spot_img
Homeਆਰਟੀਕਲਮਿੰਨੀ ਕਹਾਣੀ÷ ਆਜ਼ਾਦੀ

ਮਿੰਨੀ ਕਹਾਣੀ÷ ਆਜ਼ਾਦੀ

 

ਗੁੱਡੂ ਆਪਣਿਆਂ  ਮਾਪਿਆਂ ਦੀ  ਇਕਲੌਤੀ  ਬੇਟੀ ਸੀ ।ਪਾਪਾ  ਜੀ ਦੀ  ਪਿਆਰੀ ਪਰੀ  ਸੀ। ਕਹਿੰਦੇ ਹਨ ਕਿ ਧੀਆਂ  ਘਰ ਦੀਆਂ ਰੋਣਕਾਂ  ਤੇ ਲਛਮੀਆ  ਹੁੰਦੀਆਂ ਹਨ ।
ਧੀਆਂ ਤੇਰੇ ਦੁੱਖ  ਵੰਡਣੇਂ, ਪੁੱਤਾਂ  ਵੰਡਣੀਆਂ ਜ਼ਮੀਨਾਂ ਤੇਰੀਆਂ
ਗੁੱਡੂ  ਦੇ  ਜਨਮਦਿਨ  ਤੇ ਸਾਰੇ ਰਿਸ਼ਤੇਦਾਰਾਂ ਨੂੰ ਤੇ  ਸੱਜਣਾਂ  , ਸਨੇਹੀਆਂ  ਨੂੰ ਬਰਫ਼ੀ ਦੇ  ਡੱਬੇ  ਵੰਡੇ ਗਏ। ਗੁੱਡੂ ਦੀਆਂ  ਕਿਲਕਾਰੀਆਂ  ਹਰ ਵੇਲੇ ਘਰ ਵਿੱਚ ਗੂੰਜਦੀਆਂ  ਰਹਿੰਦੀਆਂ  ਸਨ। ਗੁੱਡੂ ਦੇ ਦੁੱਧ ਪੀਣ ਵਾਸਤੇ  ਮਹਿੰਗੀਆਂ  ਬੋਤਲਾਂ ,ਮਹਿੰਗੇ ਕੱਪੜੇ, ਤੇ ਪਾਪਾ ਉਸਦੇ ਮੂੰਹ ਚੋਂ ਨਿਕਲੇ ਹਰ ਸ਼ਬਦ  ਨੂੰ ਪੂਰਾ  ਕਰਦਾ। ਮਾਂ  ਆਪਣੀ ਧੀ ਨੂੰ  ਕੱਚੇ ਦੁੱਧ ਨਾਲ ਨਹਾਉਂਦੀ ‌ਗੁੱਡੂ ਦਾ ਕਮਰਾ  ਹਮੇਸ਼ਾ ਖਿਡਾਉਣਿਆਂ ਨਾਲ ਭਰਿਆ ਰਹਿੰਦਾ। ਭਰਾ ਦੇ ਮੁੰਡੇ ਹੋਣ ਕਰਕੇ,ਦਾਦਕਾ ਪਰਿਵਾਰ ਗੁੱਡੂ ਨਾਲ ਘੱਟ ਤੇ ਮੁੰਡਿਆਂ ਨਾਲ ਜ਼ਿਆਦਾ ਪਿਆਰ ਕਰਦੇ, ਜ਼ਿਆਦਾ ਚਾਅ ,ਮਲਾਰ ਵੀ ਮੁੰਡਿਆਂ ਦੇ ਕਰਦੇ।
ਹੋਲੀ ਹੋਲੀ ਸਮੇਂ ਦੀ ਰਫ਼ਤਾਰ ਨਾਲ ਗੁੱਡੂ ਜੁਆਨ ਹੋ ਗੲੀ, ਤੇ ਪਰੀਆਂ ਵਰਗੀ ਖੂਬਸੂਰਤ ਗੁੱਡੂ  ਪੜਨ ਲੲੀ ਸਕੂਲ  ਜਾਣ  ਲੱਗ ਪਈ । ਹੁਸ਼ਿਆਰ ਹੋਣ ਕਾਰਨ ਉਹ ਜਮਾਤ ਦੀ ਮੋਨੀਟਰ ਬਣ ਗੲੀ। ਗੁੱਡੂ ਦੇ ਵਾਲ ਦੀ ਕਟਿੰਗ  ਸੀ ,ਇਸ ਲਈ ਪੀ ਟੀ ਵਾਲੀ ਮੈਡਮ ਨੇ ਸਵੇਰ ਦੀ ਅਸੈਂਬਲੀ ਵਿੱਚੋਂ ਕੱਢ  ਦਿੱਤਾ ਤੇ ਵਾਲ ਰੱਖਣ ਦੀ ਤਾਕੀਦ ਕੀਤੀ,ਪਰ ਨਾਲ ਖੜੀ ਪ੍ਰਿੰਸੀਪਲ ਦੀ ਹੇਅਰ ਕੱਟ ਖੜੀ  ਕੁੜੀ ਹੱਸ ਰਹੀ ਸੀ। ਪੇਪਰਾਂ ਵਿੱਚ ਇੰਚਾਰਜ ਮੈਡਮ ਆਪਣੀ ਲੜਕੀ ਨੂੰ ਫਸਟ ਲਿਆਉਣ ਲਈ ਗੁੱਡੂ ਦੇ ਨੰਬਰ ਪੇਪਰਾਂ ਵਿੱਚੋਂ ਕੱਟ੍ਰ ਦਿੰਦੀ। ਇਸਤਰਾਂ ਗੁੱਡੂ ਦੀ੍ ਪੜ੍ਹਾਈ ਤੇ ਗਿਆਨ ਨੂੰ  ਕੈਦ ਹੋ ਜਾਂਦੀ।
ਵੱਡੀ ਹੋਣ  ਤੇ ਸਾਰੇ ਜ਼ਮਾਨੇ ਦੀਆਂ ਨਜ਼ਰਾਂ  ਗੁੱਡੂ ਦੀ ਸੁੰਦਰਤਾ ਤੇ ਗੱਡੀਆਂ ਰਹਿੰਦੀਆਂ। ਨਰਿੰਦਰ ਆ੍ਰਪਣਾ ਸਾਰਾ ਕੁਝ ਭੁੱਲ ਕੇ ਆਪਣੀ ਧੀ ਦੇ  ਭਵਿੱਖ  ਸੁਆਰਣ ਵਿੱਚ ਲੱਗਾ ਰਹਿੰਦਾ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ,ਗੁੱਡੂ ਦਾ੍ ਵਿਆਹ ਹੋ ਜਾਂਦਾ ਹੈ ।ਗੁੱਡੂ ਵੀ ਮੰਨ ਦੀ ਖੂਬਸੂਰਤੀ ਨਾਲੋਂ ਤੰਨ  ਦੀ ਖੂਬਸੂਰਤੀ ਨੂੰ ਪਹਿਲ ਦਿੰਦੀ ਹੈ  । ਮਾਪੇ ਵੀ ਸੋਚਦੇ   ਕਿ ੍ਰਪਰੀ ਲਈ ਕੋਈ ਰਾਜ ਕੁਮਾਰ ਮਿਲ ਜਾਵੇ।
ਵਿਆਹ ਤੋਂ ਬਾਅਦ ਸੁਹਰਾ ਪਰਿਵਾਰ ਆਪਣੀ  ਫੋਕੀ ਸ਼ੋਹਰਤ ਤੇ ਅਮੀਰੀ ਦਾ ਵਿਖਾਵਾ ਕਰਦੇ।ਗੁੱਡੂ ਦਾ ਪਤੀ ਰਾਹੁਲ ਵੀ ਵਿਗਿੜਿਆ ਮੁੰਡਾ ਸੀ । ਉਸਦੇ ਘਰ ਦੇ ਹਮੇਸ਼ਾ ਆਪਣੇ ਮੁੰਡੇ ਦਾ ਪੱਖ ਪੂਰਦੇ। ਰਾਹੁਲ ਹਮੇਸ਼ਾ  ਐਸ਼ੋ ਆਰਾਮ ਦੀ ਜ਼ਿੰਦਗੀ  ਜਿਉਂਦਾ ਤੇ ਆਪਣੀ ਪਤਨੀ ਦੇ ਸੁਪਨਿਆਂ ਦੀ ਪ੍ਰਵਾਹ ਨਾ ਕਰਦਾਂ । ਉਹ ਆਪਣੀ ਪਤਨੀ ਦੇ ਰਿਸ਼ਤੇਦਾਰਾਂ ਨੂੰ ਦੁੱਕੀ,ਤਿੱਕੀ ਤੇ ਸੱਸ ,ਸੁਹਰੇ,ਸਾਲਿਆ  ਨਾਲ ਬਦਸਲੂਕੀ ਕਰਦਾ ।