ਕਾਦੀਆਂ 23 ਅਕਤੂਬਰ(ਸਲਾਮ ਤਾਰੀ) ਮੁਸਲਿਮ ਜਮਾਤ ਅਹਿਮਦੀਆ ਦੀ ਸੰਸਥਾਵਾਂ ਦੇ ਤਿੰਨ ਰੋਜ਼ਾ ਸਾਲਾਨਾ ਸਮਾਰੋਹ ਦੇ ਅੱਜ ਦੂਸਰੇ ਦਿਨ ਦਾ ਪ੍ਰੋਗਰਾਮ ਪਵਿੱਤਰ ਕੁਰਾਨ ਦੀ ਤਲਾਵਤ ਨਾਲ ਆਰੰਭ ਹੋ ਗਿਆ ਅੱਜ ਦੇ ਇਸ ਸਮਾਰੋਹ ਦੀ ਪ੍ਰਧਾਨਗੀ ਮੌਲਾਨਾ ਮੁਜ਼ੱਫਰ ਅਹਿਮਦ ਖ਼ਾਨ ਕਰ ਰਹੇ ਸੀ ਇਸ ਮੌਕੇ ਮੌਲਾਨਾ ਮੁਜ਼ੱਫਰ ਅਹਿਮਦ ਖ਼ਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜਲਿਸ ਅੰਸਾਰੁੱਲਾ ਜਮਾਤ ਅਹਿਮਦੀਆ ਦੇ ਬਜ਼ੁਰਗਾਂ ਦੀ ਉਹ ਸੰਸਥਾ ਹੈ ਜਿਸ ਨੇ ਨੌਜਵਾਨਾਂ ਦਾ ਮਾਰਗ ਦਰਸ਼ਨ ਕਰਨਾ ਹੈ । ਉਨ੍ਹਾਂ ਕਿਹਾ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣਾ ਆਚਰਣ ਉੱਚਾ ਰੱਖੀਏ ਤਾਂ ਹੀ ਅਸੀਂ ਦੇਸ਼ ਕੌਮ ਅਤੇ ਨੌਜਵਾਨਾਂ ਦਾ ਮਾਰਗ ਦਰਸ਼ਨ ਚੰਗੇ ਢੰਗ ਨਾਲ ਕਰ ਸਕਾਂਗੇ ਇਸ ਮੌਕੇ ਉਨ੍ਹਾਂ ਮਜਲਿਸ ਦੇ ਮੈਂਬਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਆਪਣੇ ਰੂਹਾਨੀਅਤ ਦੇ ਮਿਆਰ ਨੂੰ ਉੱਚਾ ਚੁੱਕੀੇਏ । ਮਜਲਿਸ ਦੇ ਕੌਮੀ ਪ੍ਰਧਾਨ ਅਤਾਉੱਲ ਮੁਜੀਬ ਲੋਨ ਨੇ ਵੀ ਇਸ ਸਮਾਗਮ ਨੂੰ ਸੰਬੋਧਨ ਕੀਤਾ ਇਸ ਮੌਕੇ ਅਨੁਸਾਰ ਮਜਲਿਸ ਅੰਸਾਰੂਲਾ ਦੇ ਮੈਂਬਰਾਂ ਦੇ ਖੇਡਾਂ ਦੇ ਵੀ ਵੱਖ ਵੱਖ ਮੁਕਾਬਲੇ ਕਰਵਾਏ ਗਏ ਜਿਸ ਵਿਚ ਸਾਈਕਲ ਰੇਸ ਮਿਊਜ਼ੀਕਲ ਚੇਅਰ ਰੇਸ ,ਬੈਡਮਿੰਟਨ , ਇਸੇ ਤਰ੍ਹਾਂ ਮਜਲਿਸ ਖ਼ੁਦਾਮ ਉਲ ਅਹਿਮਦੀਆ ਦਾ ਵੀ ਸਮਾਰੋਹ ਆਯੋਜਿਤ ਹੋਇਆ ਜਿਸ ਵਿਚ ਵਿਸ਼ੇਸ਼ ਤੌਰ ਤੇ ਮਜਲਿਸ ਦੇ ਕੌਮੀ ਪ੍ਰਧਾਨ ਕੇ ਤਾਰਿਕ ਅਹਿਮਦ ਸ਼ਾਮਲ ਹੋਏ ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਸਿੱਖਿਆ ਦੇ ਨਾਲ ਨਾਲ ਖੇਡਾਂ ਵੱਲ ਵੀ ਧਿਆਨ ਦੇਣ ਲਈ ਜਾਗਰੂਕ ਕੀਤਾ । ਉਨ੍ਹਾਂ ਕਿਹਾ ਕਿ ਜੇ ਨੌਜਵਾਨਾਂ ਦੀ ਸਿਹਤ ਤੰਦਰੁਸਤੀ ਕਾਇਮ ਰਹਿੰਦੀ ਹੈ ਤਾਂ ਉਹ ਦੇਸ਼ ਦੇ ਚੰਗੇ ਨਾਗਰਿਕ ਅਤੇ ਇਕ ਚੰਗੇ ਸਮਾਜ ਸੇਵਕ ਅਤੇ ਇਕ ਚੰਗੇ ਪਰਿਵਾਰ ਦੇ ਮੁਖੀ ਅਤੇ ਇੱਕ ਕੌਮ ਦੇ ਚੰਗੇ ਮੈਂਬਰ ਬਣਨ ਵਿੱਚ ਸਫ਼ਲ ਹੁੰਦੇ ਹਨ । ਅਤੇ ਉਹ ਕੌਮਾਂ ਤਰੱਕੀ ਕਰਦੀਆਂ ਹਨ ਜਿਨ੍ਹਾਂ ਦੇ ਨੌਜਵਾਨ ਆਪਣਾ ਆਚਰਣ ਉੱਚਾ ਰੱਖਦੇ ਹਨ । ਸਿੱਖਿਆ ਦੇ ਮੈਦਾਨ ਵਿੱਚ ਵੀ ਵੱਡੀਆਂ ਵੱਡੀਆਂ ਮੱਲਾਂ ਮਾਰਦੇ ਹਨ । ਉਨ੍ਹਾਂ ਇਸ ਮੌਕੇ ਦੱਸਿਆ ਕਿ ਮਜਲਿਸ ਖ਼ੁਦਾਮ ਉਲ ਅਹਿਮਦੀਆ ਸਾਰਾ ਸਾਲ ਲੋਕ ਭਲਾਈ ਦੇ ਵੱਡੇ ਪੱਧਰ ਤੇ ਕਾਰਜ ਕਰਦੀ ਰਹਿੰਦੀ ਹੈ । ਇਸੇ ਤਰ੍ਹਾਂ ਅੱਜ ਮਜਲਿਸ ਖ਼ੁਦਾਮ ਉਲ ਅਹਿਮਦੀਆ ਭਾਰਤ ਦੇ ਮੈਂਬਰਾਂ ਵਿੱਚ ਵੱਖ ਵੱਖ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿਚ ਵਿਸ਼ੇਸ਼ ਤੌਰ ਤੇ ਫੁੱਟਬਾਲ ਵਾਲੀਬਾਲ ਕ੍ਰਿਕਟ ਅਤੇ ਕਬੱਡੀ ਆਦਿ ਖੇਡਾਂ ਕਰਵਾਈਆਂ ਗਈਆਂ । ਅਤੇ ਜੇਤੂਆਂ ਵਿੱਚ ਇਨਾਮ ਵੀ ਵੰਡੇ ਗਏ। ਅੱਜ ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਲਾਨਾ ਕਰੀਮ ਉਦੀਨ ਸ਼ਾਹਿਦ ਸਦਰ ਸਦਰ ਅੰਜ਼ੁਮਨ ਅਹਿਮਦੀਆ ,ਮੌਲਾਨਾ ਮੁਹੰਮਦ ਇਨਾਮ ਗੋਰੀ ਮੁੱਖ ਸਕੱਤਰ ਜਮਾਤ ਅਹਿਮਦੀਆ ਭਾਰਤ ,ਐਡੀਸ਼ਨਲ ਮੁੱਖ ਸਕੱਤਰ ਮੌਲਾਨਾ ਮਖਦੂਮ ਸ਼ਰੀਫ਼ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ।