Home ਗੁਰਦਾਸਪੁਰ ਪੰਜਾਬੀ ਵਿਸ਼ੇ ਦੇ ਅਧਿਆਪਕ ਪਰਵ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਲਾਂ...

ਪੰਜਾਬੀ ਵਿਸ਼ੇ ਦੇ ਅਧਿਆਪਕ ਪਰਵ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਲਾਂ ਦੀ ਕਰਮਜੀਤ ਕੌਰ ਰਹੀ ਪਹਿਲੇ ਸਥਾਨ ਤੇ ਸਿੱਖਣ ਸਿਖਾਉਣ ਸਹਾਇਕ ਸਮੱਗਰੀ ਲਈ ਅਧਿਆਪਕਾਂ ਦੀ ਖੋਜੀ ਬਿਰਤੀ ਨੂੰ ਉਤਸ਼ਾਹਿਤ ਕਰਨ ਦਾ ਵਧੀਆ ਉਪਰਾਲਾ ਹੈ ‘ਅਧਿਆਪਕ ਪਰਵ’ – ਹਰਪਾਲ ਸਿੰਘ ਸੰਧਾਵਾਲੀਆ

174
0

ਕਾਦੀਆਂ 16 ਅਕਤੂਬਰ () ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਪੰਜਾਬੀ ਵਿਸ਼ੇ ਦਾ ਜ਼ਿਲ੍ਹਾ ਪੱਧਰੀ ਅਧਿਆਪਕ ਪਰਵ ਧੂਮ-ਧਾਮ ਨਾਲ਼ ਮਨਾਇਆ ਗਿਆI ਇਸ ਵਿੱਚ ਜ਼ਿਲ੍ਹੇ ਦੇ 19 ਬਲਾਕਾਂ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲ਼ੇ ਅਧਿਆਪਕਾਂ ਨੇ ਭਾਗ ਲਿਆ ਅਤੇ ਆਪਣੀਆਂ ਨਵੀਨਤਮ ਪੜ੍ਹਾਉਣ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਗਿਆI ਜੱਜ ਦੀ ਭੂਮਿਕਾ ਨਿਭਾਉਂਦਿਆਂ ਸੁੰਦਰ ਲਿਖਾਈ ਮਾਹਰ ਜਸਪਾਲ ਸਿੰਘ, ਸਟੇਟ ਐਵਾਰਡੀ ਪਲਵਿੰਦਰ ਸਿੰਘ ਅਤੇ ਡਾ. ਸਤਿੰਦਰ ਸਿੰਘ ਵੱਲੋਂ ਸਾਂਝੇ ਰੂਪ ਵਿੱਚ ਮੈਡਮ ਕਰਮਜੀਤ ਕੌਰ ਪੰਜਾਬੀ ਮਿਸਟ੍ਰੈੱਸ ਸਸਸਸ ਡੱਲਾ ਕਾਦੀਆਂ ਨੂੰ ਫਸਟ, ਮੈਡਮ ਮਨਦੀਪ ਕੌਰ ਪੰਜਾਬੀ ਮਿਸਟ੍ਰੈੱਸ ਸਹਸ ਸਾਧੂ ਚੱਕ ਨੂੰ ਸੈਕੰਡ ਅਤੇ ਸਾਇੰਸ ਮਾਸਟਰ ਕੁਲਵਿੰਦਰ ਸਿੰਘ ਸਹਸ ਅਠਵਾਲ ਨੂੰ ਥਰਡ ਐਲਾਨਿਆ ਗਿਆI ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਦਾਸਪੁਰ ਹਰਪਾਲ ਸਿੰਘ ਸੰਧਾਵਾਲੀਆ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਉਹਨਾਂ ਵੱਲੋਂ ਜੇਤੂ ਅਧਿਆਪਕਾਂ ਨੂੰ ਸਨਮਾਨ-ਪੱਤਰ ਅਤੇ ਮੋਮੈਂਟੋ ਨਾਲ਼ ਸਨਮਾਨਿਤ ਕੀਤਾ ਅਤੇ ਭਾਗ ਲੈਣ ਵਾਲ਼ੇ ਸਾਰੇ ਅਧਿਆਪਕਾਂ ਨੂੰ ਸਨਮਾਨ-ਪੱਤਰ ਭੇਟ ਕੀਤੇI ਉਹਨਾਂ ਨਾਲ਼ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਲਖਵਿੰਦਰ ਸਿੰਘ, ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਮਨਜੀਤ ਸਿੰਘ ਸੰਧੂ, ਸੇਵਾ-ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾ) ਸੁਰਜੀਤ ਪਾਲ, ਉੱਘੇ ਇਤਿਹਾਸਕਾਰ ਪ੍ਰੋ. ਰਾਜ ਕੁਮਾਰ ਸ਼ਰਮਾ, ਉੱਘੇ ਸਾਹਿਤਕਾਰ ਧਿਆਨ ਸਿੰਘ ਸ਼ਾਹ ਸਿਕੰਦਰ, ਬੀ. ਐੱਨ. ਓ. ਅਨਿਲ ਭੱਲਾ ਅਤੇ ਸਕੂਲ ਪ੍ਰਿੰਸੀਪਲ ਰਾਜਵਿੰਦਰ ਕੌਰ ਮੌਜੂਦ ਸਨI ਡੀ. ਐੱਮ. ਪੰਜਾਬੀ ਸੁਰਿੰਦਰ ਮੋਹਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ-ਪੱਧਰੀ ਇਸ ‘ਅਧਿਆਪਕ ਪਰਵ’ ਵਿੱਚ ਅਧਿਆਪਕਾਂ ਵੱਲੋਂ ਨਵੀਨਤਮ ਪੜ੍ਹਾਉਣ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਲ਼ ਹੀ ਉਹਨਾਂ ਵੱਲੋਂ ਜੇਤੂ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਲਈ ਪ੍ਰੇਰਿਤ ਕੀਤਾI ਆਪਣੇ ਅਤੇ ਦੂਜੇ ਜ਼ਿਲ੍ਹਿਆਂ ਤੋਂ ਵਿਸ਼ੇਸ਼ ਮਹਿਮਾਨਾਂ ਵਜੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਰਾਜ ਪੁਰਸਕਾਰ ਜੇਤੂ ਅਧਿਆਪਕ ਜਗਤਾਰ ਸਿੰਘ ਸੋਖੀ ਫ਼ਿਰੋਜ਼ਪੁਰ, ਗੁਰਪ੍ਰੀਤ ਸਿੰਘ ਰੂਪਰਾ ਫ਼ਰੀਦਕੋਟ, ਇੰਦਰਪ੍ਰੀਤ ਸਿੰਘ ਧਾਮੀ ਤਰਨ ਤਾਰਨ, ਗੋਪਾਲ ਸਿੰਘ ਮਾਲੇਰਕੋਟਲਾ, ਸੰਜੇ ਕੁਮਾਰ ਅੰਮ੍ਰਿਤਸਰ, ਬੀ. ਐੱਨ. ਓ. ਜਸਵਿੰਦਰ ਸਿੰਘ ਭੁੱਲਰ, ਪਲਵਿੰਦਰ ਸਿੰਘ ਲੱਖਣ ਕਲਾਂ ਤੋਂ ਇਲਾਵਾ ਜਸਵਿੰਦਰ ਸਿੰਘ ਜਲਾਲ ਬਠਿੰਡਾ, ਕੰਵਰਦੀਪ ਸਿੰਘ ਕਪੂਰਥਲਾ, ਬਲਵਿੰਦਰ ਸਿੰਘ, ਨਵਦੀਪ ਸ਼ਰਮਾ, ਸ਼ਮਿੰਦਰ ਸਿੰਘ ਮਾਨ, ਸਪਰਜਨ ਜੌਨ, ਸੁਨੀਲ ਕੁਮਾਰ ਫ਼ਰੀਦਕੋਟ, ਪ੍ਰਿੰ. ਜਗਮੋਹਨ ਸਿੰਘ ਭੱਲਾ, ਪ੍ਰਿੰ. ਰਾਮ ਪਾਲ ਦੀ ਆਮਦ ਨੇ ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾ ਦਿੱਤਾI ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ *ਸਾਹਿਤਕ ਸੱਥ* ਲਈ ਸਹਿਯੋਗ ਕਰਨ ਵਾਲ਼ੇ ਅਧਿਆਪਕਾਂ ਅਤੇ ਜ਼ਿਲ੍ਹਾ ਪੰਜਾਬੀ ਸਭਾ ਦੇ ਮੈਂਬਰਾਂ ਨੂੰ ਸਨਮਾਨ-ਚਿੰਨ੍ਹ ਭੇਟ ਕੀਤੇI ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਸਟੇਟ ਐਵਾਰਡੀ ਸੁਰਿੰਦਰ ਮੋਹਨ ਦੀ ਅਗਵਾਈ ਵਿੱਚ ਪੰਜਾਬੀ ਸੱਥ/ਸਾਹਿਤਕ ਸੱਥ ਲਈ ਕੀਤੇ ਸਹਿਯੋਗ ਲਈ ਸਾਰੇ ਸਹਿਯੋਗੀ ਮੈਂਬਰਾਂ ਅਤੇ ਜ਼ਿਲ੍ਹਾ ਪੰਜਾਬੀ ਸਭਾ ਮੈਂਬਰਾਂ ਦਾ ਧੰਨਵਾਦ ਕੀਤਾI ਇਸ ਸਮੇਂ ਹੋਰਨਾਂ ਤੋਂ ਇਲਾਵਾ ਸਟੇਟ ਐਵਾਰਡੀ ਗੁਰਮੀਤ ਸਿੰਘ ਬਾਜਵਾ ਜ਼ਿਲ੍ਹਾ ਪੰਜਾਬੀ ਸਭਾ ਦੇ ਪ੍ਰਧਾਨ ਮੈਡਮ ਪੁਸ਼ਪਾ ਦੇਵੀ, ਮੁਕੇਸ਼ ਕੁਮਾਰ, ਗਗਨਦੀਪ, ਦਲਜੀਤ ਸਿੰਘ, ਗੁਰਨਾਮ ਸਿੰਘ, ਡਾ. ਸਰਵਣ ਸਿੰਘ, ਜਸਪਾਲ ਸਿੰਘ, ਸਟੇਟ ਐਵਾਰਡੀ ਪਲਵਿੰਦਰ ਸਿੰਘ, ਅਨੁਪਮ ਸ਼ਰਮਾ, ਅਮਰਜੀਤ, ਸ਼ੈਲਜਾ ਕੁਮਾਰੀ, ਰਮਾ ਕੁਮਾਰੀ, ਹਰਪ੍ਰੀਤ ਕੌਰ ਪਰਮਜੀਤ, ਡਾ. ਸਤਿੰਦਰ ਸਿੰਘ, ਕਮਲਾ ਦੇਵੀ, ਸ਼ਮਾਂ ਬੇਦੀ, ਕਰਮਜੀਤ ਕੌਰ, ਹਰਿੰਦਰ ਜਯੋਤੀ, ਨੀਟਾ ਭਾਟੀਆ, ਰਣਜੀਤ ਕੌਰ, ਜੀਵਨ ਜਯੋਤੀ, ਰਜਨੀ ਅਤੇ ਗੁਰਿੰਦਰ ਕੌਰ ਵੀ ਮੌਜੂਦ ਸਨI

ਕੈਪਸ਼ਨ ਫੋਟੋ ਚ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਹਰਪਾਲ ਸਿੰਘ ਸੰਧਾਵਾਲੀਆ ਅਤੇ ਡੀ ਐਮ ਸੁਰਿੰਦਰ ਮੋਹਨ ਕਰਮਜੀਤ ਕੌਰ ਨੂੰ ਸਨਮਾਨਤ ਕਰਦੇ ਹੋਏ

Previous articleਜਿਲ੍ਹਾ ਪੱਧਰੀ ਅਧਿਆਪਕ ਪਰਵ ਵਿੱਚ ਸਸਸਸ ਡੱਲਾ ਨੇ ਮੱਲਾਂ ਮਾਰੀਆਂ
Next articleਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਾਦੀਆਂ ਵਿਖੇ ਮਹਾਨ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ ਕੱਲ – ਜਥੇਦਾਰ ਗੋਰਾ
Editor-in-chief at Salam News Punjab

LEAVE A REPLY

Please enter your comment!
Please enter your name here