spot_img
Homeਮਾਝਾਗੁਰਦਾਸਪੁਰਦੁਕਾਨਦਾਰ ਖਾਣ ਪੀਣ ਵਾਲੀਆਂ ਵਸਤਾਂ ਨੂੰ ਢੱਕ ਕੇ ਰੱਖਣ - ਸਹਾਇਕ ਕਮਿਸ਼ਨਰ...

ਦੁਕਾਨਦਾਰ ਖਾਣ ਪੀਣ ਵਾਲੀਆਂ ਵਸਤਾਂ ਨੂੰ ਢੱਕ ਕੇ ਰੱਖਣ – ਸਹਾਇਕ ਕਮਿਸ਼ਨਰ ਡਾ ਪੰਨੂ

ਕਾਦੀਆਂ 22 ਅਕਤੂਬਰ (ਸਲਾਮ ਤਾਰੀ ) :- ਫੂਡ ਅਤੇ ਡਰੱਗ ਐਡਮੀਸਟੇਸ਼ਨ ਪੰਜਾਬ ਦੇ ਕਮਿਸ਼ਨਰ ਡਾ ਅਭਿਨਵ ਤ੍ਰਿਖਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀਆਂ ਹਿਦਾਇਤਾਂ ਮੁਤਾਬਕ ਫੂਡ ਸੇਫਟੀ ਵਿਭਾਗ ਗੁਰਦਾਸਪੁਰ ਦੇ ਸਹਾਇਕ ਕਮਿਸ਼ਨਰ ਡਾ. ਜੀ ਐਸ ਪੰਨੂ ਦੀ ਅਗਵਾਈ ਵਿਚ ਫੂਡ ਸੇਫਟੀ ਵਿਭਾਗ ਗੁਰਦਾਸਪੁਰ ਦੀ ਟੀਮ ਵੱਲੋਂ ਕਾਦੀਆਂ, ਬਟਾਲਾ, ਵਡਾਲਾ ਗ੍ਰੰਥੀਆਂ ਹਰਚੋਵਾਲ ਅਤੇ ਹੋਰ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਜਾ ਕੇ ਖਾਣ ਪੀਣ ਵਾਲੀਆਂ ਦੁਕਾਨਾਂ ਹਲਵਾਈ, ਫਾਸਟ ਫੂਡ ਅਤੇ ਕਰਿਆਨੇ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਪਨੀਰ, ਖੋਆ, ਪੇਠਾ, ਮਿਲਕ ਕੇਕ, ਬਰਫੀ, ਰਸਗੁੱਲਾ, ਤੇਲ ਅਤੇ ਹੋਰ ਵਸਤਾਂ ਦੇ ਸੈਂਪਲ ਭਰਕੇ ਉਨ੍ਹਾਂ ਨੂੰ ਸੀਲ ਕਰਨ ਉਪਰੰਤ ਲੈਬੋਰਟਰੀ ਟੈਸਟ ਲਈ ਭੇਜੇ ਗਏ ਅਤੇ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਦੇ ਸੈਂਪਲ ਲੈਬਾਰਟਰੀ ਟੈਸਟ ਵਿੱਚ ਪਾਸ ਨਹੀਂ ਹੁੰਦੇ ਤਾਂ ਉਨ੍ਹਾਂ ਦੁਕਾਨਦਾਰਾਂ ਉਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਹਾਇਕ ਕਮਿਸ਼ਨ ਡਾ ਜੀ ਐਸ ਪੰਨੂ ਨੇ ਹਲਵਾਈ, ਫਲ ਫਰੂਟ, ਫਾਸਟ ਫੂਡ ਅਤੇ ਹੋਰ ਖਾਨ ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਕਿਹਾ ਕਿ ਦੁਕਾਨਦਾਰ ਖਾਣ ਪੀਣ ਵਾਲੀਆਂ ਵਸਤਾਂ ਨੂੰ ਮਿੱਟੀ ਘੱਟੇ ਤੋਂ ਬਚਾ ਕੇ ਢੱਕ ਕੇ ਰੱਖਣ ਅਤੇ ਸਾਫ ਸੁਥਰੀਆਂ ਵਸਤਾਂ ਹੀ ਵੇਚਣ ਤਾਂ ਜੋ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਹਨਾਂ ਅੱਗੇ ਕਿਹਾ ਕਿ ਮਿੱਟੀ ਘੱਟੇ ਵਾਲੀਆਂ ਵਸਤਾਂ ਦੇ ਖਾਨ ਨਾਲ ਇੰਨਸਾਨ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਸਹਾਇਕ ਕਮਿਸ਼ਨਰ ਡਾ ਜੀ ਐਸ ਪਨੂੰ ਨੇ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਤਾੜਨਾ ਦਿੰਦਿਆਂ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਨੇ ਫੂਡ ਸੇਫਟੀ ਐਕਟ ਅਧੀਨ ਲਾਇਸੈਂਸ ਜਾ ਰਜਿਸਟਰੇਸ਼ਨ ਨਹੀਂ ਲਏ ਉਹ ਤੁਰੰਤ ਫੂਡ ਸੇਫਟੀ ਐਕਟ ਅਧੀਨ ਲਾਇਸੰਸ ਜਾ ਰਜਿਸਟਰੇਸ਼ਨ ਅਪਲਾਈ ਕਰ ਦੇਣ ਨਹੀਂ ਤਾਂ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ ਜੀ ਐਸ ਪਨੂੰ ਨੇ ਅੱਗੇ ਕਿਹਾ ਕਿ ਜੋ ਦੁਕਾਨਦਾਰ ਰੰਗਾਂ ਵਾਲੀਆਂ ਮਿਠਾਈਆਂ ਵੇਚਦੇ ਹਨ ਉਹਨਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਰੰਗਾਂ ਦਾ ਹੀ ਇਸਤੇਮਾਲ ਕਰਨ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ਉਨ੍ਹਾਂ ਨੇ ਘਟੀਆ ਰੰਗ ਵਰਤਣ ਵਾਲੇ ਦੁਕਾਨਦਾਰਾਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਹਲਕੇ ਰੰਗਾਂ ਦੀ ਵਰਤੋਂ ਕਰਨੀ ਬਿਲਕੁਲ ਬੰਦ ਕਰਨ ਹਲਕੇ ਰੰਗਾਂ ਨਾਲ ਸਰੀਰ ਵਿਚ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ। ਇਸ ਮੌਕੇ ਇਨ੍ਹਾਂ ਦੇ ਨਾਲ ਫੂਡ ਸੇਫਟੀ ਅਫਸਰ ਲਵਦੀਪ ਸਿੰਘ ਅਤੇ ਹੋਰ ਸਟਾਫ ਹਾਜ਼ਰ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments