Home ਗੁਰਦਾਸਪੁਰ ਦੀਵਾਲੀ ਦੇ ਮੌਕੇ ਫਾਇਰ ਬ੍ਰਿਗੇਡ ਨੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ...

ਦੀਵਾਲੀ ਦੇ ਮੌਕੇ ਫਾਇਰ ਬ੍ਰਿਗੇਡ ਨੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਕੀਤੀ ਤਿਆਰੀ -ਕਮਿਸ਼ਨਰ ਨਗਰ ਨਿਗਮ ਬਟਾਲਾ ਅਣਸੁਖਾਵੀਂ ਘਟਨਾ ਮੌਕੇ ਤੁਰੰਤ ਦਫ਼ਤਰ ਫਾਇਰ ਬ੍ਰਿਗੇਡ ਬਟਾਲਾ ਨੰ. 112, 01871-240101, 01871-292006, ਮੋਬਾਇਲ ਨੰਬਰ 9115796801 ਤੇ ਸੂਚਿਤ ਕੀਤਾ ਜਾਵੇ

186
0

ਬਟਾਲਾ20 ਅਕਤੂਬਰ ( ਮੁਨੀਰਾ ਸਲਾਮ ਤਾਰੀ) ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਅੱਗ ਲੱਗਣ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਫਾਇਰ ਬ੍ਰਿਗੇਡ ਦੀ ਬਟਾਲਾ ਟੀਮ ਨੇ ਆਪਣੀ ਤਿਆਰੀ ਮੁਕੰਮਲ ਕਰ ਲਈ ਹੈ। ਅੱਜ ਕਮਿਸ਼ਨਰ ਨਗਰ ਨਿਗਮ ਡਾ. ਸ਼ਾਇਰੀ ਭੰਡਾਰੀ ਵਲੋਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸਟੇਸ਼ਨ ਫਾਇਰ ਅਫ਼ਸਰ ਸੁਰਿੰਦਰ ਸਿੰਘ ਢਿਲੋਂਫਾਇਰ ਅਫ਼ਸਰ ਨੀਰਜ ਸ਼ਰਮਾਂਪੋਸਟ ਵਾਰਡਨ ਹਰਬਖਸ਼ ਸਿੰਘਫਾਇਰ ਫਾਈਟਰਜ਼ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੋਕੇ ਸਟਾਫ ਨਗਰ ਨਿਗਮ ਵੀ ਮੋਜੂਦ ਸੀ।

       ਇਸ ਮੌਕੇ ਕਮਿਸ਼ਨਰ ਡਾ. ਸ਼ਾਇਰੀ ਭੰਡਾਰੀ ਵਲੋਂ ਅੱਗ ਦੀਆਂ ਘਟਨਾਵਾਂ ਤੋਂ ਬਚਣ ਲਈ ਸ਼ਹਿਰ ਨਿਵਾਸੀਆਂ ਨੂੰ ਸਾਵਧਾਨੀਆਂ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਘਰਾਂ ਵਿੱਚ ਜਗਾਈਆਂ ਜਾਣ ਵਾਲੀਆ ਲਾਈਟਾਂ ਆਦਿ ਨੂੰ ਸੌਣ ਤੋਂ ਪਹਿਲਾ ਬੁਝਾ ਦਿੱਤਾ ਜਾਵੇ ਜਾਂ ਕਮਰੇ ਤੋਂ ਬਾਹਰ ਖੁੱਲੀ ਜਗ੍ਹਾ ਤੇ ਰੱਖਿਆ ਜਾਵੇ। ਆਪਣੇ ਘਰਾਂ ਦੀਆਂ ਛੱਤਾਂ ਤੇ ਵਾਧੂ ਪਲਾਸਟਿਕ ਜਾਂ ਜਲਣਸ਼ੀਲ ਸਮਾਨ ਨਾ ਰਖਿਆ ਜਾਵੇ। ਘਰਾਂ ਅਤੇ ਵਪਾਰਕ ਥਾਵਾਂ ਤੇ ਲੱਗਣ ਵਾਲੀਆਂ ਸਜਾਵਟੀ ਲੜੀਆਂ / ਲਾਇਟਿੰਗ ਦੇ ਜੋੜਾਂ ਨੂੰ ਚੰਗੀ ਤਰਾਂ੍ਹ ਟੇਪਿੰਗ ਕੀਤੀ ਜਾਵੇ ਅਤੇ ਕੋਈ ਵੀ ਜੋੜ ਨੰਗਾ ਨਾ ਰਹਿਣ ਦਿੱਤਾ ਜਾਵੇ। ਛੋਟੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰਖਿਆ ਜਾਵੇ।

        ਉਨ੍ਹਾਂ ਅੱਗੇ ਕਿਹਾ ਕਿ ਪਟਾਖੇ ਚਲਾਉਣ ਸੰਬੰਧੀ ਮਾਨਯੋਗ ਹਾਈਕੋਰਟ/ਪੰਜਾਬ ਸਰਕਾਰ ਵਲੋਂ ਜਾਰੀ ਸਮਾਂ /ਸਾਰਣੀ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਆਪਣੇ ਘਰਾਂ ਜਾਂ ਦੁਕਾਨਾਂ ਵਿੱਚ ਪੈਟਰੋਲਡੀਜ਼ਲਐਲ.ਪੀ.ਜੀ ਗੈਸ ਸਿਲੈਂਡਰ ਦਾ ਗੈਰ ਕਾਨੂੰਨੀ ਭੰਡਾਰਨ ਨਾ ਕੀਤਾ ਜਾਵੇ। ਫੈਕਟਰੀਆਂਕਾਰਖਾਨੇਮਾਲ ਅਤੇ ਹੋਰ ਕਮਰਸ਼ੀਅਲ ਯੂਨਿਟਾਂ ਵਿੱਚ ਆਪਣੇ ਪੱਧਰ ਤੇ ਅੱਗ ਬੁਝਾਉਣ ਦੇ ਪ੍ਰਬੰਧ ਕੀਤੇ ਜਾਣ।ਸ਼ਹਿਰ ਦੀਆ ਸੜਕਾਂ ਅਤੇ ਗਲੀਆਂ ਵਿੱਚ ਆਪਣੇ ਵਹੀਕਲਾਂ ਨੂੰ ਪਾਰਕ ਨਾ ਕੀਤਾ ਜਾਵੇ। ਅਬਾਦੀ ਦੇ ਨੇੜੇ ਰਹਿਣ ਵਾਲੇ ਗੁਜਰਾਂ ਵੱਲੋ ਆਪਣੇ ਪਸ਼ੁਆਂ ਨੂੰ ਪਰਾਲੀ/ਤੂੜੀ ਦੇ ਢੇਰਾਂ ਤੋ ਦੂਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਲਾਇਸੰਸ ਧਾਰਕਾਂ ਤੋਂ ਬਿਨਾਂ ਕੋਈ ਵੀ ਦੁਕਾਨਦਾਰ ਨਾ ਪਟਾਕੇ ਸਟੋਰ ਕਰੇ ਅਤੇ ਨਾ ਹੀ ਵੇਚੇ। ਗੈਰ ਕਾਨੂੰਨੀ ਢੰਗ ਨਾਲ ਪਟਾਖਿਆਂ ਦਾ ਭੰਡਾਰਨ ਕਰਨ ਅਤੇ ਵੇਚਣ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

         ਇਸ ਮੋਕੇ ਸਟੇਸ਼ਨ ਫਾਇਰ ਅਫ਼ਸਰ ਸੁਰਿੰਦਰ ਸਿੰਘ ਢਿਲੋਂਫਾਇਰ ਅਫ਼ਸਰ ਨੀਰਜ ਸ਼ਰਮਾਂਪੋਸਟ ਵਾਰਡਨ ਹਰਬਖਸ਼ ਸਿੰਘ ਵਲੋ ਸਾਂਝੇ ਤੌਰ ਤੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਵਾਤਾਵਰਨ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਸਾਨੂੰ ਆਤਸ਼ਬਾਜ਼ੀ ਚਲਾਉਣ ਤੋਂ ਗਰੇਜ਼ ਕਰਨਾ ਚਾਹੀਦਾ ਹੈ। ਗਰੀਨ ਤੇ ਸੁਰੱਖਿਅਤ ਦੀਵਾਲੀ ਮਨਾਉਣ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅੱਗ ਲੱਗਣ ਦੀ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਬਟਾਲਾ ਫਾਇਰ ਬ੍ਰਿਗੇਡ ਦਫ਼ਤਰ ਦੇ ਨੰਬਰ 11201871 24010101871292006ਮੋਬਾਇਲ ਨੰਬਰ 9115796801 ਤੇ ਤੁਰੰਤ ਸਹੀ ਤੇ ਪੂਰੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ।

Previous articleਐਨ ਸੀ ਸੀ ਕੈਡਿਟਾਂ ਵੱਲੋਂ ਵਿਸ਼ਵ ਪੱਧਰ ਤੇ ਵਾਤਾਵਰਨ ਸੁਰੱਖਿਆ ਲਈ ਅਰੰਭ ਕੀਤੀ ਜਾ ਰਹੀ ਮੁਹਿੰਮ ‘ ਲਾਈਫ ‘ ਚ ‘ਯੋਗਦਾਨ ਦਾ ਪ੍ਰਣ ਲਿਆ
Next articleब्लाक स्तरीय शो एंड टैल प्रतियोगिता संपन्न प्रभजोत कौर रही पहले स्थान पर
Editor-in-chief at Salam News Punjab

LEAVE A REPLY

Please enter your comment!
Please enter your name here