spot_img
Homeਮਾਝਾਗੁਰਦਾਸਪੁਰਸਿਵਲ ਡਿਫੈਂਸ ਵਲੋਂ ਅੰਤਰਰਾਸ਼ਟਰੀ ਦਿਵਸ 'ਆਫਤ ਘੱਟ ਕਰੀਏ, ਗੁਰੂ ਨਾਨਕ ਖਾਲਸਾ ਪਬਲਿਕ...

ਸਿਵਲ ਡਿਫੈਂਸ ਵਲੋਂ ਅੰਤਰਰਾਸ਼ਟਰੀ ਦਿਵਸ ‘ਆਫਤ ਘੱਟ ਕਰੀਏ, ਗੁਰੂ ਨਾਨਕ ਖਾਲਸਾ ਪਬਲਿਕ ਸਕੂਲ (ਨਾਰੋਵਾਲ) ਬਟਾਲਾ ਵਿਖੇ ਵਿਸ਼ੇਸ਼ ਸੈਮੀਨਾਰ ਕਰਕੇ ਮਨਾਇਆ ਗਿਆ

ਕਾਦੀਆਂ 14 ਅਕਤੂਬਰ (ਮੁਨੀਰਾ ਸਲਾਮ ਤਾਰੀ)  ਸਿਵਲ ਡਿਫੈਂਸ ਵਲੋਂ ਅੰਤਰਰਾਸ਼ਟਰੀ ਦਿਵਸ ਆਫਤ ਘੱਟ ਕਰੀਏਗੁਰੂ ਨਾਨਕ ਖਾਲਸਾ ਪਬਲਿਕ ਸਕੂਲ (ਨਾਰੋਵਾਲ) ਬਟਾਲਾ ਵਿਖੇ ਵਿਸ਼ੇਸ਼ ਸੈਮੀਨਾਰ ਕਰਕੇ ਮਨਾਇਆ ਗਿਆ

ਇਸ ਮੌਕੇ ਦਲਜਿੰਦਰ ਸਿੰਘ ਵਲੋਂ ਕੁਦਰਤੀ ਅਤੇ ਗੈਰ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਆਮ ਨਾਗਰਿਕ ਦਾ ਕੀ ਯੋਗਦਾਨ ਹੈ ‘ ਬਾਰੇ ਦੱਸਿਆ ਗਿਆ|

ਦੀਵਾਲੀ ਇੱਕ ਖੁਸ਼ੀ ਦਾ ਤਿਉਹਾਰ ਹੈ।  ਇਸ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ। ਸਾਨੂੰ ਇਸ ਮੌਕੇ ਤੇ ਆਪਣੇ ਵਾਤਾਵਰਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਰਸਾਇਣਕ  ਪਟਾਕੇ ਨਹੀ ਚਲਾਉਣੇ ਚਾਹੀਦੇ ਕਿਉਂਕਿ ਇਹਨਾਂ ਨਾਲ  ਵਾਤਾਵਰਣ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਸ਼ਾਹ ਦੇ ਮਰੀਜ਼ਾਂ ਨੂੰ ਸ਼ਾਹ ਲੈਣ ਚ ਬਹੁਤ ਕਠਨਾਈਆਂ ਆਉਂਦੀਆਂ ਹਨ। ਵਾਤਾਵਰਣ ਨੂੰ ਬਚਾਉਣ ਦੇ ਲਈ ਸਾਨੂੰ ਤੁਹਾਡੇ ਵਰਗੇ ਸੁਹਜਵਾਨ ਵਿਦਿਆਰਥੀਆਂ ਦੀ ਲੋੜ ਹੈ ਸੋ ਕਿ ਭਾਵਿੱਖ ਵਿਚ ਵੀ ਵਾਤਾਵਰਣ ਦੀ ਸੰਭਾਲ ਕਰਨ ਗੇ।

ਗਰੀਨ ਦਿਵਾਲੀ ਸਬੰਧੀ ਰਾਘਵ ਗੁਪਤਾ ਨੇ ਬਚਿਆਂ ਨੂੰ ਈਕੋ ਫਰੈਂਡਲੀ ਦੀਪ ਮਾਲਾ ਦੇ ਸਬੰਧ ਵਿੱਚ ਦਸਿਆ ਕਿ ਸਾਨੂੰ ਮੋਮਬੱਤੀ ਜੋ ਕਿ ਕੈਂਸਰ ਕਾਰਕ ਹੈ ਤੇ ਬਿਜਲੀ ਦੀਆਂ ਲੜੀਆਂ ਪੈਸੇ ਦੀ ਬਰਬਾਦੀ,ਸੋ ਸਾਰਿਆਂ ਨੂੰ ਮਿੱਟੀ ਦੇ ਦੀਵੇ ਜਗਾਉਣੇ ਚਾਹੀਦੇ ਹਨ ਤੇ ਵਾਤਾਵਰਨ ਨੂੰ ਬਚਾਉਣ ਲਈ ਪਟਾਕੇ ਆਦਿ ਨਹੀਂ ਚਲਾਉਣੇ ਚਾਹੀਦੇ|

ਬਲਜਿੰਦਰ ਸਿੰਘ ਸੈਣੀ ਵਲੋਂ ਇਸ ਦਿਵਾਲੀ ਨੂੰ ਬੂਟੇ ਲਗਾ ਕੇ ਮਨਾਉਣ ਸਬੰਧੀ ਬਚਿਆਂ ਕੋਲੋਂ ਪ੍ਰਣ ਲਿਆ ਗਿਆ ਅਤੇ ਐਮਰਜੈਂਸੀ ਸਹਾਇਤਾ ਨੰਬਰ 101ਅਤੇ 112 ਸਬੰਧੀ ਦਸਿਆ ਕਿ ਅਗਰ ਫਾਇਰ ਬ੍ਰਿਗੇਡਪੁਲਿਸ ਸਹਾਇਤਾਅਤੇ ਐਂਬੂਲੈਂਸ ਆਦਿ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਕਿਵੇਂ 112 ਨੰਬਰ ਤੋਂ ਸਹਾਇਤਾ ਪ੍ਰਾਪਤ ਕਰਨੀ ਹੈ 

ਇਸ ਮੌਕੇ ਸਕੂਲ ਸਟਾਫ ਵਲੋਂ ਪ੍ਰਿੰਸੀਪਲ ਮੈਡਮ ਰੰਜੂ ਸ਼ਰਮਾਂਮੈਡਮ ਰਮਨਪ੍ਰੀਤ ਕੌਰਮੈਡਮ ਹਰਵਿੰਦਰ ਕੌਰਮੈਡਮ ਪ੍ਰਭਦੀਪ ਕੌਰਅਤੇ ਮੈਡਮ ਰਮਨਦੀਪ ਕੌਰ ਵੱਲੋਂ ਸਿਵਲ ਡਿਫੈਂਸ ਟੀਮ ਦਾ ਵਿਸ਼ੇਸ ਧੰਨਵਾਦ ਕੀਤਾ ਗਿਆਸਿਵਲ ਡਿਫੈਂਸ ਟੀਮ ਦੇ ਧਰਮਿੰਦਰ ਸ਼ਰਮਾਂ ਹਰਜੀਤ ਸਿੰਘ ਸੰਧੂ ਦਲਜਿੰਦਰ ਸਿੰਘ ਰਾਘਵ ਗੁਪਤਾਬਲਜਿੰਦਰ ਸਿੰਘ ਸੈਣੀ ਮੋਹਨ ਲਾਲ ਵਿਸ਼ੇਸ ਤੌਰ ਤੇ ਹਾਜ਼ਰ ਹੋਏ|

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments