spot_img
Homeਮਾਝਾਗੁਰਦਾਸਪੁਰਸੀ ਪੀ ਐੱਫ ਯੂਨੀਅਨ ਕਾਦੀਆਂ ਨੇ ਪੁਰਾਣੀ ਪੈਨਸ਼ਨ ਬਹਾਲੀ ਦਾ ਕੀਤਾ ਸਵਾਗਤ

ਸੀ ਪੀ ਐੱਫ ਯੂਨੀਅਨ ਕਾਦੀਆਂ ਨੇ ਪੁਰਾਣੀ ਪੈਨਸ਼ਨ ਬਹਾਲੀ ਦਾ ਕੀਤਾ ਸਵਾਗਤ

ਕਾਦੀਆਂ 30 ਅਕਤੂਬਰ(ਸਲਾਮ ਤਾਰੀ)

ਜ਼ਿਲ੍ਹਾ ਪ੍ਰਧਾਨ ਸੀ ਪੀ ਐੱਫ ਯੂਨੀਅਨ ਪੁਨੀਤ ਸਾਗਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੀ ਪੀ ਐੱਫ ਯੂਨੀਅਨ ਕਾਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਕ੍ਰਿਸ਼ਨਾ ਮੰਦਰ ਵਿਖੇ ਹੋਈ । ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਕੀਤੇ ਗਏ ਫ਼ੈਸਲੇ ਦਾ ਜਿੱਥੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ । ਸੀ ਪੀ ਐੱਫ ਯੂਨੀਅਨ ਦੇ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸੁਆਗਤ ਕਰਨ ਦੇ ਨਾਲ ਨਾਲ ਸਰਕਾਰ ਤੋਂ ਮੰਗ ਕੀਤੀ ਹੈ ਕਿ 3 ਨਵੰਬਰ ਨੂੰ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਜਾਣਾ ਹੈ ਉਸ ਨੂੰ 1972ਦੇ ਨੋਟੀਫਿਕੇਸ਼ਨ ਦੀ ਤਰਜ਼ ਤੇ ਹੀ ਜਾਰੀ ਕੀਤਾ ਜਾਵੇ । ਕਿਉਂਕਿ ਕਿਸੇ ਤਰ੍ਹਾਂ ਦੀ ਕੋਈ ਡਿਸਪੈਰਿਟੀ ਕਰਮਚਾਰੀਆਂ ਦੇ ਗੁੱਸੇ ਦਾ ਕਾਰਨ ਬਣ ਸਕਦੀ ਹੈ । ਉਨ੍ਹਾਂ ਨੇ ਕਿਹਾ ਕਿ ਮੁੱਖਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਇਸ ਫ਼ੈਸਲੇ ਤੇ ਕੁਝ ਲੋਕ ਸ਼ੰਕਾ ਜਤਾ ਰਹੇ ਹਨ। ਪਰ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਬੀਤੇ 18 ਸਾਲ ਤੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਕਰਮਚਾਰੀਆਂ ਵਿੱਚ ਸਕੂਨ ਪਾਇਆ ਜਾ ਰਿਹਾ ਹੈ । ਜੋ ਕਿ ਪੂਰਨ ਸੰਤੁਸ਼ਟੀ ਵਿੱਚ ਨਵੰਬਰ ਵਿੱਚ ਜਾਰੀ ਕੀਤੇ ਜਾਣ ਵਾਲੇ ਨੋਟੀਫਿਕੇਸ਼ਨ ਤੋਂ ਬਾਅਦ ਬਦਲ ਜਾਵੇਗਾ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੁਕੇਸ਼ ਵਰਮਾ ,ਪਵਨ ਕੁਮਾਰ ਭਾਰਦਵਾਜ , ਸੁਨੀਲ ਕੁਮਾਰ, ਵਿਪਨ ਕੁਮਾਰ ਪਰਾਸ਼ਰ , ਹੈੱਡਮਾਸਟਰ ਵਿਜੇ ਕੁਮਾਰ, ਮੋਹਿਤ ਮਹਾਜਨ ,ਅਮਰਿੰਦਰ ਸਿੰਘ , ਬਲਜਿੰਦਰ ਸਿੰਘ ,ਅਮਰਜੀਤ ਸਿੰਘ ,ਆਦਿ ਮੌਜੂਦ ਸੀ ।
ਫੋਟੋ :— ਕ੍ਰਿਸ਼ਨਾ ਮੰਦਿਰ ਦੇ ਬਾਹਰ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਸੀ ਪੀ ਐੱਫ ਕਰਮਚਾਰੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments