ਕਾਦੀਆਂ 21 ਅਕਤੂਬਰ (ਮੁਨੀਰਾ ਸਲਾਮ ਤਾਰੀ)
ਦੀਵਾਲੀ ਦੇ ਤਿਉਹਾਰ ਨੂੰ
ਸਮਰਪਿਤ ਕਾਦੀਆਂ ਦੇ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀਆਂ ਬਾਰ੍ਹਵੀਂ ਤੇ ਗਿਆਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਦਾ ਮਹਿੰਦੀ ਲਗਾਉਣ ਤੇ ਸਜਾਵਟ ਕਰਨ ਦੇ ਮੁਕਾਬਲੇ ਕਰਵਾਏ ਗਏ । ਸਕੂਲ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਮੁਕਾਬਲੇ ਸਕੂਲ ਸਟਾਫ ਵੱਲੋਂ ਆਯੋਜਿਤ ਕੀਤੇ ਗਏ । ਮਹਿੰਦੀ ਮੁਕਾਬਲੇ ਵਿੱਚੋਂ ਰੀਆ ਬਾਰ੍ਹਵੀਂ ਕਲਾਸ ਕਾਮਰਸ ਗਰੁੱਪ ,ਅਤੇ ਨਵਦੀਪ ਕੌਰ ਆਰਟਸ ਗਰੁੱਪ, ਪਹਿਲੇ ਸਥਾਨ ਤੇ ਰਹੀਆਂ । ਰਿਪਨਦੀਪ ਕੌਰ ਗਿਆਰ੍ਹਵੀਂ ਕਲਾਸ ਮੈਡੀਕਲ ਗਰੁੱਪ ਤੇ ਰੋਬਨਪ੍ਰੀਤ ਕੌਰ ਬਾਰ੍ਹਵੀਂ ਕਲਾਸ ਆਰਟਸ ਗਰੁੱਪ ਦੂਸਰੇ ਸਥਾਨ ਤੇ ਰਹੀਆਂ । ਜਦਕਿ ਤੀਸਰੇ ਸਥਾਨ ਤੇ ਸਾਹਿਲਪ੍ਰੀਤ ਕੌਰ ਬਾਰ੍ਹਵੀਂ ਕਲਾਸ ਕਾਮਰਸ ਗਰੁੱਪ ਰਹੀ । ਸਕੂਲ ਪ੍ਰਿੰਸੀਪਲ ਡਾਕਟਰ ਹੁੰਦਲ ਤੇ ਸਟਾਫ ਵਲੋਂ ਸਾਰੇ ਵਿਦਿਆਰਥੀਆਂ ਨੂੰ ਪ੍ਰਦੂਸ਼ਨ ਮੁਕਤ ਦੀਵਾਲੀ ਮਨਾਉਣ ਲਈ ਪ੍ਰੇਰਨਾ ਦਿੱਤੀ । ਇਸ ਮੌਕੇ ਲੈਕਚਰਾਰ ਅਮਨਦੀਪ ਕੌਰ , ਰਵਿੰਦਰ ਸਿੰਘ ,ਦਲਜੀਤ ਕੌਰ, ਅਮਨਦੀਪ ਕੌਰ, ਸਿਮਰਨਜੀਤ ਕੌਰ ,ਮਿਤਾਲੀ ,ਅਨਾਮਿਕਾ, ਅਮਤੁਲ ਮਤੀਨ ਸਮੇਤ ਵਿਦਿਆਰਥੀ ਹਾਜ਼ਰ ਸਨ। ਜੇਤੂਆਂ ਨੂੰ ਮੁਬਾਰਕਬਾਦ ਭੇਂਟ ਕੀਤੀ ਗਈ।
ਫੋਟੋ :—ਮਹਿੰਦੀ ਮੁਕਾਬਲੇ ਦੌਰਾਨ ਸਕੂਲ ਵਿਦਿਆਰਥਣਾਂ ।