spot_img
Homeਦੋਆਬਾਰੂਪਨਗਰ-ਨਵਾਂਸ਼ਹਿਰਕੇਸੀ ਬੀਐਡ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਨੇ ਬੱਡੀਜ ਪ੍ਰੋਗਰਾਮ ਦੇ ਤਹਿਤ...

ਕੇਸੀ ਬੀਐਡ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਨੇ ਬੱਡੀਜ ਪ੍ਰੋਗਰਾਮ ਦੇ ਤਹਿਤ ਹਫ਼ਤਾ ਭਰ ਘਰ ’ਚ ਕੀਤੀਆਂ ਐਕਟਿਵਿਟੀ

ਨਵਾਂਸ਼ਹਰ,  29 ਜੂਨ(ਵਿਪਨ)

ਕੇਸੀ ਕਾਲਜ ਆੱਫ ਐਜੁਕੇਸ਼ਨ ਵਲੋ ਬੱਡੀਜ ਪ੍ਰੋਗਰਾਮ ਦੇ ਤਹਿਤ ਸਟਾਫ ਅਤੇ ਬੀਐਡ ਦੀਆਂ ਵਿਦਿਆਰਥਣਾਂ ਨੇ ਹਫ਼ਤਾ ਭਰ ਵੱਖੋ ਵੱਖ ਤਰਾਂ ਦੀਆਂ ਐਕਟਿਵਿਟੀ ’ਚ ਭਾਗ ਲੈ ਕੇ ਆਪ ਅੱਗੇ ਆ ਕੇ ਸਮਾਜ ਨੂੰ ਵੀ ਜਾਗਰੁਕ ਕੀਤਾ ।  ਕਾਲਜ ਪਿ੍ਰੰਸੀਪਲ ਡਾੱ. ਕੁਲਜਿੰਦਰ ਕੌਰ ਅਤੇ ਬੱਡੀਜ ਪ੍ਰੋਗਰਾਮ ਦੀ ਕਾੱਲਜ ਨੋਡਲ ਅਫਸਰ ਮੋਨਿਕਾ ਧੰਮ ਨੇ ਦੱਸਿਆ ਕਿ ਪਹਿਲਾਂ ਦਿਨ ਕਾਲਜ  ਦੇ ਸਟੂਡੈਂਟ ਨੇ ਯੋਗਾ ਦਿਨ ਮਨਾਉਦੇ ਹੋਏ ਘਰ ’ਚ ਯੋਗ ਕੀਤਾ ਅਤੇ ਆਪਣੇ ਪਰਿਜਨਾਂ ਨੂੰ ਵੀ ਯੋਗ ਕਰਵਾਇਆ ।  ਨਿਬੰਧ ਲਿਖਣ ’ਚ ਆਧੁਨਿਕ ਯੁੱਗ ’ਚ ਮਹਿਲਾ  ਲਈ ਸਿੱਖਿਆ ਦਾ ਮਹੱਤਵ ਆਦਿ ਵਿਸ਼ਿਆਂ ’ਤੇ ਨਿਬੰਧ ਲਿਖਿਆ ।  ਇਸਦੇ ਬਾਅਦ ਬੱਚਿਆਂ ਦੀ ਸੁਰੱਖਿਆ ਲਈ ਸੈਮੀਨਾਰ ’ਚ ਜਾਣਕਾਰੀ ਦਿੱਤੀ ।  ਉਨਾਂ ਨੇ ਦੱਸਿਆ ਕਿ ਇੱਕ ਛੋਟੇ ਜਿਹੇ ਬੱਚੇ ਦੇ ਅੱਗੇ ਕਿਸੇ ਵੀ ਤਰਾਂ ਦੀ ਪ੍ਰਤਾੜਣਾ ਨਹੀਂ ਕਰਨੀ ਚਾਹੀਦੀ ,  ਬੱਚੇ ਉਸਨੂੰ ਆਪਣੇ ਮਨ ਅਤੇ ਦਿਮਾਗ ’ਤੇ ਲੈ ਜਾਂਦੇ ਹਨ ।  ਬੱਚਿਆਂ ਨੂੰ ਮਜਦੂਰੀ ਕਰਵਾਉਣ ਦੀ ਬਜਾਏ ਉਨਾਂ ਨੂੰ ਪੜਾਉਣਾ ਚਾਹੀਦਾ ਹੈ ।  ਇਸਦੇ ਅਗਲੇ ਦਿਨ ਸਾਰਿਆਂ ਵਿਦਿਆਰਥੀਆਂ ਨੇ  ਆਪਣੇ ਘਰਾਂ ’ਚ ਪੌਦਾਰੋਪਣ ਕੀਤਾ ਅਤੇ ਆਪਣੇ ਪਰਿਜਨਾਂ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਪੌਦੇ ਨੂੰ ਰੁੱਖ ਬਨਣ ਤੱਕ ਉਨਾਂ ਤੋਂ  ਮਿਲਣ ਵਾਲੀ ਆਕਸੀਜਨ ਸਬੰੰਧੀ ਦੱਸਿਆ ।  ਉਨਾਂ ਨੂੰ ਦੱਸਿਆ ਕਿ ਜਦੋਂ ਬੂੱਟਾ ਰੁੱਖ ਬਣੇਗਾ, ਇਹ ਹਰ ਪ੍ਰਾਣੀ ਲਈ ਫਾਇਦੇਮੰਦ ਹੋਵੇਗਾ ।  ਇਸਦੇ ਬਾਅਦ ਤਨਾਓ ਰਹਿਤ ਰਹਿਣ  ਦੇ ਟਿਪਸ ਦਿੰਦੇ ਹੋਏ ਬੱਚਿਆਂ ਨੇ ਦੱਸਿਆ ਕਿ ਛੋਟੀ ਜਿਹੀ ਸਮੱਸਿਆ ਨੂੰ ਤੁਰੰਤ ਹੀ ਹੱਲ ਕਰਨਾ ਚਾਹੀਦਾ ਹੈ ਇਹੀ ਛੋਟੀ  ਸਮੱਸਿਆ ਹੀ ਅੱਗੇ ਚੱਲ ਕੇ ਕਿਸੇ ਵੱਡ ਤਨਾਓ ਦਾ ਕਾਰਨ ਬੰਨ ਸਕਦੀ ਹੈ ।  ਇਸਦੇ ਬਾਅਦ ਨਸ਼ਾ ਅਤੇ ਨਸ਼ਾ ਤਸਕਰੀ  ਦੇ ਖਿਲਾਫ ਲੋਕਾਂ ਨੂੰ ਜਾਗਰੁਕ ਕਰਦੇ ਪੋਸਟਰ ਬਣਾਏ ਗਏ ।  ਅੰਤਿਮ ਦਿਨ ਸਟੂਡੈਂਟ ਨੇ ਘਰ ’ਚ ਸਫਾਈ ਕੀਤੀ ।  ਮੋਨਿਕਾ ਧੰਮ ਨੇ ਦੱਸਿਆ ਕਿ  ਨਸ਼ਿਆਂ  ਦੇ ਖਿਲਾਫ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਅੰਜੂ ਨੇ ਪਹਿਲਾ ,  ਮਨਤੀਰਥ ਅਤੇ ਕੁਸੂਮ ਨੇ ਦੂਜਾ ,  ਮਨੀਸ਼ਾ ਦੁੱਗਲ  ਅਤੇ ਰਵਿੰਦਰ ਕੌਰ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ ਹੈ।  ਡਾੱ.  ਕੁਲਜਿਦੰਰ ਕੌਰ ਨੇ ਦੱਸਿਆ ਕਿ ਇਸ ਕੋਰੋਨਾ ਕਾਲ ਵਿੱਚ ਆਨਲਾਇਨ ਐਕਟੀਵਿਟੀ ਨਾਲ ਵਿਦਿਆਰਥੀਆਂ ਨੂੰ ਘਰਾਂ ’ਚ ਯੋਗ,  ਨਿਬੰਧ ਲਿਖਾਈ,  ਪੋਦਾਰੋਪਣ ਦੀ ਜਾਣਕਾਰੀ ਮਿਲੀ ਹੈ ।  ਭਵਿੱਖ ’ਚ ਇਹੀ ਗਤੀਵਿਧੀਆਂ ਇਨਾਂ ਨੂੰ ਸਟੂਡੈਂਟ ਤੋਂ ਟੀਚਰ ਬਨਣ ਤੱਕ ਕੁੱਝ ਨਾ ਕੁੱਝ  ਨਵਾਂ ਸਿਖਣਗੇ ।   ਮੌਕੇ ’ਤੇ ਮੋਨਿਕਾ ਧੰਮ,  ਅਮਨਪ੍ਰੀਤ ਕੌਰ,  ਸਿਮਰਨਜੀਤ ਕੌਰ,  ਮਨਜੀਤ ਕੁਮਾਰ  ਆਦਿ ਹਾਜਰ ਰਹੇ ।

RELATED ARTICLES
- Advertisment -spot_img

Most Popular

Recent Comments