spot_img
Homeਮਾਝਾਗੁਰਦਾਸਪੁਰਸਰਕਾਰੀ ਹਾਈ ਸਕੂਲ ਬਸਰਾਏ ਵਿੱਚ ਅੱਜ ਗਰੀਨ ਦੀਵਾਲੀ ਮਨਾਈ ਗਈ।

ਸਰਕਾਰੀ ਹਾਈ ਸਕੂਲ ਬਸਰਾਏ ਵਿੱਚ ਅੱਜ ਗਰੀਨ ਦੀਵਾਲੀ ਮਨਾਈ ਗਈ।

ਕਾਦੀਆ 23 ਅਕਤੂਬਰ (ਸਲਾਮ ਤਾਰੀ) ਸਰਕਾਰੀ ਹਾਈ ਸਕੂਲ ਬਸਰਾਏ ਵਿੱਚ ਅੱਜ ਗਰੀਨ ਦੀਵਾਲੀ ਮਨਾਈ ਗਈ।ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬਲਾਕ ਨੋਡਲ ਅਫ਼ਸਰ ਕਾਦੀਆਂ -1ਕਮ ਹੈਡ ਮਾਸਟਰ ਵਿਜੈ ਕੁਮਾਰ ਨੇ ਦੱਸਿਆ ਕਿ ਵਿਸ਼ੇਸ਼ ਤੌਰ ਤੇ ਸਕੂਲ ਵਿੱਚ ਪਹੁੰਚ ਕੇ ਸਰਦਾਰ ਦਿਲਬਾਗ ਸਿੰਘ ਡੀ. ਆਰ. ਪੀ. ਇਕਨਾਮਿਕਸ ਨੇ ਸਕੂਲ ਕੈਂਪਸ ਵਿੱਚ ਪੌਦੇ ਲਗਾ ਕੇ ਸਕੂਲ ਨੂੰ ਹਰਿਆ ਭਰਿਆ ਬਣਾਉਣ ਲਈ ਯੋਗਦਾਨ ਪਾਇਆ, ਉਥੇ ਸਕੂਲ ਨੂੰ ਬੂਟੇ ਭੇਟ ਕੀਤੇ ਗਏ।

ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੀ ਪੜ੍ਹਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਸਰਾਏ ਪਿੰਡ ਦੇ ਬਹੁਤ ਸਾਰੇ ਵਿਅਕਤੀ, ਜੋ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ, ਬਹੁਤ ਹੀ ਉੱਚੇ ਅਹੁਦੇ ਤੋਂ ਰਿਟਾਇਰ ਹੋਏ ਹਨ। ਜਿਵੇਂ ਵਾਈਸ ਏਅਰ ਮਾਰਸ਼ਲ, ਪ੍ਰਿਸੀਪਲ, ਐਸ. ਡੀ. ਓ ਬਿਜਲੀ ਬੋਰਡ ਅਤੇ ਖੁਦ ਆਪ ਵੀ, ਇਸ ਸਕੂਲ ਦੇ ਵਿਦਿਆਰਥੀ ਰਹੇ ਹਨ। ਬੱਚਿਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕੀਤਾ ਅਤੇ ਅਠਵੀਂ ਵਿੱਚੋਂ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 1100 ਰੁਪਏ ਅਤੇ ਦਸਵੀ ਵਾਲੇ ਵਿਦਿਆਰਥੀ ਨੂੰ 2100 ਰੁਪਏ ਆਪਣੇ ਕੋਲੋ ਦੇਣ ਦਾ ਐਲਾਨ ਕੀਤਾ।ਇਸ ਤੋਂ ਇਲਾਵਾ ਸਤੰਬਰ ਟੈਸਟ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਸਾਰੇ ਕਲਾਸਾਂ ਦੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਕੇ ਪੜਾਈ ਕਰਨ ਲਈ ਪ੍ਰੇਰਣਾ ਦਿੱਤੀ। ਅੱਜ ਬਲਾਕ ਨੋਡਲ ਅਫ਼ਸਰ ਵੱਲੋਂ ਬਲਾਕ ਪੱਧਰੀ ਸੋਅ ਐਂਡ ਟੈਲ ਅਤੇ ਕੁਇਜ਼ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਹੈੱਡ ਮਾਸਟਰ ਅਤੇ ਸਮੂਹ ਸਟਾਫ਼ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਰਦਾਰ ਦਿਲਬਾਗ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਜਰਨੈਲ ਸਿੰਘ, ਲਖਵਿੰਦਰ ਸਿੰਘ ਮੈਥ ਮਾਸਟਰ, ਸਤਨਾਮ ਸਿੰਘ ਸਾਇੰਸ ਮਾਸਟਰ, ਮਲਿਕਾ ਗੋਰਾਇਆ ਅੰਗਰੇਜੀ ਮਿਸਟਰੈਸ, ਮਿਸ ਅਨੁਰਾਧਾ ਹਿੰਦੀ ਮਿਸਟਰੈਸ,ਨਿਧਾ ਕੁਰੈਸ਼ੀ ਅਤੇ ਮੰਗਲ ਸਿੰਘ ਹਾਜਿਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments