spot_img
Homeਮਾਝਾਗੁਰਦਾਸਪੁਰਬਾਬਾ ਮੱਲੀ ਸ਼ਾਹ ਦੀ ਦਰਗਾਹ ਤੇ ਸਾਲਾਨਾ ਜੋੜ ਮੇਲਾ ਕਰਵਾਇਆ

ਬਾਬਾ ਮੱਲੀ ਸ਼ਾਹ ਦੀ ਦਰਗਾਹ ਤੇ ਸਾਲਾਨਾ ਜੋੜ ਮੇਲਾ ਕਰਵਾਇਆ

ਨੌਸ਼ਹਿਰਾ ਮੱਝਾ ਸਿੰਘ, 30 ਜੂਨ (ਰਵੀ ਭਗਤ)-ਇੱਥੋਂ ਥੋੜ੍ਹੀ ਦੂਰ ਪਿੰਡ ਬਿਧੀਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਮੱਲੀ ਸ਼ਾਹ ਦੀ ਦਰਗਾਹ ਤੇ ਸਲਾਨਾ ਜੋੜ ਮੇਲਾ ਕਰਵਾਇਆ ਗਿਆ। ਜਿਸ ਵਿਚ ਸਵੇਰ ਤੋਂ ਦਰਗਾਹ ਤੇ ਚਾਦਰ ਚੜ੍ਹਾਉਣ ਤੇ ਹੋਰ ਧਾਰਮਿਕ ਸਮਾਗਮ ਕਰਵਾਉਣ ਉਪਰੰਤ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਵੀ ਲਗਾਏ ਗਏ। ਸ਼ਾਮ ਵੇਲੇ ਪੇਂਡੂ ਰਵਾਇਤੀ ਖੇਡਾਂ ਦਾ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿੱਚ ਪਹਿਲਵਾਨ ਬਾਬਾ ਪ੍ਰਤਾਪ ਸਿੰਘ ਨੇ 70 ਕਿੱਲੋ ਭਾਰ ਦੰਦਾਂ ਨਾਲ ਚੁੱਕ ਕੇ ਲੋਕਾਂ ਨੂੰ ਸੋਚਣ ਤੇ ਮਜਬੂਰ ਕੀਤਾ। ਇਸ ਮੌਕੇ ਮੁੱਖ ਸੇਵਾਦਾਰ ਜਗਤਾਰ ਸਿੰਘ, ਮੁੱਖਤਾਰ ਸਿੰਘ, ਕੁੰਨਣ ਸਿੰਘ, ਜਸਪਾਲ ਸਿੰਘ, ਮੱਖਣ ਸਿੰਘ, ਸੁਖਦੇਵ ਰਾਜ, ਸੁਰਜੀਤ ਸਿੰਘ, ਸਤਨਾਮ ਸਿੰਘ ਸੈਣੀ ਆਦਿ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments