spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਵੱਲੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ(ਸ)...

ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਵੱਲੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ(ਸ) ਹਰਪਾਲ ਸਿੰਘ ਸੰਧਾਵਾਲੀਆ ਅਤੇ ਬੀ. ਐੱਨ. ਓ. ਜਸਵਿੰਦਰ ਸਿੰਘ ਸਮੇਤ ਰਾਜ ਪੁਰਸਕਾਰ ਵਿਜੇਤਾ ਅੱਠ ਅਧਿਆਪਕਾਂ ਨੂੰ ਵਧੀਆ ਸੇਵਾਵਾਂ ਲਈ ਭੇਟ ਕੀਤੇ ਯਾਦਗਾਰੀ-ਚਿੰਨ੍ਹ

ਕਾਦੀਆਂ 15 ਅਕਤੂਬਰ (ਸਲਾਮ ਤਾਰੀ )

ਅੱਜ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਪੰਜਾਬੀ ਵਿਸ਼ੇ ਦਾ ਜ਼ਿਲ੍ਹਾ ਪੱਧਰੀ ਅਧਿਆਪਕ ਪਰਵ ਸਮੇਂ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਵੱਲੋਂ *ਅੰਤਰਰਾਸ਼ਟਰੀ ਅਧਿਆਪਕ ਦਿਵਸ* ਨੂੰ ਸਮਰਪਿਤ ਕਰਵਾਏ ਸਮਾਗਮ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ(ਸ) ਹਰਪਾਲ ਸਿੰਘ ਸੰਧਾਵਾਲੀਆ, ਬੀ. ਐੱਨ. ਓ. ਬਟਾਲਾ-1, ਜਸਵਿੰਦਰ ਸਿੰਘ ਭੁੱਲਰ, ਮਾਂ-ਬੋਲੀ ਪੰਜਾਬੀ ਦੇ ਮਹਾਨ ਸਪੂਤ ਜਗਤਾਰ ਸਿੰਘ ਸੋਖੀ ਫ਼ਿਰੋਜ਼ਪੁਰ, ਸੁੰਦਰ-ਲਿਖਾਈ ਮਾਹਰ ਗੁਰਪ੍ਰੀਤ ਸਿੰਘ ਰੂਪਰਾ ਫ਼ਰੀਦਕੋਟ, ਇੰਦਰਪ੍ਰੀਤ ਸਿੰਘ ਧਾਮੀ ਤਰਨ ਤਾਰਨ, ਗੋਪਾਲ ਸਿੰਘ ਮਾਲੇਰਕੋਟਲਾ, ਸੰਜੇ ਕੁਮਾਰ ਅੰਮ੍ਰਿਤਸਰ, ਪਲਵਿੰਦਰ ਸਿੰਘ ਲੱਖਣ ਕਲਾਂ ਨੂੰ ਰਾਜ ਪੁਰਸਕਾਰ ਪ੍ਰਾਪਤ ਹੋਣ ‘ਤੇ ਯਾਦਗਾਰੀ-ਚਿੰਨ੍ਹ ਅਤੇ ਸ਼ਾਲ ਭੇਟ ਕੀਤੇ ਗਏI ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਵਧੀਆ ਸੇਵਾਵਾਂ ਲਈ ਜਸਵਿੰਦਰ ਸਿੰਘ ਜਲਾਲ ਬਠਿੰਡਾ, ਕੰਵਰਦੀਪ ਸਿੰਘ ਕਪੂਰਥਲਾ, ਸਾਹਿਤਕ ਸੱਥ ਲਈ ਸਹਿਯੋਗ ਕਰਨ ਵਾਲ਼ੇ ਦਾਨੀ-ਸੱਜਣਾਂ ਅਤੇ ਜ਼ਿਲ੍ਹਾ ਪੰਜਾਬੀ ਸਭਾ ਮੈਂਬਰਾਂ ਨੂੰ ਸਨਮਾਨ-ਚਿੰਨ੍ਹ ਅਤੇ ਸਨਮਾਨ-ਪੱਤਰ ਭੇਟ ਕੀਤੇI ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਜ਼ਿਲ੍ਹਾ ਪੰਜਾਬੀ ਸਭਾ ਉੱਤਮ ਸੇਵਾਵਾਂ ਨਿਭਾ ਰਹੀ ਹੈI ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਮਨਜੀਤ ਸਿੰਘ ਸੰਧੂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਟੇਟ ਐਵਾਰਡੀ ਸੁਰਿੰਦਰ ਮੋਹਨ ਦੀ ਅਗਵਾਈ ਵਿੱਚ ਤਿਆਰ ਹੋਈ ‘ਪੰਜਾਬੀ ਸੱਥ ਅਤੇ ਸਾਹਿਤਕ ਸੱਥ’ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਨਿਵੇਕਲੇ ਉਪਰਾਲੇ ਹਨI ਇਸ ਸਮੇਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਲਖਵਿੰਦਰ ਸਿੰਘ, ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਮਨਜੀਤ ਸਿੰਘ ਸੰਧੂ, ਸਿੱਖਿਆ ਸੁਧਾਰ ਟੀਮ ਇੰਚਾਰਜ ਪ੍ਰਿੰ. ਸੁਰਿੰਦਰ ਕੁਮਾਰ, ਸੇਵਾ-ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾ) ਸੁਰਜੀਤ ਪਾਲ, ਉੱਘੇ ਇਤਿਹਾਸਕਾਰ ਪ੍ਰੋ. ਰਾਜ ਕੁਮਾਰ ਸ਼ਰਮਾ, ਉੱਘੇ ਸਾਹਿਤਕਾਰ ਧਿਆਨ ਸਿੰਘ ਸ਼ਾਹ ਸਿਕੰਦਰ, ਬੀ. ਐੱਨ. ਓ. ਅਨਿਲ ਭੱਲਾ ਤੋਂ ਇਲਾਵਾ ਸਕੂਲ ਪ੍ਰਿੰ. ਮੈਡਮ ਰਾਜਵਿੰਦਰ ਕੌਰ ਨੂੰ ਵੀ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਦੇ ਪ੍ਰਧਾਨ ਮੈਡਮ ਪੁਸ਼ਪਾ ਦੇਵੀ ਅਤੇ ਸਟੇਟ ਐਵਾਰਡੀ ਸੁਰਿੰਦਰ ਮੋਹਨ ਦੀ ਅਗਵਾਈ ਵਿੱਚ ਜ਼ਿਲ੍ਹਾ ਪੰਜਾਬੀ ਸਭਾ ਵੱਲੋਂ ਸਨਮਾਨ-ਚਿੰਨ੍ਹ ਭੇਟ ਕੀਤੇ ਗਏI ਇਸ ਸਮੇਂ ਉਚੇਚੇ ਤੌਰ ‘ਤੇ ਫ਼ਰੀਦਕੋਟ ਜ਼ਿਲ੍ਹੇ ਤੋਂ ਪੰਜਾਬੀ ਸੱਥ ਦੇਖਣ ਪਹੁੰਚੇ ਮੁੱਖ ਅਧਿਆਪਕ ਬਲਵਿੰਦਰ ਸਿੰਘ, ਨਵਦੀਪ ਸ਼ਰਮਾ, ਮਾਸਟਰ ਸ਼ਮਿੰਦਰ ਸਿੰਘ ਮਾਨ, ਸਪਰਜਨ ਜੌਨ, ਸੁਨੀਲ ਕੁਮਾਰ, ਤਰਨ ਤਾਰਨ ਤੋਂ ਪ੍ਰਿੰ. ਜਗਮੋਹਨ ਸਿੰਘ ਭੱਲਾ, ਡੀ. ਐੱਮ. ਪੰਜਾਬੀ ਜਲੰਧਰ ਸੁਮਨਦੀਪ ਸਿੰਘ ਨੂੰ ਵੀ ਪਿਆਰ ਭੇਟ ਵਜੋਂ ਯਾਦਗਾਰੀ-ਚਿੰਨ੍ਹ ਭੇਟ ਕੀਤੇ ਗਏI ਰਾਜ ਪੁਰਸਕਾਰ ਵਿਜੇਤਾ ਅਧਿਆਪਕਾਂ ਸਮੇਤ ਦੂਜੇ ਜ਼ਿਲ੍ਹਿਆਂ ਤੋਂ ਉਚੇਚੇ ਤੌਰ ‘ਤੇ ਪਹੁੰਚੇ ਹਰ ਅਧਿਆਪਕ ਵੱਲੋਂ ਜਿੱਥੇ ਇਸ ਸਨਮਾਨ ਲਈ ਜ਼ਿਲ੍ਹਾ ਪੰਜਾਬੀ ਸਭਾ ਦਾ ਧੰਨਵਾਦ ਕੀਤਾ ਉੱਥੇ ਸਟੇਟ ਐਵਾਰਡੀ ਡੀ. ਐੱਮ. ਪੰਜਾਬੀ ਸੁਰਿੰਦਰ ਮੋਹਨ ਦੀ ਅਗਵਾਈ ਵਿੱਚ ਹੋਈ ਨਿਵੇਕਲੀ ਪਹਿਲ ਪੰਜਾਬੀ ਸੱਥ/ਸਾਹਿਤਕ ਸੱਥ ਦੀ ਖ਼ੂਬ ਸ਼ਲਾਘਾ ਕੀਤੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਪ੍ਰਿੰਸੀਪਲ ਰਾਜਵਿੰਦਰ ਕੌਰ ਸਮੇਤ ਸਾਰੀ ਜ਼ਿਲ੍ਹਾ ਪੰਜਾਬੀ ਸਭਾ ਨੂੰ ਵਧਾਈ ਦਿੰਦਿਆਂ ਮਾਂ-ਬੋਲੀ ਪੰਜਾਬੀ ਦੀ ਇਸ ਸੇਵਾ ਨੂੰ ਨਿਰੰਤਰ ਜਾਰੀ ਰੱਖਣ ਦੀ ਆਸ ਪ੍ਰਗਟਾਈI ਸਕੂਲ ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਸਟੇਟ ਐਵਾਰਡੀ ਸੁਰਿੰਦਰ ਮੋਹਨ ਦੀ ਅਗਵਾਈ ਵਿੱਚ ਪੰਜਾਬੀ ਸੱਥ/ਸਾਹਿਤਕ ਸੱਥ ਲਈ ਕੀਤੇ ਸਹਿਯੋਗ ਲਈ ਸਾਰੇ ਸਹਿਯੋਗੀ ਮੈਂਬਰਾਂ ਅਤੇ ਜ਼ਿਲ੍ਹਾ ਪੰਜਾਬੀ ਸਭਾ ਮੈਂਬਰਾਂ ਦਾ ਧੰਨਵਾਦ ਕੀਤਾI ਇਸ ਮੋਕੇ ਮੰਚ ਦਾ ਸੰਚਾਲਨ ਬੀ ਅੇਮ ਰਾਜਬੀਰ ਕੌਰ ਨੇ ਕੀਤਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸਟੇਟ ਐਵਾਰਡੀ ਗੁਰਮੀਤ ਸਿੰਘ ਬਾਜਵਾ, ਜ਼ਿਲ੍ਹਾ ਪੰਜਾਬੀ ਸਭਾ ਦੇ ਉੱਪ ਪ੍ਰਧਾਨ ਡਾ. ਸਰਵਣ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਸਕੱਤਰ ਜਸਪਾਲ ਸਿੰਘ, ਸਟੇਟ ਐਵਾਰਡੀ ਪਲਵਿੰਦਰ ਸਿੰਘ, ਅਨੁਪਮ ਸ਼ਰਮਾ, ਅਮਰਜੀਤ, ਸ਼ੈਲਜਾ ਕੁਮਾਰੀ, ਰਮਾ ਕੁਮਾਰੀ, ਹਰਪ੍ਰੀਤ ਕੌਰ, ਪਰਮਜੀਤ, ਡਾ. ਸਤਿੰਦਰ ਸਿੰਘ, ਕਮਲਾ ਦੇਵੀ, ਸ਼ਮਾਂ ਬੇਦੀ, ਕਰਮਜੀਤ ਕੌਰ, ਹਰਿੰਦਰ ਜਯੋਤੀ, ਨੀਟਾ ਭਾਟੀਆ, ਰਣਜੀਤ ਕੌਰ ਅਤੇ ਗੁਰਿੰਦਰ ਕੌਰ ਵੀ ਮੌਜੂਦ ਸਨI
ਕੈਪਸ਼ਨ
ਫੋਟੋ ਚ ਜਿਲਾ ਸਿਖਿਆ ਅਧਿਕਾਰੀ ਸਟੇਟ ਅਵਾਰਡੀ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ
ਫੋਟੋ ਨੰ ਦੋ ਚ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments