ਕਾਦੀਆਂ 29 (ਮੁਨੀਰਾ ਸਲਾਮ ਤਾਰੀ)ਅਕਤੂਬਰਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਰਵਾਏ ਯੁਵਕ ਮੇਲੇ ਦੇ ਜ਼ੋਨ ਬੀ ਦੇ ਜ਼ੋਨਲ ਮੁਕਾਬਲਿਆਂ ਦੌਰਾਨ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਸਾਹਿਤਕ ਸੱਭਿਆਚਾਰਕ ਵੰਨਗੀਆਂ ਵਿਚ ਹਿੱਸਾ ਲੈਂਦਿਆਂ ਓਵਰਆਲ ਦੂਸਰਾ ਸਥਾਨ ਪ੍ਰਾਪਤ ਕਰਕੇ ਟਰਾਫੀ ਜਿੱਤੀ ਹੈ। ਜੇਤੂ ਵਿਦਿਆਰਥੀਆਂ ਦੀ ਟੀਮ ਦਾ ਕਾਲਜ ਕੈਂਪਸ ਅੰਦਰ ਟਰਾਫੀ ਜਿੱਤ ਕੇ ਆਉਣ ਤੇ ਪੂਰੀ ਗਰਮਜੋਸ਼ੀ ਨਾਲ ਸਟਾਫ ਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਕਾਲਜ ਦੇ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਕਾਲਜ ਵਿਦਿਆਰਥੀਆਂ ਦੀ ਸ਼ਾਨਦਾਰ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਪ੍ਰੋ ਹਰਜਿੰਦਰ ਸਿੰਘ, ਕੋ ਇੰਚਾਰਜ ਡਾ ਸਤਿੰਦਰ ਕੌਰ ਤੋਂ ਇਲਾਵਾ ਪ੍ਰੋ ਲਵਪ੍ਰੀਤ ਕੌਰ , ਪ੍ਰੋ ਬਲਬੀਰ ਕੌਰ, ਪ੍ਰੋ ਰਵਿੰਦਰ ਸਿੰਘ ,ਪ੍ਰੋਫੈਸਰ ਗੁਰਜੀਤ ਕੌਰ, ਪ੍ਰੋ ਮਿਤਾਲੀ ਦੀ ਦੇਖ ਰੇਖ ਹੇਠ ਯੁਵਕ ਮੇਲੇ ਦੇ ਭਾਗ ਲੈਣ ਲਈ ਵਿਦਿਆਰਥੀਆਂ ਵੱਲੋਂ ਕਲਾਤਮਕ ਸਾਹਿਤਕ ਤੇ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਲਈ ਤਿਆਰੀ ਕੀਤੀ ਗਈ ਸੀ । ਕਾਲਜ ਦੇ ਵਿਦਿਆਰਥੀ ਜ਼ੋਰਾਵਰ ਸਿੰਘ ਵੱਲੋਂ ਕਲਾਸੀਕਲ ਇੰਸਟਰੂਮੈਂਟਲ ਨਾਨ ਪਰਕਸ਼ਨ ਵਿੱਚ ਪਹਿਲਾ ਸਥਾਨ , ਵਿਦਿਆਰਥੀ ਬਲੈਸੀ ਵੱਲੋਂ ਗੀਤ ਗਾਇਨ ਵਿੱਚ ਪਹਿਲਾ ਸਥਾਨ, ਜਸ਼ਨਪ੍ਰੀਤ ਸਿੰਘ ਵੱਲੋਂ ਮਮਿੱਕਰੀ ਵਿੱਚ ਦੂਸਰਾ ਸਥਾਨ , ਗਿੱਧਾ ਟੀਮ ਵੱਲੋਂ ਦੂਸਰਾ ਸਥਾਨ ਹਾਸਿਲ ਕੀਤਾ ਗਿਆ ਹੈ। ਇੰਸਟਾਲੇਸ਼ਨ ਮੁਕਾਬਲੇ ਵਿੱਚ ਰਾਹੁਲ , ਪ੍ਰਿਯਾ, ਮਨਜੋਤ ਕੌਰ , ਬਲਰਾਜ ਵੱਲੋਂ ਤੀਸਰਾ ਸਥਾਨ , ਕਲਾਸੀਕਲ ਇੰਸਟਰੂਮੈਂਟਲ
ਪਰ ਪਰਕਸ਼ਨ ਵਿੱਚ ਵਿਦਿਆਰਥੀ ਪੁਸ਼ਪਦੀਪ ਸਿੰਘ ਵੱਲੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਕਾਲਜ ਦੀ ਭੰਗੜਾ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਕੁੱਲ ਅਠਾਈ ਕਲਾਤਮਕ ਸਾਹਿਤਕ ਤੇ ਸੱਭਿਆਚਾਰਕ ਵੰਨਗੀਆਂ ਦੇ ਮੁਕਾਬਲੇ ਆਯੋਜਿਤ ਕੀਤੇ ਗਏ ਸਨ । ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਓਵਰਆਲ ਕਾਲਜ ਦਾ ਦੂਸਰਾ ਸਥਾਨ ਪ੍ਰਾਪਤ ਕਰਕੇ ਇਸ ਸਾਲ ਟਰਾਫੀ ਜਿੱਤਣ ਵਿੱਚ ਕਾਮਯਾਬ ਹੋਇਆ ਹੈ। ਇਸ ਸ਼ਾਨਦਾਰ ਪ੍ਰਾਪਤੀ ਤੇ ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਸਕੱਤਰ ਸੇਵਾਮੁਕਤ ਕਰਨਲ ਜਸਮੇਰ ਸਿੰਘ ਬਾਲਾ ਸਥਾਨਕ ਪ੍ਰਬੰਧਕ ਕਮੇਟੀ, ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ, ਮੈਂਬਰ ਇੰਜਨੀਅਰ ਨਰਿੰਦਰਪਾਲ ਸਿੰਘ ਸੰਧੂ ਸਮੇਤ ਸਮੂਹ ਮੈਂਬਰਾਂ ਵੱਲੋਂ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ, ਟੀਮ ਇੰਚਾਰਜ ਅਧਿਆਪਕਾਂ ਜੇਤੂ ਰਹੀ ਟੀਮ , ਸਮੂਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਭੇਂਟ ਕੀਤੀ ਹੈ ।ਜੇਤੂ ਟੀਮ ਦੀ ਹੌਸਲਾ ਅਫਜ਼ਾਈ ਕਰਦਿਆਂ ਨਕਦ ਇਨਾਮ ਦੇਣ ਦਾ ਅੈਲਾਨ ਕੀਤਾ ਹੈ । ਸਮੂਹ ਸਟਾਫ਼ ਨਾਨ ਟੀਚਿੰਗ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਭੇਂਟ ਕੀਤੀ ਗਈ ਹੈ ।
ਫੋਟੋ :– ਯੁਵਕ ਮੇਲੇ ਵਿੱਚ ਜੇਤੂ ਟੀਮ ਟਰਾਫੀ ਨਾਲ ਸਥਾਨਿਕ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ, ਇੰਜੀਨੀਅਰ ਮੈਂਬਰ ਨਰਿੰਦਰਪਾਲ ਸਿੰਘ ਸੰਧੂ ਤੇ ਸਮੂਹ ਸਟਾਫ।