ਰੀ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ

185
0

ਕਾਦੀਆ 30 ਅਕਤੂਬਰ (ਸਲਾਮ ਤਾਰੀ)

ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੀ ਕਾਰਜਪ੍ਰਣਾਲੀ ਨੂੰ ਆਪਣੇ ਅੱਖੀਂ ਵੇਖਣ ਦੇ ਮੰਤਵ ਨਾਲ ਆਪਣੀ ਇੱਛਾ ਤੇ ਈਮਾਨਦਾਰੀ ਅਤੇ ਸੰਜੀਦਗੀ ਦੀ ਸਹੀ ਤਰਜਮਾਨੀ ਕਰਦੇ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਇਸ਼ਫਾਕ ਆਪਣੀ ਧਰਮਪਤਨੀ ਬੀਬੀ ਸਾਹਲਾ ਕਾਦਰੀ ਅਤੇ ਆਪਣੇ ਅਫ਼ਸਰ ਸਹਿਬਾਨਾਂ ਦੀ ਟੀਮ ਸਮੇਤ ਆਪਣੇ ਵਿਸ਼ੇਸ਼ ਦੌਰੇ ਤੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਪਹੁੰਚੇ , ਜਿੱਥੇ ਉਨ੍ਹਾਂ ਨੇ ਸੰਸਥਾ ਦੀ ਹਰੇਕ ਚੀਜ਼ ਨੂੰ ਆਪ ਜਾ ਕੇ ਵੇਖਿਆ ਸਮਝਿਆ ਅਤੇ ਵਾਚਿਆ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਇਹ ਸਕੂਲ ਹਨ੍ਹੇਰੇ ਵਿੱਚ ਇੱਕ ਚਾਨਣ ਮੁਨਾਰਾ ਹੈ ਜੋ ਬੱਚਿਆਂ ਨੂੰ ਖੁਦ ਕੰਮ ਕਰਨਾ, ਆਪਣੇ ਹੱਥੀਂ ਆਪਣਾ ਕੰਮ ਆਪ ਕਰਨਾ ਬੜੀ ਸਫ਼ਲਤਾ ਪੂਰਵਕ, ਬੜੇ ਲੰਮੇ ਸਮੇਂ ਤੋਂ ਸਿਖਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਬੱਚੇ ਦੁਆਰਾ ਬੱਚਿਆਂ ਨੂੰ ਖ਼ੁਦ ਪੜ੍ਹਾਉਣ ਤਰੀਕਾ ਬਹੁਤ ਸਫ਼ਲ ਹੈ ਕਿਉਂਕਿ ਮੈਂ ਵੀ ਖੁਦ ਆਪਣੀ ਕਲਾਸ ਨੂੰ ਆਪ ਮੈਥੇਮੈਟਿਕਸ ਪੜ੍ਹਾਉਂਦਾ ਸੀ ਅਤੇ ਉਸ ਦਾ ਸਭ ਤੋਂ ਵੱਧ ਲਾਭ ਮੈਨੂੰ ਹੀ ਮਿਲਿਆ ਕਿਉਂਕਿ ਮੇਰੇ ਮੈਥ ਵਿੱਚ ਹਮੇਸ਼ਾਂ ਸੌ ਪ੍ਰਤੀਸ਼ਤ ਨੰਬਰ ਹੀ ਆਉਂਦੇ ਸਨ।
ਉਨ੍ਹਾਂ ਨੇ ਕਿਹਾ ਕਿ ਇਹ ਕਨਸੈਪਟ ਸਾਨੂੰ ਸਰਕਾਰੀ ਸਕੂਲਾਂ ਵਿੱਚ ਵੀ ਲਾਗੂ ਕਰਨਾ ਚਾਹੀਦਾ ਹੈ । ਰਿਆੜਕੀ ਕਾਲਜ ਦੇ ਇਸ ਕੰਸੈਪਟ ਨੂੰ ਹੋਰ ਜ਼ਿਆਦਾ ਬਲ ਉਸ ਸਮੇਂ ਮਿਲਿਆ ਜਦੋਂ ਡਿਪਟੀ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਆਪ ਪੜ੍ਹਾਉਣਗੇ ਉਨ੍ਹਾਂ ਨੂੰ ਅਸੀਂ 26 ਜਨਵਰੀ ਉਪਰ ਸਨਮਾਨਿਤ ਕਰਾਂਗੇ, ਵਿਦਿਆਰਥੀ ਚਾਹੇ ਕਿਸੇ ਵੀ ਸਕੂਲ ਦਾ ਕਿਉਂ ਨਾ ਹੋਵੇ।
ਇਸ ਮੌਕੇ ਉਨ੍ਹਾਂ ਨੇ ਅਚੀਵਰਜ਼ ਪ੍ਰੋਗਰਾਮ ਸਬੰਧੀ ਵੀ ਗੱਲ ਕੀਤੀ ਕਿ ਇਸ ਸੰਸਥਾ ਦੇ ਉੱਚ ਅਹੁਦਿਆਂ ਤੇ ਪਹੁੰਚੇ ਅਤੇ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਵੀ ਉਸ ਪ੍ਰੋਗਰਾਮ ਵਿਚ ਵੀ ਸੱਦਿਆ ਜਾਵੇਗਾ । ਸੰਸਥਾ ਵਿਖੇ ਚਲਾਏ ਜਾ ਰਹੇ ਫਾਇਨੈਂਸ਼ੀਅਲ ਮੈਨੇਜਮੈਂਟ ਦੇ ਪ੍ਰੋਜੈਕਟ ਨੂੰ ਵੀ ਡਿਪਟੀ ਕਮਿਸ਼ਨਰ ਸਾਹਿਬ ਨੇ ਬਹੁਤ ਸਲਾਹਿਆ ਅਤੇ ਦੱਸਿਆ ਕਿ ਛੋਟੀ ਉਮਰ ਵਿੱਚ ਹੀ ਐਫ ਡੀ ਅਤੇ ਬੈਂਕ ਸਬੰਧੀ ਇਹ ਸਿੱਖਿਆ ਮਿਲਣ ਦੇ ਨਾਲ ਵਿਦਿਆਰਥੀਆਂ ਵਿੱਚ ਖ਼ਰਚਾ ਕਰਨ ਦੀ ਥਾਂ ਤੇ ਪਹਿਲਾਂ ਬਚਾਉਣ ਅਤੇ ਸੰਭਾਲਣ ਦੀ ਪ੍ਰਵਿਰਤੀ ਪੈਦਾ ਹੋਵੇਗੀ , ਨਾ ਕਿ ਪਹਿਲਾਂ ਖਰਚਣ ਦੀ ਪ੍ਰਵਿਰਤੀ ਜੋ ਸਾਡੇ ਪੰਜਾਬੀਆਂ ਵਿੱਚ ਵਧ ਰਹੀ ਹੈ । ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਘਰ ਡਿਪਟੀ ਕਮਿਸ਼ਨਰ ਰਿਹਾਇਸ਼ ਵਿਖੇ ਵੀ ਨਿੱਘਾ ਸੱਦਾ ਪੱਤਰ ਦਿੱਤਾ ਤਾਂ ਜੋ ਜਿਹੜੇ ਬੱਚੇ ਆਈਏਐਸ ਬਣਨਾ ਚਾਹੁੰਦੇ ਹਨ ਉਹ ਡੀ ਸੀ ਦੀ ਰੈਜ਼ੀਡੈਂਟ ਵੇਖ ਕੇ ਹੋਰ ਵੱਧ ਪ੍ਰੇਰਿਤ ਹੋਣਗੇ । ਉਨ੍ਹਾਂ ਨੇ ਕਿਹਾ ਇੱਥੇ ਆ ਕੇ ਮੈਨੂੰ ਮੇਰਾ ਬਚਪਨ ਯਾਦ ਆ ਗਿਆ। ਉਹਨਾਂ ਨੇ ਸੰਸਥਾ ਵਿਚ ਬਣਾਈ ਗਈ ਇਨਡੋਰ 10 ਮੀਟਰ ਸ਼ੂਟਿੰਗ ਰੇਂਜ ਨੂੰ ਵੇਖਦਿਆਂ ਹੋਇਆਂ ਵਿਦਿਆਰਥੀਆਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਅਖ਼ੀਰ ਵਿੱਚ ਡਿਪਟੀ ਕਮਿਸ਼ਨਰ ਸਾਹਿਬਾਨ ਉਨ੍ਹਾਂ ਦੀ ਧਰਮਪਤਨੀ ਨੂੰ ਸਿਰੋਪਾਓ ਅਤੇ ਦੁਸ਼ਾਲੇ ਦੇ ਨਾਲ ਸਨਮਾਨਿਤ ਕੀਤਾ ਅਤੇ ਉਨ੍ਹਾਂ ਸਮੇਤ ਆਈ ਉੱਚ ਪੱਧਰੀ ਟੀਮ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਹਿਬ ਅਤੇ ਬਾਕੀ ਅਫਸਰ ਸਾਹਿਬਾਨਾਂ ਨੇ ਵਿਦਿਆਰਥਣਾਂ ਦੁਆਰਾ ਤਿਆਰ ਕੀਤਾ ਲੰਗਰ ਵੀ ਛਕਿਆ।
ਇਸ ਮੌਕੇ ਪ੍ਰਧਾਨ ਸ. ਬਖਤਾਵਰ ਸਿੰਘ ਜੀ , ਜ਼ਿਲ੍ਹਾ ਸਿੱਖਿਆ ਅਫਸਰ ਸ. ਲਖਵਿੰਦਰ ਸਿੰਘ ਜੀ , ਸ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਕਾਹਨੂੰਵਾਨ ਸ. ਕੁਲਵੰਤ ਸਿੰਘ ਦੀ ਬੀਡੀਪੀਓ ਕਾਹਨੂੰਵਾਨ , ਪੰਚਾਇਤ ਸਕੱਤਰ ਸ੍ਰੀ ਮਤੀ ਮਨਜੀਤ ਕੌਰ,
ਸ. ਗੁਰਦਿਆਲ ਸਿੰਘ ਐੱਸ ਡੀ ਓ ਰਿਟ., ਸਰਦਾਰ ਜਗੀਰ ਸਿੰਘ ਸਰਪੰਚ ਤੁਗਲਵਾਲਾ, ਪਟਵਾਰੀ ਸ. ਸਵਿੰਦਰ ਸਿੰਘ, ਸ. ਮਨਜਿੰਦਰਪਾਲ ਸਿੰਘ ਸਾਬੀ, ਸ. ਬਲਜੀਤ ਸਿੰਘ , ਸ.ਗਗਨਦੀਪ ਸਿੰਘ ਸਮੇਤ ਇਲਾਕੇ ਦੇ ਮੋਹਤਬਰ ਅਤੇ ਪਤਵੰਤੇ ਸੱਜਣ ਵੀ ਹਾਜ਼ਰ ਸਨ।

Previous articleਸੀ ਪੀ ਐੱਫ ਯੂਨੀਅਨ ਕਾਦੀਆਂ ਨੇ ਪੁਰਾਣੀ ਪੈਨਸ਼ਨ ਬਹਾਲੀ ਦਾ ਕੀਤਾ ਸਵਾਗਤ
Next articleਸਿਹਤ ਵਿਭਾਗ ਕਾਦੀਆਂ ਦੀ ਟੀਮ ਵੱਲੋਂ ਮਾਲਿਆ ਅਤੇ ਝੌਂਪੜੀ ਵਿੱਚ ਜਾ ਕੇ ਲੋਕਾਂ ਦੇ ਰੈਪਿਡ ਟੈਸਟ ਕਿਤੇ
Editor-in-chief at Salam News Punjab

LEAVE A REPLY

Please enter your comment!
Please enter your name here