spot_img
Homeਮਾਲਵਾਜਗਰਾਓਂਬਠਿੰਡਾ ਲੁਧਿਆਣਾ ਰਾਜ ਮਾਰਗ ਤੇ ਦਰਜਨਾਂ ਪਿੰਡਾਂ ਨੇ ਬੁਢੇਲ ਬਿਜਲੀ ਘਰ...

ਬਠਿੰਡਾ ਲੁਧਿਆਣਾ ਰਾਜ ਮਾਰਗ ਤੇ ਦਰਜਨਾਂ ਪਿੰਡਾਂ ਨੇ ਬੁਢੇਲ ਬਿਜਲੀ ਘਰ ਮੂਹਰੇ ਪੰਜ ਘੰਟੇ ਟ੍ਰੈਫਿਕ ਜਾਮ ਲਾਇਆ

ਜਗਰਾਉਂ 29 ਜੂਨ ( ਰਛਪਾਲ ਸਿੰਘ ਸ਼ੇਰਪੁਰੀ,)  ਹੈਰਾਨਗੀ ਤੇ ਅਫਸੋਸਨਾਕ ਮੁੱਦਾ ਇਹਹੈ ਕਿ ਝੋਨੇ ਦੀ ਲੁਆਈ ਲਈ ਖੇਤਾਂ ਵਿਚ ਤਪਦੇ ਪਾਣੀਆਂ ਚ ਪੈਰ ਗਾਲ ਰਹੇ ਕਿਸਾਨ ਬਿਜਲੀ ਦੇ ਅਣਐਲਾਨੇ ਕੱਟਾਂ ਦੇ ਸਤਾਏ ਕੈਪਟਨ ਸਰਕਾਰ ਨੂੰ ਰੱਜ ਕੇ ਕੋਸ ਰਹੇ ਹਨ। ਅੱਜ ਪਿੰਡ ਗਾਲਬ ਕਲਾਂ ਦੇ ਕਿਸਾਨਾਂ ਨੇ ਭਾਰਤੀ  ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਚ  ਗਾਲਬ ਕਲਾਂ ਗਰਿਡ ਮੂਹਰੇ ਧਰਨਾ ਦੇ ਕੇ ਖੇਤੀ ਮੋਟਰਾਂ ਲਈ ਅੱਠ ਘੰਟੇ ਬਿਜਲੀ ਸਪਲਾਈ ਸੁਨਿਸ਼ਚਤ ਕਰਨ ਦੀ ਮੰਗ ਕੀਤੀ। ਇਸੇ ਤਰਾਂ ਅਜ ਬਠਿੰਡਾ ਲੁਧਿਆਣਾ ਰਾਜ ਮਾਰਗ ਤੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਬੁਢੇਲ ਬਿਜਲੀ ਘਰ ਮੂਹਰੇ ਪੰਜ ਘੰਟੇ ਲਈ ਟ੍ਰੈਫਿਕ ਜਾਮ ਲਾਇਆ ਹੈ। ਅੱਜ ਰੇਲ ਪਾਰਕ ਜਗਰਾਂਓ ਚ 272 ਵੇਂ ਦਿਨ ਚ  ਸ਼ਾਮਲ ਹੋਏ ਕਿਸਾਨ ਮੋਰਚੇ ਚ ਬੁਲਾਰਿਆਂ ਦੇ ਭਾਸ਼ਣਾਂ ਚ ਬਿਜਲੀ ਕੱਟਾਂ ਦਾ ਮਾਮਲਾ ਇਕ ਵੇਰ ਫਿਰ ਕਾਫੀ ਭਾਰੂ ਰਿਹਾ। ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ  ਚਲ ਰਹੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਾਬਕਾ  ਜਿਲਾ ਪ੍ਰਧਾਨ ਨਿਰਮਲ ਸਿੰਘ ਭਮਾਲ , ਬਲਾਕ ਸੱਕਤਰ ਤਰਸੇਮ ਸਿੰਘ ਬੱਸੂਵਾਲ,ਦਰਸ਼ਨ ਸਿੰਘ ਗਾਲਬ ਨੇ ਕਿਹਾ ਕਿ ਅਕਾਲੀ ਤੇ ਕਾਂਗਰਸੀ ਸਰਕਾਰਾਂ ਨੇ ਨਿਜੀ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੋਤਿਆਂ ਰਾਹੀਂ ਬਿਨਾਂ ਬਿਜਲੀ ਹਾਸਲ ਕੀਤੇ ਕਰੋੜਾਂ ਰੁਪਏ ਦਿੱਤੇ ਜਾ ਰਹੇ ਹਨ।ਜੇਕਰ ਨਿਜੀ ਕੰਪਨੀਆਂ ਬਿਜਲੀ ਸਪਲਾਈ ਨਹੀਂ ਵੀ ਕਰਦੀਆਂ ਤਾਂ ਉਨਾਂ ਨੂੰ ਸਰਕਾਰਾਂ ਜਵਾਬ ਤਲਬੀ ਵੀ ਨਹੀਂ ਕਰ ਸਕਦੀਆਂ ਤੇ ਨਾ ਹੀ ਜੁਰਮਾਨਾ ਵੀ ਨਹੀਂ ਕਰ ਸਕਦੀਆਂ । ਬੀਤੇ ਸਮੇਂ ਚ ਨਵੀਂ ਉਰਜਾ ਨੀਤੀ ਤਹਿਤ ਬਿਜਲੀ ਵਿਭਾਗ ਦਾ ਕਾਰਪੋਰੇਟੀਕਰਨ ਕਰਕੇ ਜਿੱਥੇ ਬਿਜਲੀ ਮਹਿੰਗੀ ਕੀਤੀ ਉਥੇ ਬਠਿੰਡਾ ਤੇ ਲਹਿਰਾ ਮੁਹੱਬਤ ਥਰਮਲ ਜਿਹੇ ਸਰਕਾਰੀ ਅਦਾਰੇ ਉਜਾੜੇ ਜਾ ਚੁੱਕੇ ਹਨ। ਹੁਣ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਨਾਲ ਨਾਲ ਬਿਜਲੀ ਐਕਟ 2020 ਲਾਗੂ ਕਰਕੇ ਸਮੁੱਚਾ ਬਿਜਲੀ ਪ੍ਰਬੰਧ ਵੇਚਿਆ ਜਾ ਰਿਹਾ ਹੈ। ਜਿਸ ਦਾ ਸਿੱਟਾ ਇਹ ਨਿਕਲੇਗਾ ਕਿ ਬਿਜਲੀ ਹੋਰ ਮਹਿੰਗੀ ਹੋਵੇਗੀ। ਖੇਤੀ ਮੋਟਰਾਂ ਦੇ ਬਿਲ ਲੱਗਣਗੇ,ਬਿਜਲੀ ਦੀ ਵਰਤੋਂ ਚੋਂ ਆਮ ਲੋਕ ,ਕਿਸਾਨ ਮਜਦੂਰ ਬਾਹਰ ਹੌਣਗੇ।ਇਸ ਤਰਾਂ ਕੀ ਕਿਸਾਨ ਮਹਿੰਗਾਂ ਡੀਜਲ ਬਾਲ ਕੇ ਝੋਨਾ ਪਾਲ ਸਕਣਗੇ? ਬੁਲਾਰਿਆਂ ਨੇ ਕਿਹਾ ਕਿ ਅਸਲ ਚ ਇਹ ਚਾਲਾਂ ਕਿਸਾਨਾਂ ਨੂੰ ਖੇਤੀ ਚੋਂ ਬਾਹਰ ਕੱਢਣ ਦੀ ਇਕ ਸਾਮਰਾਜੀ ਸਾਜਿਸ਼ ਹੈ। ਇਸ ਸਮੇਂ ਇਕ ਮਤੇ ਰਾਹੀਂ ਸੂਬੇ ਭਰ ਚ ਕੱਚੇ ਅਧਿਆਪਕਾਂ ਦੇ ਪੱਕੀ ਨੌਕਰੀ ਲਈ ਚਲ ਰਹੇ ਸੰਘਰਸ਼ ਅਤੇ ਸਰਕਾਰੀ ਡਾਕਟਰਾਂ ਦੇ ਹੱਕੀ ਘੋਲਾਂ ਦੀ ਹਿਮਾਇਤ ਕੀਤੀ। ਇਸ ਸਮੇਂ ਜਗਤਾਰ ਸਿੰਘ ਦੇਹੜਕਾ , ਤਾਰਾ ਸਿੰਘ ਅੱਚਰਵਾਲ , ਹਰਬੰਸ ਸਿੰਘ ਬਾਰਦੇਕੇ , ਪੇਂਡੂ ਮਜਦੂਰ ਯੂਨੀਅਨ ਮਸ਼ਾਲ ਦੇ ਆਗੂ ਜਸਵਿੰਦਰ ਸਿੰਘ ਭਮਾਲ,ਮਦਨ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments