Home ਗੁਰਦਾਸਪੁਰ ਮਮਤਾ ਦਿਵਸ ਮੌਕੇ ਪ੍ਰਦਾਨ ਕੀਤੀਆਂ ਜੱਚਾ- ਬੱਚਾ ਸਿਹਤ ਸੁਵਿਧਾਵਾਂ

ਮਮਤਾ ਦਿਵਸ ਮੌਕੇ ਪ੍ਰਦਾਨ ਕੀਤੀਆਂ ਜੱਚਾ- ਬੱਚਾ ਸਿਹਤ ਸੁਵਿਧਾਵਾਂ

173
0

19 ਅਕਤੂਬਰ ,ਹਰਚੋਵਾਲ(ਸੁਰਿੰਦਰ ਕੌਰ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੋਹਰ ਲਾਲ ਦੀ ਯੋਗ ਅਗਵਾਈ ਹੇਠ ਬਲਾਕ ਭਾਮ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿਚ ਮਮਤਾ ਦਿਵਸ ਕੀਤਾ ਗਿਆ ਜਿਸ ਵਿਚ ਛੋਟੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ। ਸੀ ਐਚ ਸੀ ਭਾਮ ਵਿਚ ਲੱਗੇ ਮਮਤਾ ਦਿਵਸ ਦੇ ਸੈਸ਼ਨ ਦੌਰਾਨ ਛੋਟੇ ਬੱਚਿਆਂ ਨੂੰ 10 ਮਾਰੂ ਬਿਮਾਰੀਆਂ ਤੋਂ ਬਚਾਅ ਕਰਦੇ ਟੀਕੇ ਲਗਾਏ ਗਏ। ਮੌਕੇ ਤੇ ਬੋਲਦਿਆਂ ਸੀ ਐੱਚ ਓ ਕੋਮਲ ਅਤੇ ਐਲ ਐੱਚ ਵੀ ਹਰਭਜਨ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਲਾਭ ਦੇਣ ਹਿਤ ਪਿੰਡਾਂ ਵਿਚ ਹੀ ਛੋਟੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਨਾਲ ਹੀ ਜੱਚਾ ਬੱਚਾ ਸਿਹਤ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਗਾਰਭਵਤੀਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਨਾਲ ਹੀ ਹਰੇਕ ਸਿਹਤ ਸਕੀਮ ਸਬੰਧੀ ਸਮੇਂ ਸਮੇਂ ਤੇ ਜਾਗਰੂਕ ਕੀਤਾ ਜਾਂਦਾ ਹੈ। ਇਸ ਮੌਕੇ ਤੇ ਸੀ ਐਚ ਓ ਕੋਮਲ, ਐਲ ਐੱਚ ਵੀ ਹਰਭਜਨ ਕੌਰ, ਏ ਐਨ ਐਮ ਰੀਨਾ, ਹੈਲਥ ਵਰਕਰ ਸਰਬਜੀਤ ਸਿੰਘ ਸਮੂਹ ਆਸ਼ਾ ਵਰਕਰ ਅਤੇ ਪਿੰਡ ਦੇ ਲੋਕ ਮੌਜੂਦ ਰਹੇ।

Previous articleਬੱਚੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ – ਇੰਸਪੈਕਟਰ ਕੁਲਬੀਰ ਸਿੰਘ  
Next articleਜੇਕਰ ਅਸੀਂ ਬੈਅਤ ਦਾ ਹੱਕ ਅਦਾ ਕਰਨਾ ਹੈ, ਜੇਕਰ ਅਸੀਂ ਰੱਬ ਦੀਆਂ ਮਿਹਰਾਂ’ਤੇ ਉਸ ਦਾ ਧੰਨਵਾਦੀ ਹੋਣਾ ਹੈ ਤਾਂ ਸਾਨੂੰ ਹਰ ਸਮੇਂ ਆਪਣੀਆਂ ਹਾਲਤਾਂ ਦੀ ਪੜ੍ਹਤਾਲ ਕਰਨ ਦੀ ਲੋੜ੍ਹ ਹੈ
Editor-in-chief at Salam News Punjab

LEAVE A REPLY

Please enter your comment!
Please enter your name here