Home ਗੁਰਦਾਸਪੁਰ ਐਨ ਸੀ ਸੀ ਕੈਡਿਟਾਂ ਵੱਲੋਂ ਵਿਸ਼ਵ ਪੱਧਰ ਤੇ ਵਾਤਾਵਰਨ ਸੁਰੱਖਿਆ ਲਈ ਅਰੰਭ...

ਐਨ ਸੀ ਸੀ ਕੈਡਿਟਾਂ ਵੱਲੋਂ ਵਿਸ਼ਵ ਪੱਧਰ ਤੇ ਵਾਤਾਵਰਨ ਸੁਰੱਖਿਆ ਲਈ ਅਰੰਭ ਕੀਤੀ ਜਾ ਰਹੀ ਮੁਹਿੰਮ ‘ ਲਾਈਫ ‘ ਚ ‘ਯੋਗਦਾਨ ਦਾ ਪ੍ਰਣ ਲਿਆ

189
0

ਕਾਦੀਆਂ 20 ਅਕਤੂਬਰ (ਸਲਾਮ ਤਾਰੀ)

22 ਪੰਜਾਬ ਐੱਨ ਸੀ ਸੀ ਬਟਾਲੀਅਨ ਬਟਾਲਾ ਦੇ ਕਮਾਂਡਿੰਗ ਅਫਸਰ ਕਰਨਲ ਅਨਿਲ ਠਾਕੁਰ ਦੀ ਅਗਵਾਈ ਹੇਠ ਐਨ ਸੀ ਸੀ ਯੂਨਿਟ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਵਾਤਾਵਰਣ ਦੇ ਪ੍ਰਤੀ ਵਿਸ਼ਵ ਪੱਧਰ ਤੇ ਆਰੰਭ ਕੀਤੀ ਜਾ ਰਹੀ ਮੁਹਿੰਮ ‘ ਲਾਈਫ’ ਸਬੰਧੀ ਅੱਜ ਪ੍ਰਸਾਰਿਤ ਕੀਤੇ ਜਾਗਰੂਕਤਾ ਭਾਸ਼ਨ ਵਿਚ ਹਿੱਸਾ ਲੈਂਦਿਆਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ । ਐਨਸੀਸੀ ਯੂਨਿਟ ਦੇ ਇੰਚਾਰਜ ਲੈਫਟੀਨੈਂਟ ਸਤਵਿੰਦਰ ਸਿੰਘ ਕਾਹਲੋਂ ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਨਸੀਸੀ ਕੈਡਿਟ ਪਹਿਲਾਂ ਹੀ ਵਾਤਾਵਰਨ ਦੀ ਸੁਰੱਖਿਆ ਲਈ ਪੌਦੇ ਲਗਾਉਣ , ਵਨ ਟਾਈਮ ਯੂਜ਼ ਪਲਾਸਟਿਕ ਦੀ ਮੁੜ ਵਰਤੋਂ ਨਾ ਕਰਨ ਆਦਿ ਬਾਰੇ ਜਾਗਰੂਕ ਕਰ ਰਹੇ ਹਨ । ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਐਨਸੀਸੀ ਕੈਡਿਟਾਂ ਦੇ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਵਿੱਚ ਆ ਰਹੇ ਬਦਲਾਅ ਨਾਲ ਮਨੁੱਖ , ਪਸ਼ੂ , ਪੰਛੀਆਂ ਸਮੇਤ ਭੂਗੋਲਿਕ ਤੌਰ ਤੇ ਮਾੜੇ ਪ੍ਰਭਾਵ ਸਾਹਮਣੇ ਆ ਰਹੇ ਹਨ । ਜੋ ਚਿੰਤਾ ਦਾ ਵਿਸ਼ਾ ਹੈ । ਲਾਈਫ ਮੁਹਿੰਮ ਦੇ ਉਦੇਸ਼ ਤੇ ਮੰਤਵ ਜਾਣ ਕੇ ਐੱਨਸੀਸੀ ਕੈਡਿਟਾ ਨੇ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰਣ ਕੀਤਾ । ਇਸ ਮੌਕੇ ਕਾਲਜ ਐਨ ਸੀ ਸੀ ਯੂਨਿਟ ਦੇ ਨਾਲ ਜੁੜੇ ਕੈਡਿਟ ਹਾਜ਼ਰ ਸਨ । ਫੋਟੋ :—ਕਾਲਜ ਸੈਮੀਨਾਰ ਹਾਲ ਚ ਲਾਈਫ ਪ੍ਰੋਗਰਾਮ ਸਬੰਧੀ ਪ੍ਰਸਾਰਿਤ ਭਾਸ਼ਨ ਸੁਣਦੇ ਐੱਨ ਸੀ ਸੀ ਕੈਡਿਟ ।

Previous articleਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਵਲੋ ਜਨ ਜਾਗਰੂਕਤਾ ਮੁਹਿੰਮ
Next articleਦੀਵਾਲੀ ਦੇ ਮੌਕੇ ਫਾਇਰ ਬ੍ਰਿਗੇਡ ਨੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਕੀਤੀ ਤਿਆਰੀ -ਕਮਿਸ਼ਨਰ ਨਗਰ ਨਿਗਮ ਬਟਾਲਾ ਅਣਸੁਖਾਵੀਂ ਘਟਨਾ ਮੌਕੇ ਤੁਰੰਤ ਦਫ਼ਤਰ ਫਾਇਰ ਬ੍ਰਿਗੇਡ ਬਟਾਲਾ ਨੰ. 112, 01871-240101, 01871-292006, ਮੋਬਾਇਲ ਨੰਬਰ 9115796801 ਤੇ ਸੂਚਿਤ ਕੀਤਾ ਜਾਵੇ
Editor-in-chief at Salam News Punjab

LEAVE A REPLY

Please enter your comment!
Please enter your name here