spot_img
Homeਮਾਝਾਗੁਰਦਾਸਪੁਰਖੂਨਦਾਨ ਕੈਂਪ ਲਗਾਇਆ ਗਿਆ

ਖੂਨਦਾਨ ਕੈਂਪ ਲਗਾਇਆ ਗਿਆ

ਕਾਦੀਆਂ 17 ਅਕਤੂਬਰ (ਮੁਨੀਰਾ ਸਲਾਮ ਤਾਰੀ)

ਬੀਤੇ ਲੰਮੇ ਸਮੇਂ ਤੋਂ ਖ਼ੂਨ ਦਾਨ ਦੀ ਸੇਵਾ ਨਿਭਾਉਂਦੀ ਆ ਰਹੀ ਗੁਰੂ ਰਾਮਦਾਸ ਬਲੱਡ ਡੋਨਰ ਸੋਸਾਇਟੀ ਬਟਾਲਾ ਵੱਲੋਂ ਿਨਫਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਲੋਕ ਵੈੱਲਫੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ 40 ਵਾਂ ਖੂਨਦਾਨ ਕੈਂਪ ਗੁਰਦੁਆਰਾ ਨਿੱਕੇ ਘੁੰਮਣ ਵਿਖੇ ਬੀਤੇ ਦਿਨੀਂ ਲਗਾਇਆ ਗਿਆ । ਜਿਸ ਵਿੱਚ 152 ਯੂਨਿਟ ਖੂਨਦਾਨ ਕੀਤਾ ਗਿਆ। ਜੋ ਕਿ ਲੋੜਵੰਦ ਲੋਕਾਂ ਦੇ ਲਈ ਸਮਰਪਿਤ ਕੀਤਾ ਗਿਆ । ਇਸ ਮੌਕੇ ਐਡਵੋਕੇਟ ਲੋਕ ਦੀਪ ਸਿੰਘ ਘੁੰਮਣ ਫਾਊਂਡਰ ਲੋਕ ਵੈੱਲਫੇਅਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ । ਹਰ ਇਕ ਤੰਦਰੁਸਤ ਵਿਅਕਤੀ ਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ । ਉਨ੍ਹਾਂ ਇਸ ਮੌਕੇ ਖੂਨ ਦਾਨੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ । ਸੁਸਾਇਟੀ ਚੇਅਰਮੈਨ ਜਵਾਹਰ ਵਰਮਾ ਅਤੇ ਅਤੇ ਪ੍ਰਧਾਨ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਗੁਰੂ ਰਾਮਦਾਸ ਬਲੱਡ ਡੋਨਰਜ਼ ਬਟਾਲਾ ਵੱਲੋਂ ਅੱਜ ਤੱਕ 4800 ਯੂਨਿਟ ਬਲੱਡ ਇਕੱਠਾ ਕਰਕੇ ਲੋਕਾਂ ਦੀ ਸੇਵਾ ਲਈ ਪੇਸ਼ ਕੀਤਾ ਜਾ ਚੁੱਕਿਆ ਹੈ । ਨਾਲ ਹੀ ਉਨ੍ਹਾਂ ਨੇ ਸਭ ਨੂੰ ਵੱਧ ਚਡ਼੍ਹ ਕੇ ਖੂਨਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ ।ਅਤੇ ਸਾਰੇ ਖੂਨਦਾਨੀਆਂ ਤੇ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ । ਇਸ ਮੌਕੇ ਮਨਪ੍ਰੀਤ ਬਾਜਵਾ , ਅਰਸ਼ਦੀਪ ਸਿੰਘ, ਜਗਪ੍ਰੀਤ ਧਾਮੀ , ਕੇਵਲ, ਮਨੋਜ ਬਾਸ਼ਾ , ,ਡਾ ਗੁਰਬਾਜ ਸਿੰਘ ,ਡਾ ਰਾਜਵਿੰਦਰ ਸਿੰਘ , ਹਰਮਨਦੀਪ ,ਅਜੀਤ ਸਿੰਘ , ਰਕੇਸ਼ ਕੁਮਾਰ, ਜਵਾਹਰ ਵਰਮਾ , ਆਦਿ ਹਾਜ਼ਰ ਸਨ।
ਫੋਟੋ :—- 40 ਵਾਂ ਖ਼ੂਨਦਾਨ ਕੈਂਪ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments