Home ਗੁਰਦਾਸਪੁਰ ਸਰਕਾਰੀ ਹਾਈ ਸਕੂਲ ਬਸਰਾਵਾਂ ਨੇ ਖੇਡਾਂ ਵਿਚ ਮੱਲਾਂ ਮਾਰੀਆਂ

ਸਰਕਾਰੀ ਹਾਈ ਸਕੂਲ ਬਸਰਾਵਾਂ ਨੇ ਖੇਡਾਂ ਵਿਚ ਮੱਲਾਂ ਮਾਰੀਆਂ

194
0

ਕਾਦੀਆ 29 ਅਕਤੂਬਰ (ਸਲਾਮ ਤਾਰੀ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋਨਲ ਖੇਡਾਂ ਪ੍ਰਿੰਸੀਪਲ ਲਖਵਿੰਦਰ ਸਿੰਘ ਸਸਸਸ ਹਰਚੋਵਾਲ ਅਤੇ ਫਿਜੀਕਲ ਲੈਕਚਰਾਰ ਅਮਰਜੀਤ ਸਿੰਘ ਹਰਚੋਵਾਲ ਦੀ ਯੋਗ ਅਤੇ ਸੁਚੱਜੀ ਅਗਵਾਈ ਵਿੱਚ ਕਰਵਾਈਆ ਜਾ ਰਹੀਆਂ ਹਨ, ਜਿਸ ਵਿੱਚ ਲਗਭਗ 29 ਸਕੂਲਾਂ ਦੇ ਵਿਦਿਆਰਥੀਆਂ ਨੇ ਐਥਲੈਟਿਕਸ ਮੀਟ ਵਿੱਚ ਭਾਗ ਲਿਆ ।ਇਸ ਵਿੱਚ ਸਹਸ ਬਸਰਾਏ ਦੇ ਅੰਡਰ 17 ਖੇਡਾਂ ਵਿੱਚ ਭਾਗ ਲਿਆ ਅਤੇ ਵਿਦਿਆਰਥੀਆਂ ਨੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਨਾਂ ਰੌਸ਼ਨ ਕੀਤਾ। ਆਰੀਅਨ ਮੱਟੂ ਨੇ 800 ਅਤੇ 1500 ਮੀਟਰ ਦੌੜ ਵਿੱਚ ਪਹਿਲਾਂ, ਵਿਸ਼ਾਲ ਨੇ 800 ਅਤੇ 1500 ਮੀਟਰ ਦੌੜ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ, ਸਾਹਟ ਪੁੱਟ ਵਿੱਚ ਨਵਰੂਪ ਸਿੰਘ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ।ਸਕੂਲ ਕੈਂਪਸ ਵਿੱਚ ਪਹੁੰਚਣ ਤੇ ਹੈੱਡ ਮਾਸਟਰ ਕਮ ਬੀ.ਐਨ.ਓ ਵਿਜੈ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਤੇ ਚੰਗਾ ਪ੍ਰਦਰਸ਼ਨ ਕਰਨ ਲਈ ਸੁਭਕਾਮਨਾਵਾਂ ਦਿੱਤੀਆਂ ਗਈਆਂ। ਹੈਡ ਮਾਸਟਰ ਨੇ ਸ.ਸਤਨਾਮ ਸਿੰਘ ਕੰਪਿਊਟਰ ਫੈਕਲਟੀ ਦਾ ਵਿਸ਼ੇਸ਼ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਿਕੰਦਰ ਸਿੰਘ ਪੰਜਾਬੀ ਮਾਸਟਰ, ਲਖਵਿੰਦਰ ਸਿੰਘ ਮੈਥ ਮਾਸਟਰ, ਸਤਨਾਮ ਸਿੰਘ ਸਾਇੰਸ ਮਾਸਟਰ,ਗੁਰਪ੍ਰੀਤ ਕੰਪਿਊਟਰ ਫੈਕਲਟੀ ਮਨਪ੍ਰੀਤ ਸਿੰਘ ਸਸ ਮਾਸਟਰ, ਮਿਸ ਅਨੁਰਾਧਾ ਹਿੰਦੀ ਮਿਸਟਰੈਸ, ਸ੍ਰੀਮਤੀ ਮਲਿਕਾ ਗੋਰਾਇਆ ਅੰਗਰੇਜ਼ੀ ਮਿਸਟਰੈਸ, ਸ੍ਰੀਮਤੀ ਨਵਪ੍ਰੀਤ ਕੌਰ ਅਤੇ ਮੰਗਲ ਸਿੰਘ ਹਾਜਿਰ ਸਨ

Previous articleਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵੱਲੋਂ ਅਧਿਆਪਕ ਸੁਲੱਖਣ ਸਿੰਘ ਸੈਣੀ ਸਨਮਾਨਿਤ
Next articleਵਿਸ਼ਵ ਸਟਰੋਕ ਦਿਵਸ ਸੰਬੰਧੀ ਪ੍ਰੋਗਰਾਮ ਆਯੋਜਿਤ
Editor-in-chief at Salam News Punjab

LEAVE A REPLY

Please enter your comment!
Please enter your name here