spot_img
Homeਵਿਦੇਸ਼ਇੰਗਲੈਂਡਜੇਕਰ ਅਸੀਂ ਬੈਅਤ ਦਾ ਹੱਕ ਅਦਾ ਕਰਨਾ ਹੈ, ਜੇਕਰ ਅਸੀਂ ਰੱਬ ਦੀਆਂ...

ਜੇਕਰ ਅਸੀਂ ਬੈਅਤ ਦਾ ਹੱਕ ਅਦਾ ਕਰਨਾ ਹੈ, ਜੇਕਰ ਅਸੀਂ ਰੱਬ ਦੀਆਂ ਮਿਹਰਾਂ’ਤੇ ਉਸ ਦਾ ਧੰਨਵਾਦੀ ਹੋਣਾ ਹੈ ਤਾਂ ਸਾਨੂੰ ਹਰ ਸਮੇਂ ਆਪਣੀਆਂ ਹਾਲਤਾਂ ਦੀ ਪੜ੍ਹਤਾਲ ਕਰਨ ਦੀ ਲੋੜ੍ਹ ਹੈ

ਤਸ਼ਹੁਦ,ਤਾਊਜ਼ ਤੇਸੁਰਾਹਅਲ-ਫਾਤਿਹਾਦੀ ਤਿਲਾਵਤ ਮਗਰੋਂ ਹਜ਼ੂਰੇ ਅਨਵਰ ਨੇ ਫ਼ਰਮਾਇਆ :

ਰੱਬ ਦੀ ਸਭ ਤੋਂ ਵੱਡੀ ਮਿਹਰ ਜੋ ਉਸ ਨੇ ਸਾਡੇ’ਤੇ ਕੀਤੀ ਉਹ ਇਹ ਹੈ ਕਿ ਉਸ ਨੇ ਸਾਨੂੰ ਆਂਹਜ਼ਰਤ ਸੱਲਲਾਹੋ ਅਲੈਹਿ ਵਸਲਮ ਦੇ ਗ਼ੁਲਾਮੇ ਸਾਦਕ ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਨੂੰ ਮੰਨਣ ਦੀ ਸ਼ਕਤੀ ਬਖ਼ਸ਼ੀ । ਇਸ ਮਿਹਰ ਦਾ ਹਕੀਕੀ ਧੰਨਵਾਦ ਇਹ ਹੈ ਕਿ ਅਸੀਂ ਰੱਬ ਦੇ ਹੁਕਮਾਂ’ਤੇ ਚਲੀਏ, ਰੱਬ ਅਤੇ ਬੰਦੀਆਂ ਦੇ ਹੱਕ ਪੂਰਨ ਕਰਨ ਲਈ ਤਤਪਰ ਰਹੀਏ । ਇਹ ਤਾਂ ਹੀ ਹੋ ਸਕਦਾ ਹੈ ਕਿ ਜਦੋਂ ਅਸੀਂ ਮਸੀਹ ਮਾਊਦ ਅਲੈਹਿ ਸਲਾਮ ਦੀ ਬੈਅਤ ਦਾ ਹੱਕ ਅਦਾ ਕਰਨ ਦੀ ਕੋਸ਼ਿਸ਼ਾਂ ਕਰੀਏ । ਸਾਨੂੰ ਹਕੀਕੀ ਮੁਸਲਮਾਨ ਬਣਨ ਲਈ ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਵੱਲ੍ਹ ਵੇਖਣਾ ਹੋਵੇਗਾ, ਆਪ ਦੇ ਦਰਸਾਏ ਤਰੀਕ ਅਨੁਸਾਰ ਆਪਣੇ ਜੀਵਨ ਨੂੰ ਅਨੁਕੂਲ ਬਣਾਉਣਾ ਪੈਣਾ ।

ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਆਪਣੇ ਉੱਪਰ ਸੰਪੂਰਨ ਵਿਸ਼ਵਾਸ ਤੇ ਈਮਾਨ ਦੀ ਨਸੀਹਤ ਕਰਦੇ ਹੋਏ ਫ਼ਰਮਾਉਂਦੇ ਹਨ ਜੋ ਮਨੁੱਖ ਈਮਾਨ ਲੈ ਆਉਂਦਾ ਹੈ ਉਸੇ ਆਪਣੇ ਵਿਸ਼ਵਾਸ ਤੋਂ ਯਕੀਨ ਤੇ ਇਰਫ਼ਾਨ ਤੱਕ ਤਰੱਕੀ ਕਰਨੀ ਚਾਹੀਦੀ ਹੈ ਨ ਇਹ ਕਿ ਫ਼ਿਰ ਖ਼ਿਆਲਾਂ’ਚ ਗ੍ਰਿਫ਼ਤਾਰ ਹੋਵੇ । ਫ਼ਰਮਾਇਆ ਹੁਣ ਤੁਸੀਂ ਆਪ ਸੋਚ ਲਓ ਤੇ ਆਪਣੇ ਦਿਲ੍ਹਾਂ’ਚ ਫ਼ੈਸਲਾ ਕਰ ਲਓ ਕਿ ਕੀ ਤੁਸੀਂ ਜੋ ਮੇਰੇ ਹੱਥ’ਤੇ ਬੈਅਤ ਕੀਤੀ ਹੈ ਤੇ ਮੇਨੂੰ ਮਸੀਹ ਮਾਊਦ ਤੇ ਹਕਮ ਤੇ ਅਦਲ ਮੰਨਿਆ ਹੈ, ਉਸ ਮੰਨਣ ਦੇ ਬਾਦ ਮੇਰੇ ਕਿਸੇ ਫ਼ੈਸਲੇ ਜਾਂ ਕਾਰਜ ਬਾਰੇ ਦਿਲ੍ਹ’ਚ ਕੋਈ ਮੈਲ ਜਾਂ ਨਾਰਾਜ਼ਗੀ ਆਉਂਦੀ ਹੈ ਤਾਂ ਆਪਣੇ ਵਿਸ਼ਵਾਸ ਦੀ ਚਿੰਤਾ ਕਰੋ । ਜਿਸ ਨੇ ਮੈਨੂੰ ਮੰਨ ਲਿਆ ਤੇ ਫ਼ਿਰ ਵੀ ਦੋਸ਼ ਰੱਖਦਾ ਹੈ ਤਾਂ ਉਹ ਹੋਰ ਵੀ ਅਭਾਗਾ ਹੈ ਕਿ ਵੇਖ ਕੇ ਵੀ ਅੰਨ੍ਹਾ ਹੈ ।

ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਤੇ ਆਪ ਅਲੈਹਿ ਸਲਾਮ ਤੋਂ ਪਹਿਲਾਂ ਆਂਹਜ਼ਰਤ ਸੱਲਲਾਹੋ ਅਲੈਹਿ ਵਸਲਮ ਨੇ ਆਪ ਅਲੈਹਿ ਸਲਾਮ ਦੇ ਬਾਦ ਖ਼ਿਲਾਫ਼ਤ ਦੀ ਖ਼ੁਸ਼ਖ਼ਬਰੀ ਦਿੱਤੀ ਸੀ । ਖ਼ਿਲਾਫ਼ਤੇ ਅਹਮਦੀਆ ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਦੇ ਤਰੀਕ ਨੂੰ ਹੀ ਜਾਰੀ ਰੱਖਣ ਵਾਲਾ ਨਿਜ਼ਾਮ ਹੈ । ਆਪਣੇ ਅਹਦ’ਚ ਹਰ ਅਹਮਦੀ ਖ਼ਿਲਾਫ਼ਤੇ ਅਹਮਦੀਆ ਨਾਲ ਜੁੜ੍ਹੇ ਰਹਿਣ ਤੇ ਆਗਿਆ ਪਾਲਣ ਦਾ ਬਚਨ ਕਰਦਾ ਹੈ । ਇੰਝ ਖ਼ਿਲਾਫ਼ਤ ਨਾਲ ਜੁੜ੍ਹੇ ਰਹਿਣਾ ਦਾ ਬਚਨ ਹਰ ਅਹਮਦੀ ਦਾ ਫ਼ਰਜ਼ ਹੈ,ਨਹੀਂ ਤਾਂ ਬੈਅਤ ਅਧੁਰੀ ਹੈ ।

ਕੁਰਆਨ ਕਰੀਮ ਨੂੰ ਧਿਆਨ ਨਾਲ ਪੜ੍ਹਣ ਵੱਲ੍ਹ ਧਿਆਨ ਖਿੱਚਦੇ ਹੋਏ ਹਜ਼ੂਰ ਅਲੈਹਿ ਸਲਾਮ ਫ਼ਰਮਾਉਂਦੇ ਹਨ ਕਿ ਮੈਂ ਵਾਰ ਵਾਰ ਇਸ ਗੱਲ੍ਹ ਵੱਲ੍ਹ ਉਨ੍ਹਾਂ ਲੋਕਾਂ ਨੂੰ ਜੋ ਮੇਰੇ ਨਾਲ ਸੰਬੰਧ ਰੱਖਦੇ ਹਨ ਨਸੀਹਤ ਕਰਦਾ ਹਾਂ ਕਿ ਰੱਬ ਨੇ ਇਸ ਸਿਲਸਿਲੇ ਨੂੰ ਸੱਚਾਈਆਂ ਪ੍ਰਕਟ ਕਰਨ ਲਈ ਭੇਜਿਆ ਹੈ । ਮੈਂ ਚਾਹੁੰਦਾ ਹਾਂ ਕਿ ਕਰਮ ਰਾਹੀਂ ਇਸਲਾਮ ਦੀ ਖ਼ੂਬੀ ਦੁਨੀਆ’ਤੇ ਪ੍ਰਕਟ ਹੋਵੇ ਜਿਵੇਂ ਕਿ ਰੱਬ ਨੇ ਮੈਨੂੰ ਇਸ ਕੰਮ ਲਈ ਭੇਜਿਆ ਹੈ । ਇਸ ਲਈ ਕੁਰਆਨ ਸ਼ਰੀਫ਼ ਨੂੰ ਬਹੁਤ ਪੜ੍ਹੋ ਪਰ ਕੇਵਲ ਕਿੱਸਾ ਸਮਝ ਕੇ ਨਹੀਂ ਸਗੋਂ ਇੱਕ ਫ਼ਲਸਫ਼ਾ ਸਮਝ ਕੇ ਪੜ੍ਹੋ । ਜੇਕਰ ਅਸੀਂ ਦੁਨੀਆਂ ਦੇ ਕੰਮਾਂ ਕਾਰਾਂ’ਚ ਢੁੱਬ ਗਏ ਤਾਂ ਸਾਡੇ ਬੱਚੇ ਤੇ ਨਸਲਾਂ ਧਰਮ ਤੋਂ ਦੂਰ ਹੁੰਦੇ ਜਾਣਗੇ । ਸੋ ਇਹ ਬਹੁਤ ਵਿਚਾਰਨ ਦੀ ਗੱਲ ਹੈ । ਯਾਦ ਰੱਖੋ ਕਿ ਕੇਵਲ ਬੈਅਤ ਕਰਨ ਨਾਲ ਉਦੇਸ਼ ਪੂਰਾ ਨਹੀਂ ਹੁੰਦਾ । ਉਦੇਸ਼ ਉਦੋਂ ਪੂਰਾ ਹੁੰਦਾ ਹੈ ਜੱਦ ਅਸੀਂ ਆਪਣੇ ਆਪ ਨੂੰ ਇਸਲਾਮੀ ਸਿੱਖਿਆਵਾਂ ਦਾ ਅਨੁਯਾਈ ਬਣਾਵਾਂਗੇ ਅਤੇ ਇਹ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਅਸੀਂ ਕੁਰਆਨ ਸ਼ਰੀਫ਼ ਨੂੰ ਪੜ੍ਹਣ ਤੇ ਉਸ’ਤੇ ਨ ਤੁਰੇ ।

ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਫ਼ਰਮਾਉਂਦੇ ਹਨ ਕਿ ਸੱਚੀ ਗੱਲ੍ਹ ਇਹੀ ਹੈ ਕਿ ਤੁਸੀਂ ਉਸ ਚਸ਼ਮੇ ਦੇ ਨਿਕਟ ਪਹੁੰਚ ਗਏ ਹੋ ਜੋ ਇਸ ਸਮੇਂ ਰੱਬ ਨੇ ਹਮੇਸ਼ ਦੇ ਜੀਵਨ ਲਈ ਪੈਦਾ ਕੀਤਾ ਹੈ । ਹਾਂ! ਪਾਣੀ ਪੀਣਾ ਹਾਲੇ ਬਾਕੀ ਹੈ । ਸੋ ਰੱਬ ਦੀਆ ਮਿਹਰਾਂ ਨਾਲਸ਼ਕਤੀ ਪਾਓ ਕਿ ਉਹ ਤੁਹਾਨੂੰ ਨਿਹਾਲ ਕਰੇਗਾ ਕਿਉਂਕਿ ਰੱਬ ਤੋਂ ਬਿਨ੍ਹਾਂ ਕੁੱਝ ਵੀ ਨਹੀਂ ਹੋ ਸਕਦਾ । ਇਹ ਮੈਂ ਯਕੀਨ ਨਾਲ ਜਾਣਦਾ ਹਾਂ ਕਿ ਜੋ ਇਸ ਚਸ਼ਮੇ ਤੋਂ ਚੁੱਲੂ ਭਰੇਗਾ ਉਹ ਹਲਾਕ ਨਹੀਂ ਹੋਵੇਗਾ ਕਿਉਂਕਿ ਇਹ ਪਾਣੀ ਜੀਵਨ ਬਖ਼ਸ਼ਣ ਵਾਲਾ ਹੈ । ਇਸ ਚਸ਼ਮੇ ਤੋਂ ਨਿਹਾਲ ਹੋਣ ਦਾ ਕੀ ਤਰੀਕ ਹੈ ਇਹੀ ਕਿ ਰੱਬ ਨੇ ਜੋ ਦੋ ਹੱਕ ਤੁਹਾਡੇ’ਤੇ ਪ੍ਰਕਟ ਕੀਤੇ ਹਨ ਉਨ੍ਹਾਂ ਨੂੰ ਬਹਾਲ ਕਰੋ ਤੇ ਸੰਪੂਰਨ ਰੂਪ’ਚ ਅਦਾ ਕਰੋ । ਉਨ੍ਹਾ’ਚੋਂ ਇੱਕ ਰੱਬ ਦਾ ਹੱਕ ਹੈ ਤੇ ਦੂਜਾ ਮਖ਼ਲੂਕ ਦਾ ।

ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਨੇ ਫ਼ਰਮਾਇਆ ਕਿ ਕੇਵਲ ਬੈਅਤ ਕਰਨਾ ਕਾਫ਼ੀ ਨਹੀਂ ਹੈ । ਰੱਬ ਕਰਮ ਚਾਹੁੰਦਾ ਹੈ । ਜੋ ਕਰਨ ਕਰੇਗਾ ਉਹ ਕਦੇ ਹਲਾਕ ਨਹੀਂ ਹੋਵੇਗਾ ਅਤੇ ਹਮੇਸ਼ਾ ਰੱਬ ਦੀਆਂ ਮਿਹਰਾਂ ਪ੍ਰਾਪਤ ਕਰੇਗਾ । ਇਹ ਹਾਲਤ ਉਸ ਸਮੇਂ ਹੋਵੇਗੀ ਜਦੋਂلا الٰہ الا اللہਤੁਹਾਡੇ ਅੰਦਰ ਤੇ ਬਾਹਰ ਦੀ ਆਵਾਜ਼ ਬਣ ਜਾਵੇ ਤੇ ਤੁਹਾਨੂੰ ਰੱਬ ਦੀ ਮਰਜ਼ੀ ਤੋਂ ਬਿਨ੍ਹਾਂ ਕਿਸੇ ਹੋਰ ਚੀਜ਼ ਦੀ ਇੱਛਾ ਨਾ ਹੋਵੇ, ਰੱਬ ਦੇ ਹਕਮਾਂ ਦੀ ਸੰਪੂਰਨ ਪਾਲਣਾ ਹੋਵੇ । ਹੁਣ ਹਰ ਇੱਕ ਇਸ ਗੱਲ੍ਹ ਨਾਲ ਆਪਣੀ ਪੜ੍ਹਤਾਲ ਕਰ ਸਕਦਾ ਹੈ ਕਿ ਜਦੋਂ ਅਸੀਂ ਕਲਮਾ ਪੜ੍ਹਦੇ ਹਾਂ ਤਾਂ ਕੀ ਰੱਬ ਦੀ ਮਰਜ਼ੀ ਚਾਹੁਣਾ ਹੀ ਸਾਡਾ ਮਕਸਦ ਹੈ ? ਕੀ ਅਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ ?ਜੇਕਰ ਨਮਾਜ਼ਾਂ ਦੇ ਸਮੇਂ ਦੁਨੀਆ ਦੇ ਕੰਮ ਛੱਡ ਕੇ ਨਮਾਜ਼ ਪੜ੍ਹਣ ਵੱਲ੍ਹ ਸਾਡਾ ਧਿਆਨ ਨਹੀਂ ਹੁੰਦਾ ਤਾਂ ਅਸੀਂ ਮੁੰਹੋਂ ਤਾਂ ਕਲਮਾ ਪੜ੍ਹ ਰਹੇ ਹਾਂ ਪਰ ਇੱਕ ਸ਼ਿਰਕ ਸਾਡੇ ਦਿਲ੍ਹ’ਚ ਹੈ ਇੱਕ ਮੋਮਿਨ ਤਾਂ ਇਸ ਯਕੀਨ’ਤੇ ਕਾਯਮ ਹੁੰਦਾ ਹੈ ਕਿ ਮੇਰੇ ਕਾਰੋਬਾਰ’ਚ ਤੇ ਮੇਰੇ ਕੰਮ’ਚ ਬਰਕਤ ਰੱਬ ਦੀ ਮਿਹਰ ਨਾਲ ਹੀ ਪੈਂਦੀ ਹੈ ਤਾਂ ਫ਼ਿਰ ਇਹ ਕਿਵੇਂ ਹੋ ਸਕਦਾ ਹੈ ਕਿ ਮੇਰੇ ਦੁਨੀਆਵੀਂ ਕੰਮ ਰੱਬ ਦੀ ਆਵਾਜ਼ ਦੇ ਮੁਕਾਬਲੇ’ਤੇ ਖੜ੍ਹ ਜਾਣ । ਜੇਕਰ ਅਜੀਹਾ ਹੈ ਤਾਂ ਅਸੀਂ ਕਲਮੇ ਦੀ ਰੂਹ ਨੂੰ ਸਮਝੇ ਹੀ ਨਹੀਂ,ਅਸੀਂ ਮੁੰਹੋਂ ਤਾਂ ਕਲਮਾ ਪੜ੍ਹ ਰਹੇ ਹਾਂ ਪਰ ਸਾਡੇ ਕਰਮ ਸਾਡੀ ਗਵਾਹੀ ਨਾਲ ਸਹਿਯੋਗ ਨਹੀਂ ਕਰ ਰਹੇ । ਜੇਕਰ ਇਹ ਹਾਲਾਤ ਹਨ ਤਾਂ ਫ਼ਿਰ ਬੈਅਤ ਦਾ ਹੱਕ ਅਦਾ ਨਹੀਂ ਹੋ ਰਿਹਾ ।

ਹਜ਼ੂਰੇ ਅਨਵਰ ਨੇ ਫ਼ਰਮਾਇਆ ਕਿ ਰੱਬ ਨੇ ਜੋ ਲੋਕਾਂ ਦੇ ਹੱਕ ਅਦਾ ਕਰਨ ਵੱਲ੍ਹ ਧਿਆਨ ਖਿੱਚਿਆ ਹੈ । ਜਦੋਂ ਇਹ ਅਦਾ ਹੋਣਗੇ ਤਾਂ ਫ਼ਿਰ ਇੱਕ ਹਕੀਕੀ ਮੋਮਿਨ ਬਣਦਾ ਹੈ ਅਤੇ ਬੈਅਤ ਦਾ ਹੱਕ ਅਦਾ ਕਰਦਾ ਹੈ । ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਆਪਣੀ ਜਮਾਅਤ ਨੂੰ ਨਸੀਹਤ ਕਰਦੇ ਹੋਏ ਫ਼ਰਮਾਉਂਦੇ ਹਨ ਕਿ ਜੇਕਰ ਦੁਨੀਆਂਦਾਰਾਂ ਵਾਂਗ ਜੀਵਨ ਬਤੀਤ ਕਰੋਗੇ ਤਾ ਕੋਈ ਲਾਭ ਨਹੀਂ । ਮੇਰੇ ਹੱਥ’ਤੇ ਤੋਬਾ ਕਰਨਾ ਇੱਕ ਮੌਤ ਨੂੰ ਚਾਹੁੰਦਾ ਹੈ ਤਾਂ ਤੁਸੀਂ ਇੱਕ ਹੋਰ ਜੀਵਨ ਪ੍ਰਾਪਤ ਕਰ ਸਕੋ । ਜੇਕਰ ਤੁਹਾਨੂੰ ਰੂਹਾਨੀ ਜੀਵਨ ਪ੍ਰਾਪਤ ਨਹੀਂ ਹੁੰਦਾ ਤਾਂ ਫ਼ਿਰ ਅਜੀਹੀ ਬੈਅਤ ਕੁੱਝ ਲਾਭ ਨਹੀਂ ਦੇ ਸਕਦੀ । ਮੇਰੀ ਬੈਅਤ ਨਾਲ ਰੱਬ ਦਿਲ੍ਹ ਦਾ ਇਕਰਾਰ ਚਾਹੁੰਦਾ ਹੈ,ਜੋਸੱਚੇ ਦਿਲ੍ਹੋਂ ਮੇਨੂੰ ਮੰਨਦਾ ਹੈ ਤੇ ਆਪਣੇ ਪਾਪਾਂ ਤੋਂ ਤੋਬਾ ਕਰਦਾ ਹੈ ਤਾਂ ਰੱਬ ਉਸੇ ਬਖ਼ਸ਼ ਦਿੰਦਾ ਹੈ ਅਤੇ ਉਹ ਇੰਝ ਹੋ ਜਾਂਦਾ ਹੈ ਜਿਵੇਂ ਮਾਂ ਦੇ ਢਿੱਡੋਂ ਜਮ੍ਹਿਆ ਹੋਵੇ ।

ਹਜ਼ੂਰੇ ਅਮਵਰ ਨੇ ਫ਼ਰਮਾਇਆ ਕਿ ਸਾਡੀ ਇਬਾਦਤਾਂ ਸੰਪੂਰਨ ਤੇ ਕਰਮ ਰੱਬ ਦੀ ਮਰਜ਼ੀ ਹਾਸਲ ਕਰਨ ਵਾਲੇ ਹੋਣ । ਅੱਜ ਕੱਲ੍ਹ ਦੁਨੀਆਂ ਦੇ ਹਾਲਾਤਾਂਤੋਂ ਮਾਲੂਮ ਹੁੰਦਾ ਹੈ ਕਿ ਤਬਾਹੀ ਦੇ ਬਹੁਤ ਭਿਆਨਕ ਬਾਦਲ ਮੰਡਲਾ ਰਹੇ ਹਨ ਅਤੇ ਜੋ ਤਬਾਹੀ ਹੋਵੇਗੀ ਉਹ ਦੁਨੀਆਂ ਦੇ ਅੰਤ’ਤੇ ਮੁੱਕੇਗੀ। ਸੋ ਹੁਣ ਅਹਮਦੀਆਂ ਦਾ ਕੰਮ ਹੈ ਕਿ ਦੁਆਵਾਂ ਨਾਲ ਕੰਮ ਲੈਣ । ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਨੇ ਫ਼ਰਮਾਇਆ ਕਿ ਨੇਕ ਲੋਕਾਂ ਦੀ ਖ਼ਾਤਰ ਰੱਬ ਦੂਜੀਆਂ ਨੂੰ ਵੀ ਬਚਾ ਲੈਂਦਾ ਹੈ । ਅਸੀਂ ਬਹੁਤ ਭਿਆਨਕ ਦੌਰ’ਚੋਂ ਲੰਘ ਰਹੇ ਹਨ । ਜੇਕਰ ਅਜੀਹੇ ਹਾਲਾਤਾਂ’ਚ ਕੋਈ ਬਚਾ ਸਕਦਾ ਹੈ ਤਾ ਉਹ ਰੱਬ ਦੀ ਹਸਤੀ ਹੈ । ਆਪ ਵੀ ਤੇ ਆਪਣੀ ਨਸਲਾਂ ਨੂੰ ਵੀ ਉਸ ਅੱਗੇ ਝੁੱਕਣ ਵਾਲੇ ਬਣਾਓ ਤਾਂ ਕਿ ਆਪ ਵੀ ਤੇ ਆਪਣੀਆਂ ਨਸਲਾਂ ਨੂੰ ਵੀ ਬਚਾ ਸਕੋ । ਜੇਕਰ ਅਸੀਂ لا الٰہ الا اللہ ਕਲਮੇ ਦਾ ਹੱਕ ਅਦਾ ਕਰਨ ਵਾਲੇ ਹੋਣ ਤਾ ਰੱਬ ਸਾਡੇ ਨੇਕ ਕਰਮਾਂ ਰਾਹੀਂ ਦੁਨੀਆਂ ਨੂੰ ਵੀ ਬਚਾ ਲਏਗਾ। ਇਸ’ਤੋਂ ਪਹਿਲਾਂ ਕਿ ਦੁਨੀਆ ਦੇ ਹਾਲਾਤ ਹੱਦੋਂ ਵੱਧ ਵਿਗੜ੍ਹ ਜਾਣ ਬਹੁਤ ਦੁਆਵਾਂ ਕਰੋ । ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਫ਼ਰਮਾਉਂਦੇ ਹਨ ਕਿ ਨੇਕੀ ਉਹੀ ਹੈ ਜੋ ਸਮੇਂ ਤੋਂ ਪਹਿਲਾਂ ਕੀਤੀ ਜਾਵੇ, ਜੇਕਰ ਬਾਦ’ਚ ਕਰੋ ਤਾਂ ਕੁੱਝ ਲਾਭ ਨਹੀਂ । ਕਸ਼ਤੀ ਢੁੱਬਦੀ ਹੈ ਤਾਂ ਸਭ ਰੌਂਦੇ ਹਨ ਪਰ ਰੌਣਾ ਤੇ ਚੀਕਣਾ ਉਸ ਸਮੇਂ ਲਾਭਕਾਰੀ ਨਹੀਂ ਹੋ ਸਕਦਾ ਜਦੋਂ ਕਿਸ਼ਤੀ ਢੁੱਬ ਰਹੀ ਹੋਵੇ । ਉਹ ਕੇਵਲ ਉਸ ਸਮੇਂ ਲਾਭਕਾਰੀ ਹੈ ਜਦੋਂ ਸ਼ਾਂਤੀ ਹੋਵੇ । ਰੱਬ ਨੂੰ ਪਾਉਣ ਦਾ ਇਹੀ ਗੁਰ ਹੈ ਕਿ ਜਦੋਂ ਮਨੁੱਖ ਸਮੇਂ’ਤੋਂ ਪਹਿਲਾਂ ਬੇਦਾਰ ਹੋਵੇ ਇੰਝ ਜਿਵੇਂ ਉਸ’ਤੇ ਬਿਜਲੀ ਡਿੱਗਣ ਵਾਲੀ ਹੈ ਪਰ ਜੋ ਬਿਜਲੀ ਡਿੱਗਦੀ ਵੇਖ ਕੇ ਚੀਕਦਾ ਹੈ ਕਿ ਉਸ’ਤੇ ਡਿੱਗੇਗੀ ਤਾਂ ਉਹ ਬਿਜਲੀ’ਤੋਂ ਡਰਦਾ ਹੈ ਨ ਕਿ ਰੱਬ’ਤੋਂ।

ਹਜ਼ੂਰੇ ਅਨਵਰ ਨੇ ਫ਼ਰਮਾਇਆ ਕਿ ਅੱਜ ਅਹਮਦੀਆਂ ਦਾ ਈਮਾਨ ਅਤੇ ਰੱਬ ਨਾਲ ਸੰਬੰਧ ਤੇ ਦੁਆਵਾਂ ਹੀ ਦੁਨੀਆਂ ਨੂੰ ਤਬਾਹੀ’ਤੋਂ ਬਚਾ ਸਕਦੀ ਹੈ । ਦੁਨੀਆਂ ਵਾਲੀਆ ਦੀ ਹਮਦਰਦੀ ਪੈਦਾ ਕਰਕੇ ਦੁਨੀਆਂ ਲਈ ਦੁਆਵਾਂ ਕਰੋ । ਜੇਕਰ ਰੱਬ ਅਤੇ ਲੋਕਾਂ ਦੇ ਹੱਕਾਂ ਵੱਲ੍ਹ ਧਿਆਨ ਨਹੀਂ ਦਿੱਤਾ ਤਾਂ ਇਹ ਦੁਨੀਆਂ ਉਜਾੜ੍ਹੇ ਵੱਲ੍ਹ ਵੱਧ ਸਕਦੀ ਹੈ । ਸੋ ਹਰ ਅਹਮਦੀ ਇਸ ਸੋਚ ਨਾਲ ਕਾਰਜ ਕਰੇ। ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਫ਼ਰਮਾਉਂਦੇ ਹਨ ਕਿ ਵੇਖੋ ਤੁਸੀਂ ਕੁੱਝ ਮਿਹਨਤ ਕਰਕੇ ਖੇਤ ਤਿਆਰ ਕਰਦੇ ਹੋ ਤਾਂ ਲਾਭ ਦੀ ਉਮੀਦ ਵੀ ਹੁੰਦੀ ਹੈ । ਇੰਝ ਅਮਨ ਦੇ ਦਿਨ ਮਿਹਨਤ ਲਈ ਹਨ ਹੁਣ ਰੱਬ ਨੂੰ ਯਾਦ ਕਰੋਗੇ ਤਾਂ ਲਾਭ ਚੁੱਕੋਗੇ । ਹੁਣ ਜੇਕਰ ਦੁਆਵਾਂ ਕਰੋਗੇ ਤਾਂ ਉਹ ਕਿਰਪਾਲੂ ਤੇ ਮਿਹਰਬਾਨ ਰੱਬ ਮਿਹਰ ਕਰੇਗਾ । ਨਮਾਜ਼ਾਂ’ਚ, ਰੁਕੁ’ਚ, ਸਿਜਦੇ’ਚ ਦੁਆਵਾਂ ਕਰੋ ਕਿ ਰੱਬ ਇਸ ਮੁਸੀਬਤ ਨੂੰ ਮੋੜ੍ਹ ਦੇ ਅਤੇ ਤਬਾਹੀ ਤੋਂ ਬਚਾ ਲਏ । ਜੋ ਦੁਆ ਕਰਦਾ ਹੈ ਉਹ ਕਦੇ ਮਹਿਰੂਮ ਨਹੀਂ ਰਹਿੰਦਾ । ਇਹ ਨਹੀਂ ਹੋ ਸਕਦਾ ਕਿ ਦੁਆ ਕਰਨ ਵਾਲਾ ਮਾਰਾ ਜਾਵੇ । ਜੇਕਰ ਇੰਝ ਹੋਵੇ ਤਾਂ ਰੱਬ ਕਦੇ ਪਛਾਣਿਆਂ ਨਹੀਂ ਜਾਵੇ । ਸੋ ਇੰਝ ਹੀ ਕਰੋ ਕਿ ਪੂਰੇ ਤੌਰ’ਤੇ ਤੁਹਾਡੇ’ਚ ਸੱਚੀ ਸ਼ਰਧਾ ਪੈਦਾ ਹੋ ਜਾਵੇ । ਅੱਜ ਵੀ ਅਜੀਹੀ ਤਬਾਹੀ ਦੇ ਨਿਸ਼ਾਨ ਨਜ਼ਰ ਆ ਰਹੇ ਹਨ । ਸੋ ਅਸੀਂ ਰੱਬ ਅੱਗੇ ਝੁੱਕੀਏ ਕਿਉਂਕਿ ਇਹੀ ਰਾਹ ਦੁਨੀਆ ਨੂੰ ਤਬਾਹੀ’ਤੋਂ ਬਚਾਉਣ ਦੀ ਹੈ ।

ਹਜ਼ੂਰੇ ਅਨਵਰ ਨੇ ਫ਼ਰਮਾਇਆ ਕਿ ਉੱਚਤਮ ਵਿਵਹਾਰ ਵਿਖਾਉਣਾ ਵੀ ਰੱਬ ਦੇ ਹੁਕਮਾਂ’ਚੋਂ ਇੱਕ ਹੁਕਮ ਹੈ । ਫ਼ਰਮਾਇਆ ਕਿ ਜੀਭ ਦੇ ਕੁਕਰਮ ਦੁਸ਼ਮਨੀ ਪਾ ਦਿੰਦੇ ਹਨ । ਸੋ ਆਪਣੀ ਜੀਭ ਨੂੰ ਸਦਾ ਕਾਬੂ’ਚ ਰੱਖਣਾ ਚਾਹੀਦਾ ਹੈ । ਇਸਲਾਮ ਜਿੱਥੇ ਵਿਵਹਾਰ’ਚ ਰਹਿਣ ਦੀ ਸਿੱਖਿਆ ਦਿੰਦਾ ਹੈ, ਉੱਥੇ ਕਾਨੂੰਨੀ ਹੱਦਾਂ’ਚ ਵੀ ਰਹਿਣ ਦਾ ਆਦੇਸ਼ ਦਿੰਦਾ ਹੈ ।

ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਫ਼ਰਮਾਉਂਦੇ ਹਨ ਕਿ ਇੱਕ ਹੋਰ ਖ਼ੁਬੀ ਜੋ ਅਹਮਦੀਆਂ’ਚ ਹੋਣੀ ਚਾਹੀਦੀ ਹੈ ਕਿ ਆਪਸੀ ਪ੍ਰੈਮ ਤੇ ਭਾਈਚਾਰਾ ਪੈਦਾ ਕਰੋ । ਫ਼ਰਮਾਇਆ ਕਿ ਸਾਡੀ ਜਮਾਅਤ’ਚ ਹਰਿਆਲੀ ਨਹੀਂ ਆਏਗੀ ਜਦੋਂ ਤੱਕ ਉਹ ਆਪਸੀ ਹਮਦਰਦੀ ਨ ਕਰਨ । ਆਪ ਅਲੈਹਿ ਸਲਾਮ ਨੇ ਧਿਆਨ ਖਿੱਚਿਆ ਹੈ ਕਿ ਜਮਾਅਤ ਅਹਮਦੀਆ’ਚ ਸ਼ਾਮਲ ਹੋ ਕੇ ਅਸੀਂ ਇੱਕ ਰੂਹਾਨੀ ਬਾਪ ਦੀ ਔਲਾਦਾਂ ਬਣ ਗਏ ਹਾਂ ਤੇ ਕਿਸੇ ਨੂੰ ਕਿਸੇ ਦੂਜੇ’ਤੇ ਕੋਈ ਮਾਣ ਹਾਸਲ ਨਹੀਂ ਅਤੇ ਫ਼ਰਮਾਉਂਦੇ ਹਨ ਕਿ ਰੱਬ ਸਾਡੀ ਜਮਾਅਤ ਨੂੰ ਇੱਕ ਨਮੂਨਾ ਬਣਾਉਣਾ ਚਾਹੁੰਦਾ ਹੈ । ਸੋ ਕੀ ਨਮੂਨਾ ਕੇਵਲ ਸੁੱਕਿਆਂ ਗੱਲ੍ਹਾਂ ਅਤੇ ਬਿਨ੍ਹਾਂ ਕਿਸੇ ਢੂੰਗੇ ਕੰਮ ਦੇ ਬਣ ਸਕਦਾ ਹੈ ? ਇਸ ਲਈ ਤਾਂ ਵੱਡਾ ਜਿਹਾਦ ਤੇ ਵੱਡੀ ਮਿਹਨਤ ਕਰਨੀ ਪਏਗੀ । ਆਪਣੀ ਇਬਾਦਤਾਂ ਦੇ ਮਿਆਰ ਉੱਚੇ ਕਰਦੇ ਹੋਏ ਤੇ ਆਪਣੀ ਵਿਵਹਾਰਕ ਹਾਲਤਾਂ ਦੇ ਮਿਆਰ ਠੀਕ ਕਰਦੇ ਹੋਏ ਵੀ ਤੇ ਆਪਸੀ ਪ੍ਰੈਮ ਤੇ ਭਾਈਚਾਰੇ ਦੇ ਮਿਆਰ ਕਾਯਮ ਕਰਦੇ ਹੋਏ ਸਾਨੂੰ ਵੇਖਣਾ ਹੋਵੇਗਾ ਕਿ ਅਸੀਂ ਉਹ ਨਮੂਨੇ ਬਣ ਰਹੇ ਹਾਂ ਜਾਂ ਨਹੀਂ ।

ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਨੇ ਫ਼ਰਮਾਇਆ ਕਿ ਰੱਬਆਸਥਾ ਰੱਖਣ ਵਾਲੇ ਨੂੰ ਪਿਆਰ ਕਰਦਾ ਹੈ । ਰੱਬ ਦੀ ਵੱਡਿਆਈ ਨੂੰ ਯਾਦ ਕਰਕੇ ਸਭ ਤਤਪਰ ਰਹੋਅਰਥਾਤ ਰੱਬ ਦਾ ਖ਼ੌਫ਼ ਤੇ ਡਰ ਦਿਲ੍ਹ’ਚ ਪੈਦਾ ਕਰੋ । ਯਾਦ ਰੱਖੋ ਕਿ ਸਭ ਰੱਬ ਦੇ ਬੰਦੇ ਹਨ । ਉੱਤਮ ਕਦਰਾਂ ਤੇ ਵਿਵਹਾਰ ਉਸ ਸਮੇਂ ਪੈਦਾ ਹੁੰਦੇ ਹਨ, ਜਦੋਂ ਆਸਥਾ ਦੇ ਉੱਚਤਮ ਮਿਆਰ ਹੋਣ । ਸਾਡੀ ਜਮਾਅਤ ਦੇ ਲੋਕ ਅਜੀਹੇ ਮਨੁੱਖ ਨਾਲ ਸੰਬੰਧ ਰੱਖਦੇ ਹਨ ਜਿਸ ਦਾ ਬਚਨ ਰੱਬ ਵੱਲ੍ਹੋਂ ਹੋਣ ਦਾ ਹੈ । ਸਾਡੀ ਜਮਾਅਤ ਇਹ ਦੁੱਖ ਦੁਨੀਆਵੀਂ ਕੰਮਾਂ’ਤੋਂ ਵੱਧ ਕੇ ਆਪਣੀ ਜਾਨ’ਤੇ ਲਾਏ ਕਿ ਉਨ੍ਹਾ’ਚ ਆਸਥਾ ਹੈ ਜਾਂ ਨਹੀਂ । ਸੋ ਜੇਕਰ ਅਸੀਂ ਬੈਅਤ ਦਾ ਹੱਕ ਅਦਾ ਕਰਨਾ ਹੈ,ਜੇਕਰ ਅਸੀਂ ਰੱਬ ਦੀਆਂ ਮਿਹਰਾਂ’ਤੇ ਉਸ ਦਾ ਧੰਨਵਾਦੀ ਹੋਣਾ ਹੈ ਤਾਂ ਸਾਨੂੰ ਹਰ ਸਮੇਂ ਆਪਣੀਆਂ ਹਾਲਤਾਂ ਦੀ ਪੜ੍ਹਤਾਲ ਕਰਨ ਦੀ ਲੋੜ੍ਹ ਹੈ ।

ਰੱਬ ਸਾਨੂੰ ਸ਼ਕਤੀ ਬਖ਼ਸ਼ੇ ਕਿ ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਦੀ ਇੱਛਾ ਅਨੁਸਾਰ ਆਪਣੇ ਜੀਵਨ ਨੂੰ ਬਣਾਉਣ ਵਾਲੇ ਹੋਣ । ਅਸੀਂ ਦੀਨ ਨੂੰ ਦੁਨੀਆਂ’ਤੇ ਪਹਿਲ ਦੇਣ ਵਾਲੇ ਹੋਣ । ਰੱਬ ਦਾ ਡਰ ਸਾਡੇ ਅੰਦਰ ਪੈਦਾ ਹੋ ਜਾਵੇ ਅਤੇ ਅਸੀਂ ਹਕੀਕਤ’ਚ اشھدان لا الٰہ الَّا اللّٰہ ਦਾ ਹੱਕ ਅਦਾ ਕਰਨ ਵਾਲੇ ਹੋਣ ਅਤੇ ਅਸੀਂ ਅੰਤਿਮ ਲੋਕਾਂ ਦੀ ਉਸ ਜਮਾਅਤ’ਚ ਸ਼ਾਮਲ ਹੋ ਜਾਣ ਜਿਨ੍ਹਾਂ ਦੀ ਖ਼ੁਸ਼ਖ਼ਬਰੀ ਰੱਬ ਨੇ ਆਂਹਜ਼ਰਤ ਸੱਲਲਾਹੋ ਅਲੈਹਿ ਵਸਲਮ ਨੂੰ ਦਿੱਤੀ ਸੀ । ਰੱਬ ਸਾਨੂੰ ਇਸ ਦੀ ਸ਼ਕਤੀ ਬਖ਼ਸ਼ੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments