Home ਗੁਰਦਾਸਪੁਰ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੀਆਂ ਤਿੰਨੇ ਸੰਸਥਾਵਾਂ ਦੇ ਸਾਲਾਨਾ ਸਮਾਰੋਹ ਸ਼ਾਨੋ ਸ਼ੌਕਤ...

ਮੁਸਲਿਮ ਜਮਾਤ ਅਹਿਮਦੀਆ ਭਾਰਤ ਦੀਆਂ ਤਿੰਨੇ ਸੰਸਥਾਵਾਂ ਦੇ ਸਾਲਾਨਾ ਸਮਾਰੋਹ ਸ਼ਾਨੋ ਸ਼ੌਕਤ ਨਾਲ ਆਯੋਜਿਤ ਹੋਏ

205
0

ਕਾਦੀਆਂ 25 ਅਕਤੂਬਰ (ਮੁਨੀਰਾ ਸਲਾਮ ਤਾਰੀ)
ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਦੇਰ ਸ਼ਾਮ ਨੂੰ ਮਜਲਿਸ ਅੰਸਾਰੁੱਲਾ ਭਾਰਤ ,ਮਜਲਿਸ ਖ਼ੁਦਾਮ ਉਲ ਅਹਿਮਦੀਆ ਭਾਰਤ ਅਤੇ ਲਜਨਾ ਇਮਾਉਲਾਹ ਭਾਰਤ ਦਾ ਸਾਲਾਨਾ ਸੰਮੇਲਨ ਪੂਰੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਮੁੱਖ ਸਕੱਤਰ ਜਮਾਤ ਅਹਿਮਦੀਆ ਭਾਰਤ ਮੌਲਾਨਾ ਮੁਹੰਮਦ ਇਨਾਮ ਗੌਰੀ ਕਰ ਰਹੇ ਸੀ । ਜਦੋਂ ਕਿ ਉਨ੍ਹਾਂ ਦੇ ਨਾਲ ਮੰਚ ਤੇ ਮਜਲਿਸ ਖ਼ੁਦਾਮ ਉਲ ਅਹਿਮਦੀਆ ਭਾਰਤ ਦੇ ਕੌਮੀ ਪ੍ਰਧਾਨ ਕੇ ਤਾਰਿਕ ਅਹਿਮਦ ਅਤੇ ਮਜਲਿਸ ਅੰਸਾਰੁੱਲਾ ਭਾਰਤ ਦੇ ਕੌਮੀ ਪ੍ਰਧਾਨ ਮੌਲਾਨਾ ਅਤਾਉਲ ਮੁਜੀਬ ਲੋਨ ਸੁਸ਼ੋਭਿਤ ਸੀ । ਇਸ ਮੌਕੇ ਮੁੱਖ ਸਕੱਤਰ ਮੌਲਾਨਾ ਮੁਹੰਮਦ ਇਨਾਮ4 ਗੋਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਅੱਲ੍ਹਾਹ ਤੋਂ ਇਹ ਦੁਆ ਕਰਨੀ ਚਾਹੀਦੀ ਹੈ ਕੀ ਐ ਮੇਰੇ ਰੱਬ ਸਾਨੂੰ ਇਹੋ ਜਿਹੇ ਕੰਮ ਕਰਨ ਦੀ ਸਮਰੱਥਾ ਬਖ਼ਸ਼ ਕੇ ਜਿਸ ਨਾਲ ਤੂੰ ਰਾਜ਼ੀ ਹੋ ਜਾਵੇ ।ਅਤੇ ਜਿਸ ਨਾਲ ਖ਼ੁਦਾ ਰਾਜ਼ੀ ਹੋ ਜਾਵੇ ਤਾਂ ਜ਼ਿੰਦਗੀ ਦਾ ਹੋਰ ਕੀ ਮਕਸਦ ਹੈ । ਜਿਸ ਨਾਲ ਉਸ ਦਾ ਖ਼ੁਦਾ ਖ਼ੁਸ਼ ਹੋ ਜਾਵੇ ਉਸ ਨੂੰ ਹੋਰ ਕੀ ਚਾਹੀਦਾ । ਫਿਰ ਸਾਨੂੰ ਜੋ ਰੱਬ ਦੀਆਂ ਨੇਅਮ‍ਤਾਂ ਮਿਲੀਆਂ ਹਨ ਉਸ ਦਾ ਸ਼ੁਕਰਾਨਾ ਅਦਾ ਕਰਕੇ ਆਪਣੀ ਸੰਤਾਨ ਲਈ ਦੁਆਵਾਂ ਕਰੀਏ , ਕਿ ਉਹ ਇੱਕ ਅੱਲ੍ਹਾਹ ਨਾਲ ਪ੍ਰੇਮ ਕਰਨ ਵਾਲੇ ਹੋਣ ਅਤੇ ਇਨਸਾਨੀਅਤ ਦੀ ਸੇਵਾ ਕਰਨ ਵਾਲੇ ਹੋਣ । ਜਿਸ ਇਨਸਾਨ ਦੀ ਸੰਤਾਨ ਇੱਕ ਰੱਬ ਦੀ ਇਬਾਦਤ ਕਰਨ ਵਾਲੀ ਬਣ ਜਾਵੇ ਤਾਂ ਉਸ ਨੂੰ ਦੁਨੀਆਂ ਦੀਆਂ ਸਾਰੀਆਂ ਨੇਅਮਤਾਂ ਪ੍ਰਾਪਤ ਹੋ ਜਾਂਦੀਆਂ ਹਨ । ਫਿਰ ਆਪਣੇ ਮਾਪਿਆਂ ਲਈ ਵੀ ਅਰਦਾਸ ਕਰੇ ਅਤੇ ਇਹ ਅਰਦਾਸ ਕਰੇ ਕਿ ਚਿਰਾਗ ਤੋਂ ਚਿਰਾਗ਼ ਜਲਦੇ ਰਹਿਨ ਅਰਥਾਤ ਮੇਰੇ ਤੋਂ ਬਾਅਦ ਵੀ ਮੇਰੀ ਸੰਤਾਨ ਨੇਕ ਕੰਮ ਕਰਦੀ ਰਹੇ । ਇਸ ਮੌਕੇ ਸੰਬੋਧਨ ਕਰਦਿਆਂ ਮਜਲਿਸ ਖ਼ੁਦਾਮ ਉਲ ਅਹਿਮਦੀਆ ਭਾਰਤ ਦੇ ਪ੍ਰਧਾਨ ਕੇ ਤਾਰਿਕ ਅਹਿਮਦ ਨੇ ਸੰਬੋਧਨ ਕਰਦਿਆਂ ਕਿਹਾ ਕਿ
ਮੁਸਲਿਮ ਜਮਾਤ ਅਹਿਮਦੀਆ ਦੇ ਲੋਕਾਂ ਨੂੰ ਉਮਰ ਦੇ ਹਿਸਾਬ ਨਾਲ ਤਿੰਨ ਵੱਖ ਵੱਖ ਸੰਸਥਾਵਾਂ ਵਿੱਚ ਵੰਡਿਆ ਗਿਆ ਹੈ ।ਅਤੇ ਹਰ ਵਿਅਕਤੀ ਦੀ ਮਾਨਸਿਕ ਯੋਗਤਾ ਅਤੇ ਉਮਰ ਦੇ ਤਕਾਜ਼ੇ ਨੂੰ ਸਾਹਮਣੇ ਰੱਖਦੇ ਹੋਏ ਉਨ੍ਹਾਂ ਦੀ ਸਿੱਖਿਆ ਅਤੇ ਤਰਬੀਅਤ ਕੀਤੀ ਜਾਂਦੀ ਹੈ । ਕੌਮ ਅਤੇ ਵਤਨ ਦੇ ਲਈ ਉਨ੍ਹਾਂ ਨੂੰ ਵਧੀਆ ਵਜੂਦ ਬਣਾੳੁਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।
ਅਨਸਾਰ ਉੱਲਾ ਅਰਥਾਤ ਅੱਲ੍ਹਾ ਦੇ ਮਦਦਗਾਰ ਜਮਾਤ ਅਹਿਮਦੀਆ ਦੇ ਲੋਕਾਂ ਦੀ ਉਹ ਸੰਸਥਾ ਹੈ ਜਿਨ੍ਹਾਂ ਦੀ ਉਮਰ ਚਾਲੀ ਸਾਲ ਤੋਂ ਵੱਧ ਹੈ । ਇਸ ਸੰਸਥਾ ਦੇ ਤਹਿਤ ਪੂਰਾ ਸਾਲ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਮਾਜ ਦੇ ਬਜ਼ੁਰਗ ਲੋਕਾਂ ਦੇ ਤਜਰਬੇ ਅਤੇ ਨਮੂਨੇ ਤੋਂ ਲਾਭ ਚੁੱਕਦਿਆਂ ਕੌਮ ਵਤਨ ਦੀ ਭਲਾਈ ਲਈ ਉਨ੍ਹਾਂ ਨੂੰ ਚੰਗਾ ਕਿਰਦਾਰ ਨਿਭਾਉਣ ਦੇ ਲਈ ਉਨ੍ਹਾਂ ਨੂੰ ਸਹੀ ਮਾਅਨਿਆਂ ਵਿੱਚ ਤਿਆਰ ਕੀਤਾ ਜਾਵੇ


ਮਜਲਿਸ ਖ਼ੁਦਾਮ ਉਲ ਅਹਿਮਦੀਆ ਜਮਾਤ ਅਹਿਮਦੀਆ ਦੇ ਨੌਜਵਾਨਾਂ ਦੀ ਉਹ ਸੰਸਥਾ ਹੈ ਜਿਸ ਦਾ ਮਕਸਦ ਨੌਜਵਾਨਾਂ ਦੀ ਇਹੋ ਜਿਹੀ ਸਿੱਖਿਆ ਅਤੇ ਤਰਬੀਅਤ ਕਰਨਾ ਹੈ, ਜਿਸ ਦੇ ਨਤੀਜੇ ਵਿੱਚ ਉਹ ਉੱਚੇ ਇਖ਼ਲਾਕ ਅਤੇ ਪੁਖ਼ਤਾ ਅਜ਼ਮ ਦੇ ਮਾਲਕ ਬਣਨ ਅਤੇ ਕੌਮ ਮੁਲਕ ਦੀ ਤਰੱਕੀ ਵਿੱਚ ਆਪਣਾ ਵਿਸ਼ੇਸ਼ ਕਿਰਦਾਰ ਨਿਭਾ ਸਕਣ । ਅਤੇ ਇਨਸਾਨੀਅਤ ਦੀ ਸੇਵਾ ਚੰਗੇ ਢੰਗ ਨਾਲ ਕਰ ਸਕਣ ।
ਲਜਨਾ ਇਮਾਉਲਾਹ ਮੁਸਲਿਮ ਜਮਾਤ ਅਹਿਮਦੀਆ ਦੀ ਔਰਤਾਂ ਦੀ ਸੰਸਥਾ ਹੈ ।ਜਿਸ ਦੇ ਤਹਿਤ ਔਰਤਾਂ ਨੂੰ ਸਮਾਜ ਦੀ ਤਾਮੀਰ ਵਿੱਚ ਉਨ੍ਹਾਂ ਦੀ ਇਹ ਅਹਿਮ ਜ਼ਿੰਮੇਵਾਰੀ ਨਿਭਾਉਣ ਦੇ ਲਈ ਉਨ੍ਹਾਂ ਨੂੰ ਤਿਆਰ ਕੀਤਾ ਜਾਂਦਾ ਹੈ। ਜਮਾਤ ਅਹਿਮਦੀਆ ਦੀ ਲਡ਼ਕੀਆਂ ਨੂੰ ਉੱਚ ਸਿੱਖਿਆ ਦੇ ਲਈ , ਇਫ਼ਤ ਪਾਕਿ ਦਾਮਿਨੀ ਨਾਲ ਜੀਵਨ ਬਿਤਾਉਣ ਲਈ ਸਿੱਖਿਅਕ ਕੀਤਾ ਜਾਂਦਾ ਹੈ ।ਮਾਵਾਂ ਨੂੰ ਤਰਬੀਅਤ ਔਲਾਦ ਦੀ ਜ਼ਿੰਮੇਵਾਰੀਆਂ ਵੱਲ ਵਿਸ਼ੇਸ਼ ਧਿਆਨ ਦਿਵਾਇਆ ਜਾਂਦਾ ਹੈ ।

ਇਸ ਸੰਮੇਲਨ ਦਾ ਮਕਸਦ ਜਮਾਤ ਅਹਿਮਦੀਆ ਦੇ ਲੋਕਾਂ ਨੂੰ ਅੱਲਾਹ ਦੇ ਹਕੂਕ ਅਤੇ ਇਨਸਾਨਾਂ ਦੇ ਹਕੂਕ ਦੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਹਵਾਲੇ ਨਾਲ ਇਸਲਾਮੀ ਸਿੱਖਿਆਵਾਂ ਦੀ ਰੌਸ਼ਨੀ ਵਿੱਚ ਧਿਆਨ ਦਿਵਾਉਣਾ ਹੈ । ਅਤੇ ਉਨ੍ਹਾਂ ਦੇ ਅੰਦਰ ਹਮਦਰਦੀ ਖਲਕ ਦਾ ਜਜ਼ਬਾ ਪੈਦਾ ਕਰਨਾ ਹੈ। ਅਤੇ ਉਨ੍ਹਾਂ ਨੂੰ ਕੌਮ ਅਤੇ ਵਤਨ ਦੇ ਲਈ ਲਾਭਵੰਦ ਵਜੂਦ ਬਣਾਉਣਾ ਹੈ ।
ਇਸ ਸੰਮੇਲਨ ਦੇ ਮੌਕੇ ਤੇ ਮੁਸਲਿਮ ਜਮਾਤ ਅਹਿਮਦੀਆ ਦੇ ਲੋਕਾਂ ਨੂੰ ਅੱਲ੍ਹਾ ਦੇ ਹਕੂਕ ਅਤੇ ਇਨਸਾਨਾਂ ਦੇ ਹਕੂਕ ਦੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਹਵਾਲੇ ਨਾਲ ਇਸਲਾਮੀ ਸਿੱਖਿਆਵਾਂ ਦੀ ਰੌਸ਼ਨੀ ਵਿੱਚ ਧਿਆਨ ਦਿਵਾਉਣਾ ਹੈ । ਅਤੇ ਉਨ੍ਹਾਂ ਦੇ ਅੰਦਰ ਇਨਸਾਨਾਂ ਦੀ ਹਮਦਰਦੀ ਦਾ ਜਜ਼ਬਾ ਪੈਦਾ ਕਰਨਾ ਹੈ । ਉਨ੍ਹਾਂ ਨੂੰ ਕੌਮ ਅਤੇ ਵਤਨ ਦੇ ਲਈ ਲਾਭਵੰਦ ਵਜੂਦ ਬਣਾਉਣਾ ਹੈ । ਇਸ ਸਮਾਰੋਹ ਦੇ ਮੌਕੇ ਤੇ ਸਾਰੇ ਸ਼ਾਮਲ ਹੋਣ ਵਾਲਿਆਂ ਦੇ ਲਈ ਵੱਖ ਵੱਖ ਆਪਣੀਆਂ ਆਪਣੀਆਂ ਸੰਸਥਾਵਾਂ ਦੇ ਨਾਲ ਅਧਿਆਤਮਕ ਅਤੇ ਖੇਡਾਂ ਦੇ ਮੁਕਾਬਲੇ ਆਯੋਜਿਤ ਕੀਤੇ ਗਏ । ਜਿਸ ਦੇ ਨਤੀਜੇ ਵਿੱਚ ਉਨ੍ਹਾਂ ਦੀ ਯੋਗਤਾ ਨੂੰ ਉਭਾਰਿਆ ਜਾ ਸਕੇ ।
ਇਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਹਿੰਦੁਸਤਾਨ ਭਰ ਤੋਂ ਮਰਦ ਔਰਤਾਂ ਅਤੇ ਬੱਚੇ ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿਚ ਵੱਡੀ ਗਿਣਤੀ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ।
ਸਾਰਾ ਸਾਲ ਇਨ੍ਹਾਂ ਸੰਸਥਾਵਾਂ ਵੱਲੋਂ ਹਿੰਦੁਸਤਾਨ ਭਰ ਵਿੱਚ ਅਮਨ ਦੀ ਸਥਾਪਨਾ ਦੇ ਹਵਾਲੇ ਨਾਲ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਅਤੇ ਵੱਖ ਵੱਖ ਲੋਕ ਭਲਾਈ ਦੇ ਕਾਰਜ ਅਤੇ ਮੈਡੀਕਲ ਕੈਂਪ ਕਾਰ ਸੇਵਾ ਦੁਆਰਾ ਪਬਲਿਕ ਸਥਾਨਾਂ ਵਿਚ ਸਫਾਈ ਦੇ ਕੰਮ ਗ਼ਰੀਬਾਂ ਦੀ ਮਦਦ ਅਤੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਪੁੱਛ ਪਡ਼ਤਾਲ ,ਵਾਤਾਵਰਣ ਨੂੰ ਸ਼ੁੱਧ ਕਰਨ ਲਈ ਬੂਟੇ ਲਗਾਉਣ ਦਾ ਕੰਮ , ਖ਼ੂਨਦਾਨ ਕੈਂਪ ਆਦਿ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ।
ਮੁਸਲਿਮ ਜਮਾਤ ਅਹਿਮਦੀਆ ਦੀ ਇਹ ਸੰਸਥਾਵਾਂ ਇਮਾਮ ਜਮਾਤ ਅਹਿਮਦੀਆ ਆਲਮਗੀਰ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਖ਼ਲੀਫ਼ਾ ਤੁਲ ਮਸੀਹ ਅਲ ਖਾਮਿਸ ਦੀ ਅਜ਼ੀਮੂਸ਼ਾਨ ਰੂਹਾਨੀ ਕਿਆਦਤ ਵਿਚ ਹਿੰਦੁਸਤਾਨ ਭਰ ਵਿਚ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ।
ਇਸ ਸੰਮੇਲਨ ਵਿੱਚ ਸ਼ਾਮਲ ਹੋਣ ਵਾਲਾ ਹਰ ਵਿਅਕਤੀ ਇਹ ਅਹਿਦ ਕਰਦਾ ਹੈ ਕਿ ਉਹ ਕੌਮ ਮੁਲਕ ਦੀ ਤਰੱਕੀ ਲਈ ਆਪਣੀਆਂ ਸੇਵਾਵਾਂ ਪੇਸ਼ ਕਰੇਗਾ । ਇਸ ਸਮਾਰੋਹ ਦੇ ਦੁਆਰਾ ਜਮਾਤ ਦੇ ਲੋਕਾਂ ਅੰਦਰ ਅੱਲ੍ਹਾ ਦੇ ਹੱਕਾਂ ਨੂੰ ਅਤੇ ਇਨਸਾਨਾਂ ਦੇ ਹੱਕਾਂ ਨੂੰ ਅਦਾ ਕਰਨ ਦਾ ਜਜ਼ਬਾ ਪੈਦਾ ਕੀਤਾ ਜਾਂਦਾ ਹੈ।

Previous articleਇਮਰਾਨ ਖਾਨ ਦੇ ਚੋਣ ਲੜਨ ‘ਤੇ ਪਾਬੰਦੀ ਨਹੀਂ
Next articleਦਿਵਾਲੀ ਅਤੇ ਵਿਸ਼ਕਰਮਾ ਦਿਵਸ ਮੋਕੇ ਗਰੀਬਾਂ ਨੂੰ ਕੰਬਲ ਵੰਡੇ
Editor-in-chief at Salam News Punjab

LEAVE A REPLY

Please enter your comment!
Please enter your name here