ਗੜਸ਼ੰਕਰ 5 ਜੂਨ (ਅਸ਼ਵਨੀ ਸ਼ਰਮਾਂ) ਅੱਜ ਸਯੁੱਕਤ ਮੋਰਚੇ ਦੇ ਸੱਦੇ ਤੇ ਕੁਲ ਹਿੰਦ ਕਿਸਾਨ ਸਭਾ ਸੀਟੂ ਖੇਤ ਮਜ਼ਦੂਰ ਯੂਨੀਅਨ ਨੇ ਮਜ਼ਦੂਰਾ ਕਿਸਾਨਾ ਵਿਰੋਧੀ ਕਾਲੇ ਕਾਨੂੰਨਾ ਵਿਰੁਧ ਕਾਲੇ ਕਾਨੂੰਨਾ ਦੀਆ ਕਾਪੀਆ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਅਤੇ ਸ਼ਹਿਰ ਵਿੱਚ ਮਾਰਚ ਕੀਤਾ ਇਸ ਮੋਕੇ ਮਹਿੰਦਰ ਕੁਮਾਰ ਬੱਡੋਆਣ ਜਸਵਿੰਦਰ ਢਾਡਾ ਪਾਲੋ ਸੁੰਨੀ ਦਿਲਬਾਗ ਮਹਿਦੂਦ ਸੋਮਨਾਥ ਸਤਨੋਰ ਨੇ ਸਬੋਧਨ ਕਰਦਿਆ ਕਿਹਾ ਕਿ ਮੋਦੀ ਦੀ ਸਰਕਾਰ ਫਾਸ਼ੀਵਾਦੀ ਸਰਕਾਰ ਹੈ ਆਰ ਐਸ ਐਸ ਇਸ ਨੂੰ ਚਲਾ ਰਹੀ ਹੈ ਮੋਦੀ ਆਰ ਐਸ ਐਸ ਦੇ ਏਜੰਡੇ ਨੂੰ ਲਾਗੂ ਕਰ ਰਿਹਾ ਹੈ ਮੋਦੀ ਨੇ ਦੇਸ਼ ਦੇ ਸਾਰੇ ਸਰਕਾਰੀ ਮਹਿਕਮੇ ਕੋਡੀਆ ਦੇ ਭਾਅ ਅੰਦਾਨੀਆ ਅੰਬਾਨੀਆ ਕੋਲ ਵੇਚ ਦਿੱਤੇ ਹਨ ਮਜ਼ਦੂਰ ਕਾਨੂੰਨਾ ਵਿੱਚ ਮਜ਼ਦੂਰ ਵਿਰੋਧੀ ਸੋਧਾ ਕਰਕੇ 4 ਲੇਬਰ ਕੋਡ ਬਣਾ ਦਿੱਤੇ ਹਨ 8 ਤੋ 12 ਘੰਟੇ ਡਿਊਟੀ ਕਰ ਦਿੱਤੀ ਹੈ ਅੱਜ ਖਾਣ ਵਾਲੀਆ ਚੀਜ਼ਾ ਦੇ ਰੇਟ ਅਸਮਾਨੀ ਚੜ ਗਏ ਹਨ ਡੀਜ਼ਲ ਪਟਰੋਲ ਦੀਆ ਕੀਮਤੲ ਵਿੱਚ ਅਥਾਹ ਵਾਧਾ ਹੋ ਚੁਕਿਆ ਹੈ ਪਟਰੋਲ 100 ਰੁਪਏ ਤੋ ਅੱਗੇ ਵਲ ਵਧ ਰਿਹਾ ਹੈ ਗੈਸ ਸਿਲੰਡਰ 850 ਰੁਪਏ ਤੋ ਵੀ ਵਧ ਗਿਆ ਹੈ ਸਰੋ ਦੇ ਤੇਲ ਦੀ ਕੀਮਤ 160 ਰੁਪਏ ਲੀਟਰ ਵਿਕ ਰਿਹਾ ਹੈ ਇਸ ਸਰਕਾਰ ਨੂੰ ਜੋ ਮਜ਼ਦੂਰਾ ਕਿਸਾਨਾ ਮੁਲਾਜਮਾ ਆਮ ਲੋਕਾ ਦਾ ਘਾਣ ਕਰ ਰਹੀ ਹੈ ਗੱਦੀ ਤੇ ਰਹਿਣ ਦਾ ਕੋਈ ਹੱਕ ਨਹੀ ਅਸਤੀਫਾ ਦੇਣਾ ਚਾਹੀਦਾ ਹੈ ਹਰ ਵਰਗ ਇਸ ਤੋ ਦੁਖੀ ਹੈ ਕਿਸਾਨ ਬਾਰਡਰਾ ਤੇ ਸ਼ੰਘਰਸ਼ ਕਰ ਰਹੇ ਹਨ ਲਗਭਗ 500 ਦੇ ਕਰੀਬ ਕਿਸਾਨ ਸ਼ਹੀਦ ਹੋ ਚੁਕੇ ਹਨ ਇਸ ਤਰਾ ਬੇਸ਼ਰਮ ਸਰਕਾਰ ਕਦੇ ਨਹੀ ਦੇਖੀ ਏਡਾ ਲੰਬਾ ਸ਼ੰਘਰਸ਼ ਹੋਣ ਦੇ ਬਾਵਜੂਦ ਮੰਗਾ ਮੰਨਣ ਨੂੰ ਕਾਲੇ ਕਾਨੂੰਨ ਰੱਦ ਕਰਨ ਨੂੰ ਤਿਆਰ ਨਹੀ ਆਗੂਆ ਨੇ ਕਿਹਾ ਇਸ ਦੀ ਹੈਕੜ ਨੂੰ ਤੋੜਨ ਲਈ ਸ਼ੰਘਰਸ਼ ਤਿੱਖੇ ਕੀਤੇ ਜਾਣਗੇ ਇਸ ਮੋਕੇ ਹੰਸ ਲਾਲ ਸ਼ੇਰ ਜੰਗ ਬਲਦੇਵ ਰਾਜ ਚਮਨ ਲਾਲ ਪਰਮਜੀਤ ਕੋਰ ਸੁਖਵਿੰਦਰ ਕੋਰ ਨੀਲਮ ਬੱਡੋਆਣ ਕਮਲਜੀਤ ਕੋਰ ਬੱਡੋਆਣ ਹਰਮੇਸ਼ ਲਾਲ ਹਰਪਾਲ ਸਿੰਘ ਪਰਮੋਦ ਕੁਮਾਰ ਨੇ ਵੀ ਸਬੋਧਨ ਕੀਤਾ
ਕਾਲੇ ਕਾਨੂੰਨਾ ਵਿਰੁੱਧ ਮਾਹਿਲਪੁਰ ਚ ਮੋਦੀ ਦਾ ਪੁੱਤਲਾ ਫੁਕਿਆ
RELATED ARTICLES