Home ਗੁਰਦਾਸਪੁਰ ਵਿਸ਼ਵ ਸਟਰੋਕ ਦਿਵਸ ਸੰਬੰਧੀ ਪ੍ਰੋਗਰਾਮ ਆਯੋਜਿਤ

ਵਿਸ਼ਵ ਸਟਰੋਕ ਦਿਵਸ ਸੰਬੰਧੀ ਪ੍ਰੋਗਰਾਮ ਆਯੋਜਿਤ

181
0

 

ਕਾਦੀਆ 29ਅਕਤੂਬਰ,  (ਸੁਰਿੰਦਰ ਕੌਰ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੈਡੀਕਲ ਅਫਸਰ ਡਾਕਟਰ ਨਿਰਾਲਮ ਕੌਰ ਦੀ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਵਿਸ਼ਵ ਸਟਰੋਕ ਦਿਵਸ ਦੇ ਮੌਕੇ ਤੇ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਡਾਕਟਰ ਨਿਰਾਲਮ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ 29 ਅਕਤੂਬਰ ਦਾ ਦਿਨ ਵਿਸ਼ਵ ਸਟਰੋਕ ਦਿਵਸ ਮਨਾਉਣਾ ਨਿਰਧਾਰਿਤ ਕੀਤਾ ਗਿਆ ਹੈ ਜੋ ਹਰ ਸਾਲ ਪੂਰੇ ਸੰਸਾਰ ਭਰ ਵਿਚ ਮਨਾਇਆ ਜਾਦਾ ਹੈ ਹਰ 18 ਸਾਲ ਤੋਂ ਉਪਰ ਉਮਰ ਦੇ ਵਿਅਕਤੀ ਦੀ ਸਿਹਤ ਜਾਂਚ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਗੈਰ-ਸੰਚਾਰੀ ਰੋਗਾਂ ਦੀ ਸਾਲ ਵਿਚ ਦੋ ਵਾਰ ਜਾਂਚ ਕੀਤੀ ਜਾਂਦੀ ਹੈ। ਇਸ ਸੰਬੰਧੀ ਜਿਕਰ ਕਰਦਿਆ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਵੱਲੋਂ ਸਰੀਰਕ ਕੰਮ ਕਾਜ ਘੱਟ ਕਰਨਾ , ਖਾਣ ਪੀਣ ਦੀਆਂ ਆਦਤਾਂ , ਅਤੇ ਫਾਸਟ ਫੂਡ ਦੀ ਵਰਤੋਂ ਆਦਿ ਦਿਲ ਦੇ ਦੌਰੇ ਦਾ ਮੁਖ ਕਾਰਨ ਹਨ।
ਬਲਾਕ ਐਜੂਕੇਟਰ ਸੁਰਿੰਦਰ ਕੌਰ ਨੇ ਕਿਹਾ ਕਿ ਦਿਲ ਦੇ ਦੌਰੇ ਤੋਂ ਬਚਾਅ ਲਈ ਸਿਹਤਮੰਦ ਆਦਤਾਂ , ਸੰਤੁਲਿਤ ਭੋਜਨ , ਹਰੀਆਂ ਸਬਜੀਆਂ ਦੀ ਭਰਭੂਰ ਵਰਤੋਂ ਕਰਨੀ ਚਾਹੀਦੀ ਹੈ ਅਤੇ ਬਲੱਡ ਪ੍ਰੈਸ਼ਰ ਦੇ ਮਰੀਜਾਂ ਨੂੰ ਬਿਨ੍ਹਾਂ ਨਾਗਾ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਦਿਲ ਦੇ ਦੌਰੇ ਦੇ ਲੱਛਣਾਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਸ ਵੇਲੇ ਰੋਗੀ ਨੂੰ ਦਿਲ ਦਾ ਦੌਰਾ ਪੈਂਦਾ ਹੈ ਤਾਂ ਉਸ ਦੀ ਛਾਤੀ ਦੇ ਵਿਚਕਾਰ ਤੇਜ਼ ਦਰਦ ਹੁੰਦਾ ਹੈ ਤੇ ਸਾਹ ਲੈਣ ਵਿਚ ਮੁਸ਼ਕਿਲ ਆਉਦੀ ਹੈ ਤੇ ਸਿਰ ਭਾਰਾ ਹੋ ਜਾਂਦਾ ਹੈ ਅਤੇ ਤਰੇਲੀਆਂ ਆਉਦੀਆਂ ਹਨ। ਜੇਕਰ ਇਹ ਲੱਛਣ ਕਿਸੇ ਵੀ ਵਿਅਕਤੀ ਨੂੰ ਮਹਿਸੂਸ ਹੋਣ ਤਾਂ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ ਅਤੇ ਦਿਲ ਦੇ ਦੌਰੇ ਦੇ ਮਰੀਜਾਂ ਦਾ ਪੰਜਾਬ ਸਰਕਾਰ ਵੱਲੋਂ ਮੁਫਤ ਕੀਤਾ ਜਾਂਦਾ ਹੈ ।ਦਿਲ ਦੇ ਰੋਗਾਂ ਲਈ ਸਾਡੀ ਬਦਲ ਰਹੀ ਜੀਵਨ ਸ਼ੈਲੀ ਇਕ ਵੱਡਾ ਕਾਰਨ ਹੈ, ਮੋਟਾਪਾ, ਤੰਬਾਕੂ ਦਾ ਸੇਵਨ, ਮਾਨਸਿਕ ਤਣਾਅ ਦਿਲ ਦੇ ਰੋਗਾਂ ਨੂੰ ਜਨਮ ਦਿੰਦੇ ਹਨ। ਨਮਕ ਅਤੇ ਚੀਨੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ , ਇਸ ਤਰ੍ਹਾਂ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ , ਦਿਲ ਦੇ ਦੌਰੇ ਅਤੇ ਅਧਰੰਗ ਤੋਂ ਬਚਿਆ ਜਾ ਸਕਦਾ ਹੈ।ਇਸ ਮੌਕੇ ਤੇ ਡਾਕਟਰ ਨਿਰਾਲਮ, ਬੀ ਈ ਈ ਸੁਰਿੰਦਰ ਕੌਰ, ਨਰਸਿੰਗ ਸਿਸਟਰ ਰਵਿੰਦਰ ਕੌਰ, ਰਾਜਵਿੰਦਰ ਕੌਰ ਐਨ ਸੀ ਡੀ ਸਟਾਫ ਨਰਸ ਗੁਰਜੀਤ ਸਿੰਘ ਫਾਰਮੇਸੀ ਅਫਸਰ ਆਦਿ ਮੌਜੂਦ ਰਹੇ।

Previous articleਸਰਕਾਰੀ ਹਾਈ ਸਕੂਲ ਬਸਰਾਵਾਂ ਨੇ ਖੇਡਾਂ ਵਿਚ ਮੱਲਾਂ ਮਾਰੀਆਂ
Next articleਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ*
Editor-in-chief at Salam News Punjab

LEAVE A REPLY

Please enter your comment!
Please enter your name here