spot_img
Homeਮਾਝਾਗੁਰਦਾਸਪੁਰਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪੈਨਸ਼ਨ ਯੂਨੀਅਨ ਦੀ 65 ਮੈਂਬਰੀ ਟੀਮ ਵੱਲੋਂ ਰਿਆੜਕੀ...

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪੈਨਸ਼ਨ ਯੂਨੀਅਨ ਦੀ 65 ਮੈਂਬਰੀ ਟੀਮ ਵੱਲੋਂ ਰਿਆੜਕੀ ਕਾਲਜ ਫੇਰੀ

ਕਾਦੀਆਂ 18 ਅਕਤੂਬਰ (ਮੁਨੀਰਾ ਸਲਾਮ ਤਾਰੀ)

ਪੰਜਾਬ ਦਾ ਸ਼ਾਂਤੀ ਨਿਕੇਤਨ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਜਿੱਥੇ ਵਿਦਿਆਰਥੀਆਂ ਨੂੰ ਓਨਾਂ ਦੇ ਸਰਬਪੱਖੀ ਵਿਕਾਸ ਲਈ ਮਹਾਨ ਵਿਦਵਾਨਾਂ ਦੇ ਵਿਚਾਰ ਸੁਣਾਉਣ ਲਈ ਹਰ ਰੋਜ਼ ਕੋਈ ਨਾ ਕੋਈ ਫੰਕਸ਼ਨ ਹੋ ਨਿਬੜਦਾ ਹੈ । ਇਸੇ ਹੀ ਮਕਸਦ ਤਹਿਤ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ 65 ਮੈਂਬਰ ਸੰਸਥਾ ਵਿਖੇ ਪਹੁੰਚੇ। ਜਿਨ੍ਹਾਂ ਨੇ ਸੰਸਥਾ ਦੀ ਹਰ ਨਿਆਮਤ ਲੰਗਰ ਹਾਲ, ਪ੍ਰੀਖਿਆ ਸਿਸਟਮ, ਚੱਕੀ,ਵੇਲਣਾ, ਸ਼ਹੀਦੀ ਹਾਲ ਤੇ ਸੰਜਮ ਘਰ ਦੇਖਿਆ। ਆਸਾ ਸਿੰਘ ਪੰਨੂੰ ਜਨਰਲ ਸੈਕਟਰੀ ਵੈਲਫੇਅਰ ਐਸੋਸੀਏਸ਼ਨ ਨੇ ਬੱਚਿਆਂ ਨੂੰ ਸੰਬੋਧਤ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਦਾ ਮਕਸਦ ਸਾਲ ਵਿਚ ਦੋ ਵਾਰ ਧਾਰਮਿਕ ਅਤੇ ਇਤਿਹਾਸਿਕ ਯਾਤਰਾਵਾ ਕਰਨੀਆਂ ਹਨ ਪ੍ਰੰਤੂ ਰਿਆੜਕੀ ਕਾਲਜ ਦਾ ਦੌਰਾ ਇਹਨਾ ਤੋ ਵੀ ਉੱਪਰ ਹੋ ਨਿੱਬੜਿਆ ਹੈ। ਸੈਕਟਰੀ ਸਰਦਾਰ ਸਵਰਨ ਸਿੰਘ ਰਾਣਾ ਨੇ ਕਿਹਾ ਕੇ ਉੱਚ ਨੈਤਿਕ ਕਦਰਾ ਕੀਮਤਾ ਚ ਲਬਰੇਜ ਇਥੋਂ ਦੀ ਸੰਸਥਾ ਦੇ ਵਿਦਿਆਰਥੀ ਇੱਕ ਨਿਰਾਲੇ ਢੰਗ ਨਾਲ ਸਿੱਖਿਆ ਹਾਸਲ ਕਰ ਰਹੇ ਹਨ।ਸਾਦਗੀ, ਕਿਰਤ ਕਰਨਾ, ਸੱਚ ਤੇ ਸੱਚੇ ਆਚਾਰ ਦੀਆਂ ਮਾਲਕ ਵਿਦਿਆਰਥਣਾਂ ਦੇ ਅਨੁਸ਼ਾਸ਼ਨ ਤੋਂ ਉਹ ਬਹੁਤ ਪ੍ਰਭਾਵਿਤ ਹਨ। ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਸੰਸਥਾਂ ਚ ਬਣਿਆ ਅਜਾਇਬ ਘਰ, ਪੁਰਾਣੀ ਵਿਰਾਸਤ ਨੂੰ ਸਾਂਭਦਾ ਹੋਇਆ ਵਿਰਾਸਤੀ ਘਰ ਲਾਜਵਾਬ ਹੈ।ਐਸੋਸੀਏਸ਼ਨ ਦੇ ਮੈਂਬਰਾਂ ਤੋਂ ਇਲਾਵਾ ਸਰਦਾਰ ਚਰਨਜੀਤ ਸਿੰਘ ਸੇਖੋਂ ਵਾਈਸ ਪ੍ਰੈਜ਼ੀਡੈਂਟ,ਮਾਂਗਟ ਸਿੰਘ ਪਰਮਾਰ ਚੇਅਰਮੈਨ, ਜਰਨੈਲ ਸਿੰਘ, ਰਾਮਚੰਦ ਅਤੇ ਨਛੱਤਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਸਰਦਾਰ ਸਵਰਨ ਸਿੰਘ ਜੀ ਵਿਰਕ ਨੇ ਕਿਹਾ ਕਿ ਬੱਚੇ ਤਾਂ ਕੱਚੀ ਮਿੱਟੀ ਹਨ ਅਤੇ ਅਧਿਆਪਕ ਇੱਕ ਬੁੱਤ ਤਰਾਸ਼ ਹੈ ਤੇ ਅਧਿਆਪਕ ਜੇ ਪ੍ਰਵੀਨ ਹੋਵੇ ਤਾਂ ਵਿਦਿਆਰਥੀ ਸੋਝੀਵਾਨ ਹੀ ਹੋਣਗੇ। ਉਨ੍ਹਾਂ ਕਿਹਾ ਕਿ ਏਥੋਂ ਦਾ ਹਰ ਵਿਦਿਆਰਥੀ ਸਵੀਪਰ ਤੋਂ ਲੈ ਕੇ ਪ੍ਰਿੰਸੀਪਲ ਤੱਕ ਦੀ ਜਿੰਮੇਵਾਰੀ ਆਪ ਨਿਭਾਉਂਦਾ ਹੈ। ਅਖੀਰ ਪ੍ਰਿੰਸੀਪਲ ਵਿਰਕ ਸਾਹਿਬ ਅਤੇ ਗਗਨਦੀਪ ਸਿੰਘ ਵਿਰਕ ਨੇ ਬਾਹਰੋਂ ਆਏ ਮਹਿਮਾਨਾਂ ਦਾ ਸਿਰੋਪਾਉ ਨਾਲ਼ ਸਨਮਾਨ ਕੀਤਾ ਅਤੇ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਸਟੂਡੈਂਟ ਕਮੇਟੀ ਨਾਲ਼ ਯਾਦਗਾਰੀ ਫੋਟੋ ਖਿਚਵਾਈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments