Home ਗੁਰਦਾਸਪੁਰ ਬੀ ਐੱਸ ਐਫ ਸੈਨਾ ਨਾਲ ਰਲ ਕੇ ਮਨਾਇਆ ਰਾਸ਼ਟਰੀ ਆਯੁਰਵੈਦ ਦਿਵਸ

ਬੀ ਐੱਸ ਐਫ ਸੈਨਾ ਨਾਲ ਰਲ ਕੇ ਮਨਾਇਆ ਰਾਸ਼ਟਰੀ ਆਯੁਰਵੈਦ ਦਿਵਸ

186
0

17 ਅਕਤੂਬਰ, ਡੇਰਾ ਬਾਬਾ ਨਾਨਕ(ਸਲਾਮ ਤਾਰੀ ) ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਸੁਖਮਿੰਦਰ ਕੌਰ ਦੀ ਅਗਵਾਈ ਹੇਠ ਬੀ ਐਸ ਆਫ ਹੈੱਡਕੁਆਟਰ, 89 ਬਟਾਲਿਅਨ ,ਸ਼ਿਕਾਰ ਮਾਛੀਆਂ ਵਿਖੇ ਸਤਵਾਂ ਰਾਸ਼ਟਰੀ ਆਯੁਰਵੈਦਿਕ ਦਿਵਸ ਮਨਾਇਆ ਗਿਆ। ਜਿੱਥੇ ਸਮੂਹ ਬੀ ਐਸ ਐਫ ਪਰਿਵਾਰਾਂ ਅਤੇ ਸੈਨਾ ਦੇ ਅਫਸਰ ਸਹਿਬਾਨ ਅਤੇ ਜਵਾਨਾਂ ਦੁਆਰਾ ਨੇ ਹਿੱਸਾ ਲਿਆ। ਇਸ ਮੌਕੇ ਤੇ ਕਮਾਂਡੈਂਟ ਪ੍ਰਦੀਪ ਕੁਮਾਰ ਜੀ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ। ਇਸ ਮੌਕੇ ਤੇ ਡਾਕਟਰ ਅਮਿਤਾ ਸ਼ਰਮਾ ਅਤੇ ਡਾਕਟਰ ਪ੍ਰਨੀਤ ਕੌਰ ਨੇ ਸਾਰਿਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਸੰਤੁਲਿਤ ਆਹਾਰ ਦਾ ਸੇਵਨ ਕਰਕੇ, ਯੋਗ ਕਰਕੇ ਰੋਜਮੱਰਾ ਦੀ ਥਕਾਨ ਨੂੰ ਦੂਰ ਕੀਤਾ ਜਾ ਸਕਦਾ ਹੈ। ਆਯੁਰਵੈਦ ਉਹ ਮਾਧਿਅਮ ਹੈ ਜੋ ਅੱਜ ਕਲ ਦੀ ਭੇਜੁ ਦੌੜ ਦੀ ਜਿੰਦਗੀ ਅਤੇ ਮਾਨਸਿਕ ਤਣਾਓ ਨੂੰ ਘੱਟ ਕਰਦਾ ਹੈ।ਜੀਵਨ ਜਾਚ ਸਿਖਾਉਂਦਾ ਹੈ। ਇਸ ਮੌਕੇ ਤੇ ਵੱਖ ਵੱਖ ਕਸਰਤ ਕਰਨ ਦੇ ਢੰਗ ਅਤੇ ਤਰੀਕਿਆਂ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਤੇ ਸ੍ਰੀਮਤੀ ਇੰਦੂ ਬਾਲਾ, ਡਾਕਟਰ ਅਮਿਤਾ ਸ਼ਰਮਾ, ਡਾਕਟਰ ਪ੍ਰਨੀਤ ਕੌਰ, ਬੀ ਐੱਸ ਐਫ ਲੈਬ ਟੇਕਨੀਸ਼ੀਅਨ ਰਾਜਿੰਦਰ ਕੁਮਾਰ, ਬੀ ਐੱਸ ਆਫ ਫਾਰਮਾਸਿਸਟ ਮੁਕੇਸ਼ ਗੁਪਤਾ ਸਮੂਹ ਬੀ ਐਸ ਆਫ ਜਵਾਨਾਂ ਦੇ ਪਰਿਵਾਰ ਅਤੇ ਜਵਾਨ ਮੌਜੂਦ ਰਹੇ।

Previous articleਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਕੱਲ੍ਹ 18 ਅਕਤਬੂਰ ਨੂੰ ਲੱਗੇਗਾ ਪਲੇਸਮੈਂਟ ਕੈਂਪ
Next articleਕਲਾ ਉਤਸਵ 2022 ਸਨਮਾਨ ਸਮਾਰੋਹ ਆਯੋਜਿਤ
Editor-in-chief at Salam News Punjab

LEAVE A REPLY

Please enter your comment!
Please enter your name here