Home ਗੁਰਦਾਸਪੁਰ ਅੰਡਰ 19 ਲੜਕੀਆਂ ਦੀ ਗੱਤਕਾ ਟੀਮ ਵੱਲੋਂ ਸਕੂਲ ਦਾ ਨਾਂ ਰੌਸ਼ਨ ਕੀਤਾ।

ਅੰਡਰ 19 ਲੜਕੀਆਂ ਦੀ ਗੱਤਕਾ ਟੀਮ ਵੱਲੋਂ ਸਕੂਲ ਦਾ ਨਾਂ ਰੌਸ਼ਨ ਕੀਤਾ।

213
0

ਕਾਦੀਆਂ 15 ਅਕਤੂਬਰ (ਮੁਨੀਰਾ ਸਲਾਮ ਤਾਰੀ)  ਜ਼ਿਲ੍ਹਾ ਪੱਧਰੀ 73 ਵੀਆਂ ਖੇਡਾਂ ਦੌਰਾਨ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ ਗੱਤਕਾ ਟੀਮ ਲੜਕੀਆਂ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਤੇ ਸਕੂਲ ਮੈਨੇਜਮੈਂਟ ਤੇ ਸਮੂਹ ਸਟਾਫ ਵੱਲੋਂ ਹੌਸਲਾ ਅਫ਼ਜ਼ਾਈ ਕਰਦਿਆਂ ਮੁਬਾਰਕਬਾਦ ਭੇਂਟ ਕੀਤੀ ਹੈ ।ਸਕੂਲ ਦੇ ਆਨਰੇਰੀ ਪ੍ਰਬੰਧਕ ਸੇਵਾਮੁਕਤ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਅੰਗਰੇਜ਼ ਸਿੰਘ ਬੋਪਾਰਾਏ ਤੇ ਸਕੂਲ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੱਧਰੀ 73 ਵੀਆਂ ਖੇਡਾਂ ਦੌਰਾਨ ਅੰਡਰ 19 ਲੜਕੀਆਂ ਦੀ ਗੱਤਕਾ ਟੀਮ ਨੇ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਲੈਕਚਰਾਰ ਰਵਿੰਦਰ ਸਿੰਘ ਦੀ ਅਗਵਾਈ ਹੇਠ ਭਾਗ ਲਿਆ ਸੀ ।ਅਤੇ ਜ਼ਿਲ੍ਹੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ ।ਲੜਕੀਆਂ ਦੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਸੂਬਾ ਪੱਧਰੀ ਮੁਕਾਬਲਿਆਂ ਵਾਸਤੇ ਸਕੂਲ ਖਿਡਾਰੀ ਤਿਆਰੀ ਕਰ ਰਹੇ ਸਨ। ਸਕੂਲ ਦੀ ਇਸ ਪ੍ਰਾਪਤੀ ਲਈ ਸਥਾਨਕ ਪ੍ਰਬੰਧਕ ਕਮੇਟੀ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ , ਆਨਰੇਰੀ ਪ੍ਰਬੰਧਕ ਪ੍ਰਿੰਸੀਪਲ ਅੰਗਰੇਜ਼ ਸਿੰਘ ਬੋਪਰਾਏ , ਸਕੂਲ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ, ਪ੍ਰਬੰਧਕ ਕਮੇਟੀ ਮੈਂਬਰ ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ , ਇੰਜੀਨੀਅਰ ਨਰਿੰਦਰਪਾਲ ਸਿੰਘ ਸੰਧੂ , ਸਰਦਾਰ ਕਸ਼ਮੀਰ ਸਿੰਘ ਬੋਪਾਰਾਏ , ਗੁਰਦਿਆਲ ਸਿੰਘ ਸਾਬੀ ਤੇ ਸਕੂਲ ਚ ਵਿਸ਼ੇਸ਼ ਤੌਰ ਤੇ ਪੁੱਜੇ ਸ੍ਰੀਮਤੀ ਗੁਰਮਨ ਕੌਰ ਬਰਾੜ ਨੇ ਸਮੂਹ ਖਿਡਾਰੀਆਂ ਨੂੰ ਭਵਿੱਖ ਚ ਹੋਰ ਪ੍ਰਾਪਤੀਆਂ ਕਰਨ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਹਨ ।
ਫੋਟੋ :–ਅੰਡਰ 19 ਗੱਤਕਾ ਟੀਮ ਲੜਕੀਆਂ ਜ਼ਿਲ੍ਹਾ ਪੱਧਰੀ ਮੁਕਾਬਲੇ ਦੌਰਾਨ ਅੱਵਲ ਸਥਾਨਾਂ ਚ ਆਉਣ ਤੇ ਹੌਸਲਾ ਅਫਜ਼ਾਈ ਕਰਦੇ ਸਕੂਲ ਪ੍ਰਬੰਧਕ ਤੇ ਇੰਚਾਰਜ ।

Previous articleਮਾਪੇ-ਅਧਿਆਪਕ ਮਿਲਣੀ ਵਿੱਚ ਵਿਦਿਆਰਥੀਆਂ ਦੇ ਛਿਮਾਹੀ ਮੁਲਾਂਕਣ ਦਾ ਨਤੀਜਾ ਅਤੇ ਪ੍ਰਗਤੀ ਬਾਰੇ ਚਰਚਾ ਕੀਤੀ ਗਈ
Next articleਇਨਟੈਕ ਵੱਲੋਂ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਕਲਾਸੀਕਲ ਸੰਗੀਤ ਸਮਾਗਮ ਆਯੋਜਿਤ
Editor-in-chief at Salam News Punjab

LEAVE A REPLY

Please enter your comment!
Please enter your name here