ਬਟਾਲਾ, 13 ਅਕਤੂਬਰ ( ਮੁਨੀਰਾ ਸਲਾਮ ਤਾਰੀ) ਸਿਵਲ ਡਿਫੈਂਸ ਵਲੋਂ “ਅੰਤਰ-ਰਾਸ਼ਟਰੀ ਦਿਵਸ-ਆਫਤ ਘੱਟ ਕਰੀਏ” ਮੌਕੇ ਸਰਕਾਰੀ ਪ੍ਰਾਇਮਰੀ ਸਕੂਲ (ਮੁੰਡੇ) ਗਾਂਧੀ ਕੈਂਪ ਵਿਖੇ ਜਾਗਰੂਕਤਾ ਕੈਂਪ ਲਗਾਇਆ। ਇਸ ਮੌਕੇ ਪੋਸਟ ਵਾਰਡਨ ਸਿਵਲ ਡਿਫੈਂਸ ਤੇ ਜ਼ੋਨ-4-ਸਾਲੂਸ਼ਨ ਦੇ ਪੰਜਾਬ ਅੰਬੈਸਡਰ, ਹਰਬਖਸ਼ ਸਿੰਘ, ਸੀ.ਡੀ. ਵਲੰਟੀਅਰ ਹਰਪ੍ਰੀਤ ਸਿੰਘ ਦੇ ਨਾਲ ਸੈਂਟਰ ਹੈਡ ਟੀਚਰ ਮਨਦੀਪ ਕੌਰ, ਸੁਖਦੀਪ ਸਿੰਘ ਜੋਲੀ, ਮੈਡਮ ਨੀਰੂ ਸਮੇਤ ਵਿਦਿਆਰਥੀ ਮੋਜੂਦ ਸਨ।
ਇਸ ਮੌਕੇ ਹਰਬਖਸ਼ ਸਿੰਘ ਨੇ ਕਿਹਾ ਕਿ ਅੱਜ ਦੇ ਦਿਨ ਜਪਾਨ ਦੇ ਸ਼ਹਿਰ ਸੇਂਦੇਈ-2015 ਦੇ ਸੱਤ ਟੀਚਿਆਂ ’ਚ ਵਿਕਾਸਸ਼ੀਲ ਦੇਸ਼ਾਂ ਦੇ ਆਫਤਾਂ ਦੇ ਕਾਰਣ ਤੇ ਉਹਨਾਂ ਨੂੰ ਘਟਾਉਣ ਸਬੰਧੀ ਅਤੇ ਪ੍ਰਧਾਨ ਮੰਤਰੀ-10 ਨੁਕਾਤੀ ਏਜੰਡਾ ਦੇ ਤਹਿਤ ਆਫਤਾਂ ਨੂੰ ਨਜਿੱਠਣ ਲਈ ਆਮ ਨਾਗਰਿਕ ਦੀ ਹਿਸੇਦਾਰੀ ਤੇ ਅਗਵਾਈ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।
ਇਸ ਮੌਕੇ ਉਹਨਾਂ ਵਲੋਂ ਕਿਸੇ ਵੀ ਆਫਤ ਮੌਕੇ ਆਮ ਨਾਗਰਿਕ ਦੀ ਹਿੱਸੇਦਾਰੀ ਤੇ ਅਗਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੋਜ਼ਾਨਾ ਜੀਵਨ ਵਿਚ ਕਦੋਂ ਕੋਈ ਮੁਸੀਬਤ ਆ ਜਾਵੇ ਕਿਹਾ ਨਹੀਂ ਜਾ ਸਕਦਾ । ਇਸ ਵਿਚ ਬੱਚੇ ਵੀ ਅਹਿਮ ਯੋਗਦਾਨ ਨਿਭਾ ਸਕਦੇ ਹਨ। ਉਹਨਾਂ ਵਲੋ ਸੁਰੱਖਿਅਤ ਦਿਵਾਲੀ ਦਾ ਤਿਉਹਾਰ ਮਨਾਉਣ ਸਬੰਧੀ ਗੁਰਾ ਦੀ ਸਾਂਝ ਪਾਈ ਤੇ ਕਿਹਾ ਕਿਸੇ ਵੱਡੇ ਦੀ ਮੌਜੂਦਗੀ ਵਿਚ ਹੀ ਪਟਾਕੇ ਚਲਾਏ ਜਾਣ । ਕਦੇ ਵੀ ਹੱਥ ਵਿਚ ਫੜ ਕੇ ਪਟਾਕੇ ਨਾ ਚਲਾਏ ਜਾਣ । ਜੇਕਰ ਕੋਈ ਅਨਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਸੰਪਰਕ ਕੀਤਾ ਜਾਵੇ।
ਇਸ ਤੋ ਅਗੇ ਵਲੰਟੀਅਰ ਹਰਪਰੀਤ ਸਿੰਘ ਨੇ ਐਮਰਜੈਂਸੀ ਨੰਬਰ 112 ਤੇ 101 ਨੰਬਰ ਬਾਰੇ ਜਾਣਕਾਰੀ ਦਿੱਤੀ। ਆਖਰ ਵਿਚ ਵਿਦਿਆਰਥੀਆਂ ਵਲੋ ਸੁਰੱਖਿਅਤ ਦਿਵਾਲੀ ਮਨਾਉਣ ਦਾ ਪ੍ਰਣ ਲਿਆ।