ਗੁੱਡੂ ਆਪਣੇ ਪਰਿਵਾਰ ਪ੍ਰਤੀ ਨਫ਼ਰਤ ਨਾਲ ਰਾਹੁਲ  ਦੇ ਭਰੇ ਮੰਨ  ਨੂੰ ਨਾਂ ਬਦਲ ਸਕੀ।ਗੁੱਡੂ ਦੇ ਸੱਸ ਤੇ ਸਹੁਰਾ ਆਪਣੀ  ਧੀਆਂ ਨੂੰ ਲੈਣ ਲੲੀ ਸਟੇਸ਼ਨ ਤੇ  ਗੱਡੀ ਲੈਕੇ  ਜਾਂਦੇ ਤੇ ਗੁੱਡੂ ਦੀਆਂ ਨਨਾਣਾ  ਪੇਕੇ 10/10  ਦਿਨ  ਆ ਕੇ ਰਹਿੰਦੀਆਂ ,ਤੇ ਜਾਣ ਸਮੇਂ ਗੁੱਡੂ ਦੀ ਸੱਸ ਉਹਨਾਂ ਨੂੰ  ਕੀਮਤੀ ਤੋਹਫ਼ੇ ਦਿੰਦੀ  ਤੇ ਗੁੱਡੂ ਦੇ ਪੇਕੇ ਪਰਿਵਾਰ ਵੱਲੋਂ ਮਿਲੇ ਸ਼ੂਟ ਵੀ ਕੁੜੀਆਂ ਨੂੰ ਦੇ ਦਿੰਦੀ ਤੇ ਆਪਣੇ ਸਰਵਣ ਪੁੱਤਰ ਨੂੰ ਗੱਡੀ ਦੇ ਕੇ  ਉਹਨਾਂ ਨੂੰ ਘਰੋਂ ਘਰੀਂ ਛੱਡ ਕੇ ਆਉਣ ਲਈ ਕਹਿੰਦੀ।ਗੁੱਡੂ ਨੂੰ ਆਪਣੇ ਪੇਕੇ ਪਿੰਡ ਨਾਂ ਜਾਣ ਦਿੱਤਾ ਜਾਂਦਾ।ਗੁੱਡੂ ਦਾ ਪਤੀ ਉਸ ਨੂੰ ਪੇਂਡੂ ਕਹਿੰਦਾ , ਤੇ ਨਾਂ ਹੀ ਉਸਨੂੰ ਪਿੰਡ ਜਾਣ ਦਿੰਦਾ ।ਗੁੱਡੂ ਦੀ ਕੁਆਰੀ ਨਨਾਣ , ਜਿਸਦਾ ਰਿਸ਼ਤਾ  ਕਨੇਡਾ  ਹੋਇਆ ਸੀ, ਆਪਣੇ ਮੰਗੇਤਰ ਕੋਲੋਂ  ਕਦੀਂ  ਲੈਪਟਾਪ , ਕਦੀਂ ਮੋਬਾਇਲ ,ਕਦੀ ਕੀਮਤੀ  ਕੱਪੜੇ ਤੇ ਕਦੀਂ ਨਕਦੀ ਮੰਗਾਉਂਦੀ ।ਰਹਿੰਦੀ ਤੇ ਹਰ ਵੇਲੇ ਉਸ ਨਾਲ ਚੈਟਿੰਗ ਕਰਦੀ ਰਹਿੰਦੀ ।ਪਰ ਗੁੱਡੂ ਦੀ ਤਲੀ ਤੇ ਰਾਹੁਲ , ਤੇ ਉਸਦਾ ਸੁਹਰਾ ਫ਼ੁੱਟੀ ਕੋਢੀ ਵੀ ਨਹੀਂ ਸੀ ਰੱਖਦੇ,, ਸਗੋਂ ਹਰ ਸਮੇਂ ਦਹੇਜ਼ ਘੱਟ ਲਿਆਉਣ ਦੇ ਮਿਹਨੇ ਮਾਰਦੇ ਰਹਿੰਦੇ, ਤੇ ਭਲੇ ਮਾਣਸਾ ਦੀ ਭਲਮਾਣਸੀ ਨੂੰ ਛੱਜ ਵਿਚ ਪਾਕੇ ਛੱਟਦੇ ਰਹਿੰਦੇ । ਆਪਣੀਆਂ ਧੀਆਂ ਜੀਨ ,ਟੋਪ ਪਾਉਂਦੀਆਂ ਪਰ ਗੁੱਡੂ ਦੇ ਸਿਰ ਤੋਂ ਚੁੰਨੀ ਨਾਂ ਲਾਉਂਣ ਦਿੰਦੇ ਅਤੇ ਆਪਣੀ  ਫੋਕੀ  ਲੰਬੜਦਾਰੀ ਝਾੜਦੇ ਰਹਿੰਦੇ । ਨਾਜ਼ੋ ਨਖ਼ਰਿਆਂ ਨਾਲ ਪਲੀ ਗੁੱਡੂ ਅੱਜ ਸੁਹਰਿਆਂ ਘਰ ਕੈਦਣ ਬਣ ਗੲੀ ਸੀ।
ਬਚਪਨ ਵਿੱਚ ਪ੍ਰਿੰਸੀਪਲ ਤੇ ਮੈਡਮ ਦੇ ਵਰਤਾਰੇ ਵਿੱਚ ਕੈਦ ਤੇ ਫਿਰ ਮੂਰਖਤਾ ਵਾਲੇ ਸਮਾਜ ਵਿੱਚ ਜ਼ਿੰਦਗੀ ਨੂੰ ਜੀਅ ਨਾ ਸਕੀ, ਫਿਰ ਇੱਕ ਕੈਦ ਚੋਂ ਨਿਕਲ ਕੇ ਦੂਜੀ ਕੈਦ ਵਿੱਚ ਚਲੀ ਗਈ । ਅੰਦਰੋਂ ਅੰਦਰ ਘੁੱਟਦੀ ਰਹਿੰਦੀ ਕਿ ਪੜ੍ਹੇ ਲਿਖੇ ਇੱਜਤਦਾਰ , ਸੰਸਕਾਰਾਂ ਵਾਲੇ ਪਰਿਵਾਰ ਦੀ ਧੀ ਨੂੰ ਚੰਗੀ ਸਜ਼ਾ ਮਿਲੀ ਹੈ।ਗੁੱਡੂ ਨੂੰ ਅੱਜ ਤੱਕ ਪਤਾ ਹੀ ਨਾ ਲੱਗ ਸਕਿਆ ਕਿ ਅਜ਼ਾਦੀ  ਕੀ ਹੁੰਦੀ ਹੈ ਤੇ ਕਿਵੇਂ ਮਾਣੀਦੀ ਹੈ।ਸਮਾਜ ਤੇ ਸਹੁਰਾ ਪਰਿਵਾਰ ਨੂੰਹਾਂ ਨੂੰ  ਧੀਆਂ ਵਾਂਗ ਕਿਉਂ ਨਹੀਂ  ਸਮਝਦਾ , ਨੂੰਹਾਂ ਨਾਲ ਼ਭੈੜਾ ਵਰਤਾਓ ਕਿਉਂ ਕੀਤਾ ਜਾਂਦਾ ਹੈ। ਨੂੰਹਾਂ ਨੂੰ ਤੇ ੳੁਸਦੇ ਵਿਚਾਰਾਂ ਨੂੰ ਆਜ਼ਾਦੀ ਕਿਉਂ ਨਹੀਂ ???
ਤੁਹਾਡੀਆਂ ਧੀਆਂ ਨੇ ਵੀ ਕਿਸੇ ਦੀਆਂ  ਨੂੰਹਾਂ ਬਨਣਾ ਹੈ।

ਇਹ ਚਿੜੀਆਂ ਹਨ, ਇਹਨਾਂ ਨੂੰ ਕਿਉਂ ਕੈਦ ਚ ਪਾਉਂਦੇ ਹੋ,ਰੱਬ ਕੋਲੋਂ ਡਰੋਂ ਤੇ ਇਹਨਾਂ ਨੂੰ ਭਵਿੱਖ ਦੀਆਂ ਕੁੱਖਾਂ ਨੂੰ ਅਜ਼ਾਦ ਕਰੋ, ਅਜ਼ਾਦ ਕਰੋ।। ਕਿਤੇ ਇਹਨਾਂ ਦੀ ਹਾਅ ਨਾਂ ਤਹਾਨੂੰ ਲੱਗ ਜਾਵੇ ਤੇ ਸਾਰੇ ਕੁਨਬੇ ਨੂੰ ਹੀ ਭਸਮ ਕਰ ਦੇਵੇ।।

ਮਾਸਟਰ ਕੁੱਲ ਭੁਸ਼ਨ ਸਲੋਤਰਾ
ਕਾਦੀਆਂ (ਗੁਰਦਾਸਪੁਰ)
9780418357

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments