spot_img
Homeਮਾਲਵਾਫਰੀਦਕੋਟ-ਮੁਕਤਸਰਪਿਛਲੇ ਦੋ ਦਹਾਕਿਆਂ ਤੋਂ ਆਪਣੀ ਹਾਲਤਾਂ ਤੇ ਹੰਝੂ ਕੇਰ ਰਹੀ ਕੰਮੇਆਣੇ ਨੂੰ...

ਪਿਛਲੇ ਦੋ ਦਹਾਕਿਆਂ ਤੋਂ ਆਪਣੀ ਹਾਲਤਾਂ ਤੇ ਹੰਝੂ ਕੇਰ ਰਹੀ ਕੰਮੇਆਣੇ ਨੂੰ ਜਾਂਦੀ ਸੜਕ

ਫਰੀਦਕੋਟ 29 ਜੂਨ ( ਧਰਮ ਪ੍ਰਵਾਨਾਂ )
ਕਹਿੰਦੇ ਨੇ ਕਿ ਬਾਰਾਂ ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਕੰਮੇਆਣਾ, ਕਿਲ੍ਹਾ ਨੌਂ,ਸੁੱਖਣਵਾਲਾ ,ਬਰੀਵਾਲਾ ਆਦਿ ਅਨੇਕਾਂ ਪਿੰਡਾਂ ਕਸਬਿਆਂ ਨੂੰ ਜਾਣ ਵਾਲੀ ਸੜਕ ਬਾਬਾ ਸੈਦੂ ਸ਼ਾਹ ਚੌਕ , ਜਰਮਨ ਕਲੋਨੀ ਦੇ ਕੋਲ ਪਿਛਲੇ ਦੋ ਦਹਾਕਿਆਂ ਤੋਂ ਆਪਣੀ ਤ੍ਰਾਸਦੀ ਤੇ ਹੁੰਝੂ ਕੇਰ ਰਹੀ ਹੈ ਇਸ ਲਵਾਰਸ ਬਣੀ ਹੋਈ ਸੜਕ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾਂਦਾ ।ਨਾ ਤਾਂ ਇਸ ਵੱਲ ਜ਼ਿਲਾ ਪ੍ਰਸ਼ਾਸਨ,ਮੰਡੀ ਬੋਰਡ ਅਤੇ ਨਾ ਹੀ ਨਗਰ ਕੌਂਸਿਲ ਹੀ ਇਸ ਟੋਟੇ ਨੂੰ ਬਣਾਉਣਾ ਚਾਹੁੰਦੇ । ਚਾਹੇ ਇਸ ਸੜਕ ਉਪਰੋਂ ਹਰ ਰੋਜ਼ ਪਤਾ ਨਹੀਂ ਕਿੰਨੇ ਕ ਵੀ ਆਈ ਪੀ ਅਫਸਰ , ਲੀਡਰ ਆਦਿ ਲੰਘਦੇ ਰਹਿੰਦੇ ਹਨ।ਇਸ ਸਬੰਧੀ ਸਥਾਨਕ ਵਸਨੀਕਾਂ ਅਤੇ ਪਿੰਡਾਂ ਵਾਲਿਆਂ ਵੱਲੋਂ ਧਰਨੇ ਵੀ ਲਗਾਏ ਗਏ ,ਉੱਚ ਅਧਿਕਾਰੀਆਂ, ਮੰਤਰੀਆਂ ਨੂੰ ਅਤੇ ਸਮੇਂ ਸਮੇਂ ਦੇ ਸਾਂਸਦ ਮੈਂਬਰਾਂ,ਹਲਕਾ ਵਿਧਾਇਕਾ,ਆਦਿ ਨੂੰ ਮਿਲ ਮੰਗ ਪੱਤਰ ਵੀ ਦਿੱਤੇ ਪਰ ਕਿਸੇ ਵੀ ਉੱਚ ਅਧਿਕਾਰੀ, ਮੰਤਰੀਆਂ, ਵਿਧਾਇਕਾਂ ਨੇ ਇਸ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ।ਇਸ ਸੜਕ ਤੇ ਵ੍ਹੀਕਲ ਦਾ ਚੱਲਣਾਂ ਤਾਂ ਬਹੁਤ ਦੂਰ ਦੀ ਗੱਲ ਹੈ ਇਸ ਸੜਕ ਤੇ ਤਾਂ ਪੈਦਲ ਚੱਲਣਾਂ ਵੀ ਖ਼ਤਰੇ ਤੋਂ ਖਾਲੀ ਨਹੀਂ ਹੈ। ਬਾਰਸ਼ ਦੇ ਦਿਨਾਂ ਵਿੱਚ ਤਾਂ ਇਹ ਸੜਕ ਤੇ ਤਿੰਨ ਤਿੰਨ ਫੁੱਟ ਪਾਣੀ ਖੜ ਜਾਂਦਾ ਹੈ । ਮਹੁੱਲਾ ਨਿਵਾਸੀਆਂ ਵੱਲੋਂ ਰਹਿੰਦੀ ਕਸਰ ਸੜਕ ਦੇ ਨਾਲ ਨਾਲ ਜਾਂਦੇ ਖਾਲੇ ਨੂੰ ਤੋੜ ਕੇ ਪੂਰੀ ਕਰ ਦਿੱਤੀ ਹੈ ਜਿਸ ਕਰਕੇ ਖਾਲੇ ਦਾ ਗੰਦਾ ਪਾਣੀ ਸੜਕ ਤੇ ਛੱਪੜ ਦਾ ਰੂਪ ਧਾਰਨ ਕਰ ਖੜਾ ਹੋਇਆ ਹੈ। ਇਸ ਸੰਬੰਧੀ ਜਦ ਮਹੁੱਲੇ ਦੇ ਕੁੱਝ ਵਿਅਕਤੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਿਹਾ ਕਿ ਖਾਲ ਅਤੇ ਪੁਲੀਆਂ ਪੂਰੀ ਤਰਾ ਗੱਭ ਅਤੇ ਗੰਦ ਨਾਲ ਭਰੀਆਂ ਹੋਈਆਂ ਨੇ ਅਤੇ ਇਹ ਪਾਣੀ ਸਾਡੇ ਘਰਾਂ ਵਿੱਚ ਦਾਖਲ ਹੋ ਰਿਹਾ ਹੈ ਇਸ ਲਈ ਅਸੀਂ ਖਾਲ ਨੂੰ ਤੋੜਿਆ ਹੈ । ਅਤੇ ਇਹ ਮੁਹੱਲੇ ਵਾਲੇ ਆਪਣੀ ਸ਼ਰੇਆਮ ਦਾਦਾਗਿਰੀ ਦਿਖਾ ਰਹੇ ਹਨ । ਜਿਸ ਦਾ ਖੁਮਿਆਜਾ ਏਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭੁਗਤਣਾ ਪੈਂਦਾ ਹੈ।
ਕਈ ਵਾਰ ਤਾਂ ਸਾਨੂੰ ਇਸ ਤਰਾਂ ਲੱਗਦਾ ਹੈ ਕਿ ਇਹ ਸੜਕ ਸਾਇਦ ਭਾਰਤ ਦੇ ਕਿਸੇ ਨਕਸ਼ੇ ਵਿੱਚ ਹੀ ਨਹੀਂ , ਹਾਂ ਇੱਕ ਗੱਲ ਜਰੂਰ ਹੈ ਇਸ ਸੜਕ ਨੂੰ ਬਣਾਉਣ ਦੇ ਵਾਅਦੇ ਕਰਕੇ ਨੇਤਾ ਆਮ ਭੋਲੇ-ਭਾਲੇ ਲੋਕਾਂ ਤੋਂ ਵੋਟਾਂ ਜ਼ਰੂਰ ਬਟੋਰ ਲੈਂਦੇ ਹਨ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੱਪੀ ਕੰਮੇਆਣਾ ਗੀਤਕਾਰ,ਸੰਦੀਪ ਸੰਧੂ ਕੰਮੇਆਣਾ,ਬਲਵੰਤ ਸਿੰਘ ਕੰਮੇਆਣਾ,ਇੰਦਰਜੀਤ ਸਿੰਘ ਖੀਵਾ ਸਾਬਕਾ ਪੰਚਾਇਤ ਮੈਬਰ ਪੰਚਾਇਤ ਕਿਲਾ ਨੌ, ਬਲਜਿੰਦਰ ਸਿੰਘ ਬੱਬੂ ਖੀਵਾ ਨੇ ਕਿਹਾਂ ਕਿ ਇਸ ਸਮੇਂ ਲੋਕ ਵਿਧਾਇਕਾਂ ਅਤੇ ਸਰਕਾਰਾਂ ਦੇ ਲਾਰਿਆਂ ਤੋਂ ਪੂਰੀ ਤਰਾਂ ਅੱਕੇ ਹੋਏ ਹਨ ਅਤੇ ਕਿਹਾ ਰਹੇ ਹਨ ਕਿ ਹੁਣ ਅਸੀਂ ਵੋਟਾਂ ਵੇਲੇ ਜ਼ਰੂਰ ਸਬਕ ਸਿਖਾਵਾਂਗੇ।

RELATED ARTICLES
- Advertisment -spot_img

Most Popular

Recent Comments