Home ਗੁਰਦਾਸਪੁਰ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਵਲੋ ਜਨ ਜਾਗਰੂਕਤਾ ਮੁਹਿੰਮ

ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਵਲੋ ਜਨ ਜਾਗਰੂਕਤਾ ਮੁਹਿੰਮ

253
0

ਬਟਾਲਾ, 19  ਅਕਤੂਬਰ ( ਮੁਨੀਰਾ ਸਲਾਮ ਤਾਰੀ)ਐਸ.ਡੀ.ਐਮ-ਕਮ-ਕਮਿਸ਼ਨਰਨਗਰ ਨਿਗਮ-ਕਮ-ਡਿਪਟੀ ਕੰਟਰੋਲਰ ਸਿਵਲ ਡਿਫੈਂਸਡਾ. ਸ਼ਾਇਰੀ ਭੰਡਾਰੀ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਵਲੋ ਤਿਉਹਾਰਾਂ ਦੇ ਮੌਕੇ ਜਨ ਜਾਗਰੂਕਤਾ ਮੁਹਿਮ ਤਹਿਤ ਐਮ.ਐਸ. ਇੰਡਸਟਰੀਫੋਕਲ ਪੁਆਇੰਟ ਵਿਖੇ ਅੱਗ ਤੋ ਬਚਾਅ” ਸਬੰਧੀ ਫੈਕਟਰੀ ਦੇ ਮਾਲਕਸਟਾਫ ਤੇ ਕਾਰੀਗਰਾਂ ਨੂੰ ਜਾਗਰੂਕ ਕੀਤਾ ਗਿਆ।

         ਇਸ ਮੋਕੇ ਇੰਚਾਰਜ ਫਾਇਰ ਸਟੇਸ਼ਨ ਸੁਰਿੰਦਰ ਸਿੰਘ ਢਿਲੋਂਫਾਇਰ ਅਫ਼ਸਰ ਨੀਰਜ ਸ਼ਰਮਾਂਪੋਸਟ ਵਾਰਡਨ ਹਰਬਖਸ਼ ਸਿੰੰਘਡਰਾਈਵਰ ਜਸਬੀਰ ਸਿੰਘਫਾਇਰ ਫਾਈਟਰ ਸਚਿਨ ਮਹਾਜਨਜਗਰੂਪ ਸਿੰਘ ਦੇ ਨਾਲ ਹਨੀ ਮਰਵਾਹਾਵਿਸ਼ਾਲ ਸ਼ੈਲੀ ਤੇ ਕਾਰੀਗਰ ਆਦਿ ਮੋਜੂਦ ਸਨ ।

        ਇਸ ਮੌਕੇ  ਫਾਇਰ ਅਫ਼ਸਰ ਨੀਰਜ ਸ਼ਰਮਾਂ ਨੇ ਅੱਗ ਲਗਣ ਦੇ ਕਾਰਣਾਂ ਬਾਰੇ ਦੱਸਦੇ ਹੋਏ ਕਿਹਾ ਕਿ ਕਿਸੇ ਅਣਗੈਲੀ ਕਾਰਣ ਛੋਟੀ ਜਿਹੀ ਅੱਗ ਭਿਆਨਕ ਰੂਪ ਧਾਰਣ ਕਰ ਲੈਂਦੀ ਹੈ । ਕਈ ਵਾਰ ਮਾਲ ਦੇ ਨਾਲ ਨਾਲ ਜਾਨ ਦਾ ਵੀ ਨੁਕਸਾਨ ਹੋ ਜਾਂਦਾ ਹੈ । ਜੇਕਰ ਕੋਈ ਕਿਸੇ ਕਾਰਣ ਅੱਗ ਦੀ ਕੋਈ ਅਣਸੁਖਾਵੀ ਘਟਨਾ ਵਾਪਰ ਜਾਵੇ ਤਾਂ ਸਥਾਨਿਕ ਫਾਇਰ ਬ੍ਰਿਗੇਡ ਮੋਬਾਈਲ ਨੰਬਰ 9115796801,ਅਤੇ  112 ,101 ਤੇ ਪੂਰੀ ਤੇ ਸਹੀ ਜਾਣਕਾਰੀ ਦਿਤੀ ਜਾਵੇ।

ਇਸ ਮੌਕੇ ਟੀਮ ਵਲੋ ਫੈਕਟਰੀ ਵਿਚ ਲਗੇ ਹਾਈਡ੍ਰੈਟ ਪੁਆਇਟਾਂ ਦਾ ਮੁਆਇਨਾ ਕੀਤਾ ਗਿਆ ਨਾਲ ਹੀ ਇਹਨਾਂ ਦੀ ਵਰਤੋਂ ਤੇ ਉਸ ਦੀ ਸਾਂਭ ਸੰਭਾਲ ਬਾਰੇ ਦਸਿਆ ਗਿਆ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਐਮਰਜੈਂਸੀ ਸਹਾਇਤਾ ਨੰਬਰਾਂ ਬਾਰੇ ਵਿਸਥਾਰ ਨਾਲ ਦਸਿਆ।ਆਪਣਾ ਬਚਾਅ ਪਹਿਲਾਂ ਕਰਦੇ ਹੋਏ ਕਿਸੇ ਵੀ ਮੁਸ਼ਕਲ ਜਾਂ ਆਫਤਾ ਮੌਕੇ ਸਹਾਇਤਾ ਲੈਣ ਲਈ ਸੂਝ-ਬੂਝ ਦੀ ਵਰਤੋ ਕਰਨੀ ਹੈ। ਉਹਨਾਂ ਵਲੋ ਫੈਕਟਰੀ ਦੇ ਅੰਦਰ ਐਮਰਜੇਂਸੀ ਸਹਾਇਤਾ ਨੰਬਰਾਂ ਵਾਲੀ ਫਲੈਕਸ ਲਗਾਈ ਗਈ ।

ਆਖਰ ਵਿਚ ਫਾਇਰ ਬ੍ਰਿਗੇਡ ਵਲੋਂ ਫੈਕਟਰੀ ਦੇ ਕੰਮ-ਕਾਜੀਆਂ ਪਾਸੋ ਡੈਮੋ ਡਰਿਲ ਕਾਰਵਾਈ ਗਈ ਜਿਸ ਨਾਲ ਠੋਸ ਕਿਸਮ ਦੀ ਅੱਗ ਲੱਗ ਜਾਵੇ ਤਾਂ ਸਭ ਤੋ ਪਹਿਲਾਂ ਬਿਜਲੀ ਦਾ ਮੇਨ ਸਵਿਚ ਨੰੁ ਆਫ ਕਰਨਾ ਹੈ ਬਾਅਦ ਵਿਚ ਪਾਣੀ ਦੀ ਵਰਤੋਂ ਜਾਂ ਛੜਕਾ ਕਰਨਾ ਹੈ । ਇਸ ਨਾਲ ਹੀ ਤੇਲ ਤੇ ਰਬੜ ਨੂੰ ਲਗੀ ਅੱਗ ਨੂੰ ਬੁਝਾਉਣ ਦੇ  ਬਾਰੇ ਵੀ ਦਸਿਆ

Previous articleਅੰਡਰ ਸਤਾਰਾਂ ਮੁਕਾਬਲੇ ਚ ਕਬੱਡੀ ਕਲੱਬ ਨੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ।
Next articleਐਨ ਸੀ ਸੀ ਕੈਡਿਟਾਂ ਵੱਲੋਂ ਵਿਸ਼ਵ ਪੱਧਰ ਤੇ ਵਾਤਾਵਰਨ ਸੁਰੱਖਿਆ ਲਈ ਅਰੰਭ ਕੀਤੀ ਜਾ ਰਹੀ ਮੁਹਿੰਮ ‘ ਲਾਈਫ ‘ ਚ ‘ਯੋਗਦਾਨ ਦਾ ਪ੍ਰਣ ਲਿਆ
Editor-in-chief at Salam News Punjab

LEAVE A REPLY

Please enter your comment!
Please enter your name here