Home ਗੁਰਦਾਸਪੁਰ ਪਿੰਡ ਤਲਵੰਡੀ ਝੂੰਗਲਾਂ ਵਿਖੇ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਪਿੰਡ ਤਲਵੰਡੀ ਝੂੰਗਲਾਂ ਵਿਖੇ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

184
0

ਕਾਦੀਆਂ 13 ਅਕਤੂਬਰ (ਮੁਨੀਰਾ ਸਲਾਮ ਤਾਰੀ)

ਭਗਵਾਨ ਵਾਲਮੀਕ ਸਭਾ ਪਿੰਡ ਤਲਵੰਡੀ ਝੁੰਗਲਾਂ ਵੱਲੋਂ ਮਹਾਂਰਿਸ਼ੀ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਇਕ ਵਿਸ਼ਾਲ ਸ਼ੋਭਾ ਯਾਤਰਾ ਪਿੰਡ ਤੋਂ ਸਜਾਈ ਗਈ । ਜੋ ਨਜ਼ਦੀਕ ਦੇ ਪਿੰਡਾਂ ਨਗਰਾਂ ਤੋਂ ਹੁੰਦੀ ਸ਼ਾਮ ਸਮੇਂ ਸਮਾਪਤ ਹੋਈ । ਹਵਨ ਯੱਗ ਕਰਕੇ ਭਗਵਾਨ ਵਾਲਮੀਕ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ । ਤੇ ਆਈਆਂ ਸੰਗਤਾਂ ਨੂੰ ਵਧਾਈ ਭੇਟ ਕੀਤੀ ਗਈ । ਇਸ ਮੌਕੇ ਭਗਵਾਨ ਵਾਲਮੀਕ ਸਭਾ ਤਲਵੰਡੀ ਝੁੰਗਲਾਂ ਦੇ ਪ੍ਰਧਾਨ ਹਰਪਾਲ ਸਿੰਘ ,ਆਪ ਦੇ ਮਹਿਲਾ ਸਕੱਤਰ ਸ੍ਰੀਮਤੀ ਬਬੀਤਾ ਖੋਸਲਾ , ਸੀਨੀਅਰ ਆਗੂ ਸੁੱਖ ਮੰਟੂ , ਹਰਜੀਤ ਸਿੰਘ , ਕੈਸ਼ੀਅਰ ਜਸਪ੍ਰੀਤ ਸਿੰਘ , ਕਾਦੀਆਂ ਸਭਾ ਦੇ ਪ੍ਰਧਾਨ ਸੁਖਵਿੰਦਰ ਨਾਹਰ , ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਡੈਨੀ , ਰਾਜੇਸ਼ ਖੋਸਲਾ ,ਹਰਵੰਤ ਸਿੰਘ , ਦਰਸ਼ਨ ਸਿੰਘ ,ਸੁਖਦੇਵ ਸਿੰਘ ,ਲਾਡੀ ਬਾਬਾ , ਜਗਤਾਰ , ਬਲਦੇਵ ਨੰਬਰਦਾਰ , ਕੌਂਸਲਰ ਰਾਕੇਸ਼ ਬਟਾਲਾ ,ਐਡਵੋਕੇਟ ਪਰਮਜੀਤ ਸਿੰਘ , ਤਲਵਣ ,ਨਵੀਂਨ , ਬਬਲੀ ਬਟਾਲਾ ,ਗਾਮਾ ਭੈਣੀਆਂ ,ਹਰਮਨ ਮਨੋਹਰਪੁਰ , ਸਮੇਤ ਸ਼ਖ਼ਸੀਅਤਾਂ ਸਮਾਗਮ ਚ ਹਾਜ਼ਰ ਸਨ । ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ । ਆਈਆਂ ਸ਼ਖ਼ਸੀਅਤਾਂ ਦਾ ਸਭਾ ਵੱਲੋਂ ਸਨਮਾਨ ਕੀਤਾ ਗਿਆ ਅਤੇ ਧੰਨਵਾਦ ਕੀਤਾ ਗਿਆ ।
ਫੋਟੋ :—–ਭਗਵਾਨ ਵਾਲਮੀਕ ਸਭਾ ਪਿੰਡ ਤਲਵੰਡੀ ਝੂੰਗਲਾਂ ਵਿਖੇ ਮਹਾਂਰਿਸ਼ੀ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਮੌਕੇ ਵਿਸ਼ਵ ਵਿਸ਼ਾਲ ਸ਼ੋਭਾ ਯਾਤਰਾ ਤੇ ਹਵਨ ਯੱਗ ਮੌਕੇ ਪੁੱਜੀਆਂ ਸ਼ਖ਼ਸੀਅਤਾਂ

Previous articleਨਾੜ ਨੂੰ ਲੱਗੀ ਅੱਗ ਲੱਖਾ ਦਾ ਨੁਕਸਾਨ ਹੋਣ ਤੋ ਬਚਿਆ
Next articleਐਨਸੀਸੀ ਕੈਡਿਟਾਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੁਨੇਹਾ
Editor-in-chief at Salam News Punjab

LEAVE A REPLY

Please enter your comment!
Please enter your name here