spot_img
Homeਮਾਝਾਗੁਰਦਾਸਪੁਰਬਾਬਾ ਵਿਸ਼ਵਕਰਮਾ ਜੀ ਦੇ ਦਿਹਾੜੇ 300 ਲੋੜਵੰਦਾਂ ਨੂੰ ਕੰਬਲ ਵੰਡੇ ਗਏ ਔਜ਼ਾਰਾਂ...

ਬਾਬਾ ਵਿਸ਼ਵਕਰਮਾ ਜੀ ਦੇ ਦਿਹਾੜੇ 300 ਲੋੜਵੰਦਾਂ ਨੂੰ ਕੰਬਲ ਵੰਡੇ ਗਏ ਔਜ਼ਾਰਾਂ ਦੀ ਪੂਜਾ ਕਰਕੇ ਬਾਬਾ ਵਿਸ਼ਵਕਰਮਾ ਜੀ ਨੂੰ ਯਾਦ ਕੀਤਾ ।

ਕਾਦੀਆਂ 25 ਅਕਤੂਬਰ (ਮੁਨੀਰਾ ਸਲਾਮ ਤਾਰੀ)

ਕਾਦੀਆਂ ਅੰਦਰ ਕਿਰਤ ਤੇ ਨਿਰਮਾਣ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਸ਼ੀਤਲਾ ਮੰਦਰ ਅੰਦਰ ਪੰਜਾਬ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਤੇ ਬਾਬਾ ਵਿਸ਼ਵ ਕਰਮਾ ਕਮੇਟੀ ਸਮੇਤ ਸਮੂਹ ਕਾਮਿਆਂ ਵੱਲੋਂ ਪੂਰੀ ਸ਼ਰਧਾ ਦੇ ਨਾਲ ਮਨਾਇਆ ਗਿਆ। ਇਹ ਸਮਾਗਮ ਯੂਨੀਅਨ ਦੇ ਪ੍ਰਧਾਨ ਦਾਤਾਰ ਸਿੰਘ ਠੱਕਰ ਸੰਧੂ ਤੇ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਅੰਦਰ ਮੁੱਖ ਮਹਿਮਾਨ ਉੱਘੇ ਸਮਾਜ ਸੇਵੀ ਸੁਭਾਸ਼ ਦੀਵਾਨ ਤੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ । ਆਪ ਦੇ ਬਲਾਕ ਆਗੂ ਕਾਮਰੇਡ ਗੁਰਮੇਜ ਸਿੰਘ ,ਬਲਾਕ ਪ੍ਰਧਾਨ ਕਾਦੀਆਂ ਡਾ ਰਾਕੇਸ਼ ਕੁਮਾਰ ਕਾਲੀਆ ਸ਼ਿਵ ਕੁਮਾਰ ਠਾਕੁਰ, ਧਿਆਨ ਸਿੰਘ ,ਕਰਨਵੀਰ ਸਿੰਘ ਰੰਧਾਵਾ , ਇੰਜੀਨੀਅਰ ਰਾਜਿੰਦਰ ਸਿੰਘ ਅਮਰਜੀਤ ਸਿੰਘ, ਕਸ਼ਮੀਰ ਸਿੰਘ ਸੰਧੂ , ਗੁਰਮੀਤ ਸਿੰਘ ਭੈਣੀ ਬਾਂਗਰ ‘ ਅਸ਼ਵਨੀ ਵਰਮਾ , ਫੋਰਮੈਨ ਨਰੈਣ ਸਿੰਘ, ਸ਼ਿਵ ਕੁਮਾਰ ,ਕਾਮਰੇਡ ਜਗੀਰ ਸਿੰਘ ਸਮੇਤ ਆਗੂਆਂ ਨੇ ਸੰਬੋਧਨ ਕੀਤਾ । ਕਿਰਤੀਆਂ ਦੇ ਹੱਕਾਂ ਵਿੱਚ ਆਵਾਜ਼ ਬੁਲੰਦ ਕਰਦਿਆਂ ਪਿਛਲੇ ਸਮੇਂ ਦੌਰਾਨ ਨਿਰਮਾਣ ਕਾਰਜ ਪ੍ਰਭਾਵਿਤ ਹੋਏ ਕੰਮਕਾਜ ਲਈ ਮਾਲੀ ਸਹਾਇਤਾ ਕਰਨ ਲਈ ਪੰਜਾਬ ਸਰਕਾਰ ਨੂੰ ਰੇਤ ਬਜਰੀ ਦੇ ਰੇਟ ਘੱਟ ਕਰਨ ਦੀ ਅਪੀਲ ਕੀਤੀ । ਇਸ ਮੌਕੇ 300 ਦੇ ਕਰੀਬ ਲੋੜਵੰਦ ਵਿਧਵਾ ਔਰਤਾਂ ਨੂੰ ਕੰਬਲ ਵੀ ਵੰਡੇ ਗਏ । ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments