Home ਗੁਰਦਾਸਪੁਰ ਜਿਲ੍ਹਾ ਪੱਧਰੀ ਅਧਿਆਪਕ ਪਰਵ ਵਿੱਚ ਸਸਸਸ ਡੱਲਾ ਨੇ ਮੱਲਾਂ ਮਾਰੀਆਂ

ਜਿਲ੍ਹਾ ਪੱਧਰੀ ਅਧਿਆਪਕ ਪਰਵ ਵਿੱਚ ਸਸਸਸ ਡੱਲਾ ਨੇ ਮੱਲਾਂ ਮਾਰੀਆਂ

263
0

ਕਾਦੀਆ (ਸਲਾਮ ਤਾਰੀ) ਜ਼ਿਲ੍ਹਾ ਗੁਰਦਾਸਪੁਰ ਵਿੱਚ 12 ਤੋਂ 14 ਅਕਤੂਬਰ,2022 ਤੱਕ ਮਨਾਏ ਗਏ ‘ਅਧਿਆਪਕ ਪਰਵ’ ਦੌਰਾਨ ਹੋਏ ਮੁਕਾਬਲਿਆਂ ਵਿੱਚ ਬਲਾਕ ਕਾਦੀਆਂ-1 ਦੇ ਸ ਸ ਸ ਸ, ਡੱਲਾ ਨੇ ਮੱਲਾਂ ਮਾਰੀਆਂ।ਇਸ ਸੰਬੰਧੀ ਜਾਣਕਾਰੀ ਬੀ.ਐਨ.ਓ.ਕਾਦੀਆਂ, ਸ਼੍ਰੀ ਵਿਜੈ ਕੁਮਾਰ ਮੁੱਖ ਅਧਿਆਪਕ ਸ ਹ ਸ ਬਸਰਾਵਾਂ ਨੇ ਬੀ.ਐਮ.ਅੰਗਰੇਜ਼ੀ/ਸ ਸਿ ਸ਼੍ਰੀ ਰਾਕੇਸ਼ ਕੁਮਾਰ, ਬੀ.ਐਮ. ਹਿੰਦੀ ਸ਼੍ਰੀ ਮੁਕੇਸ਼ ਕੁਮਾਰ,ਬੀ.ਐਮ.ਸਾਇੰਸ ਸ਼੍ਰੀ ਸਤਿੰਦਰਪਾਲ ਸਿੰਘ,ਬੀ.ਐਮ.ਮੈਥ ਸ਼੍ਰੀ ਬਲਜੀਤ ਸਿੰਘ,ਬੀ.ਐਮ.ਪੰਜਾਬੀ ਸ਼੍ਰੀ ਪਰਮਜੀਤ ਸਿੰਘ ਦੀ ਮੌਜੂਦਗੀ ਵਿੱਚ ਦਿੰਦੇ ਹੋਏ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਨੂੰ ਉਹਨਾਂ ਦੀ ਯੋਗ ਅਗਵਾਈ ਅਤੇ ਵਧੀਆ ਟੀਮ ਹੋਣ ਦੀ ਵਧਾਈ ਦਿੱਤੀ।ਇਸ ਮੌਕੇ ਉਹਨਾਂ ਜੈਤੂ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਆਪਣੇ ਕਿੱਤੇ ਵਿੱਚ ਹੋਰ ਅੱਗੇ ਵੱਧਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਹਨਾਂ ਮੁਕਾਬਲਿਆਂ ਵਿੱਚ ਸ਼੍ਰੀਮਤੀ ਨਵਦੀਪ ਨੀਤੂ ਸਾਇੰਸ ਅਤੇ ਸ਼੍ਰੀਮਤੀ ਕਰਮਜੀਤ ਕੌਰ ਪੰਜਾਬੀ ਵਿਸ਼ੇ ਵਿੱਚ ਪਹਿਲੇ ਸਥਾਨ ਤੇ ਰਹੇ।ਸ਼੍ਰੀਮਤੀ ਲਕਸ਼ਮੀ ਦੇਵੀ ਅਤੇ ਸ਼੍ਰੀਮਤੀ ਅਮਿਤਾ ਬਾਲਾ ਸੁਆਗਤ ਜ਼ਿੰਦਗੀ ਵਿਸ਼ੇ ਵਿੱਚ ਦੂਸਰੇ ਸਥਾਨ ਤੇ ਰਹੇ।ਸ਼੍ਰੀਮਤੀ ਜਸਵਿੰਦਰ ਕੌਰ ਕੰਪਿਊਟਰ ਅਤੇ ਸ਼੍ਰੀਮਤੀ ਵਰਿੰਦਰ ਕੌਰ ਆਰਟ ਐਂਡ ਕਰਾਫਟ ਵਿਸ਼ੇ ਵਿੱਚ ਤੀਸਰੇ ਸਥਾਨ ਤੇ ਰਹੇ

Previous articleਮਿੰਨੀ ਕਹਾਣੀ÷ ਆਜ਼ਾਦੀ
Next articleਪੰਜਾਬੀ ਵਿਸ਼ੇ ਦੇ ਅਧਿਆਪਕ ਪਰਵ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਲਾਂ ਦੀ ਕਰਮਜੀਤ ਕੌਰ ਰਹੀ ਪਹਿਲੇ ਸਥਾਨ ਤੇ ਸਿੱਖਣ ਸਿਖਾਉਣ ਸਹਾਇਕ ਸਮੱਗਰੀ ਲਈ ਅਧਿਆਪਕਾਂ ਦੀ ਖੋਜੀ ਬਿਰਤੀ ਨੂੰ ਉਤਸ਼ਾਹਿਤ ਕਰਨ ਦਾ ਵਧੀਆ ਉਪਰਾਲਾ ਹੈ ‘ਅਧਿਆਪਕ ਪਰਵ’ – ਹਰਪਾਲ ਸਿੰਘ ਸੰਧਾਵਾਲੀਆ
Editor-in-chief at Salam News Punjab

LEAVE A REPLY

Please enter your comment!
Please enter your name here