Home ਗੁਰਦਾਸਪੁਰ ਕਲਾ ਉਤਸਵ 2022 ਅਧੀਨ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ

ਕਲਾ ਉਤਸਵ 2022 ਅਧੀਨ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ

222
0

ਬਟਾਲਾ 12 ਅਕਤੂਬਰ ( ਸਲਾਮ ਤਾਰੀ ) *

* ਭਾਰਤ ਸਰਕਾਰ ਪ੍ਰੋਜੈਕਟ ਸਮੱਗਰਾ ਸਿੱਖਿਆ ਅਭਿਆਸ ਤਹਿਤ ਕਲਾ ਉਤਸਵ 2022 ਜ਼ਿਲ੍ਹਾ ਪੱਧਰੀ ਮੁਕਾਬਲੇ ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਦੀ ਅਗਵਾਈ ਵਿੱਚ ਸਥਾਨਕ ਸਰਕਾਰੀ ਕੰਨਿਆਂ ਸੀਨੀ: ਸੈਕੰ: ਸਕੂਲ ਧਰਮਪੁਰਾ ਵਿਖੇ ਕਰਵਾਏ ਗਏ ਜਿਸ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੋਆਰਡੀਨੇਟਰ ਕਲਾ ਉਤਸਵ ਸਰਬਜੀਤ ਸਿੰਘ ਚੱਠਾ ਨੇ ਦੱਸਿਆ ਕਿ ਸਮੱਗਰ ਸਿੱਖਿਆ ਅਭਿਆਨ ਤਹਿਤ ਕਲਾ ਉਤਸਵ 2022 ਵਿੱਚ ਨੌਂਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਜਾਣਕਾਰੀ ਦਿੱਤੀ ਕਿ ਡਾਂਸ ਕਲਾਸੀਕਲ , ਡਾਂਸ ਫੋਕ , ਸੋਲੋ ਐਕਟਿੰਗ , ਪੇਂਟਿੰਗ , ਆਰਟ 3 ਡੀ , ਸੋਲੋ ਵੋਕਲ ਕਲਾਸੀਕਲ ਗੀਤ ਆਦਿ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ ਕੇ ਭਾਗ ਲਿਆ। ਇਸ ਦੌਰਾਨ ਡਿਪਟੀ ਡੀ.ਈ.ਓ. ਸੈਕੰ: ਲਖਵਿੰਦਰ ਸਿੰਘ ਨੇ ਸ਼ੁਭਇੱਛਾਵਾਂ ਦਿੰਦੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਿਕ ਮੁਕਾਬਲਿਆਂ ਵਿੱਚ ਵੀ ਰੁਚੀ ਲੈਣੀ ਚਾਹੀਦੀ ਹੈ। ਇਸ ਦੌਰਾਨ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਆਏ ਮੁੱਖ ਮਹਿਮਾਨ , ਅਧਿਆਪਕਾਂ ਤੇ ਬੱਚਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਵਿਭਾਗ ਵੱਲੋਂ ਅਜਿਹੇ ਪ੍ਰੋਗਰਾਮ ਕਰਵਾਉਣਾ ਸਲਾਘਾਯੋਗ ਉਪਰਾਲਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ। ਜਿਕਰਯੋਗ ਹੈ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਜੋਨਲ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਮੌਕੇ ਸਹਾਇਕ ਨੋਡਲ ਅਫ਼ਸਰ ਗਗਨਦੀਪ ਸਿੰਘ , ਦਿਲਬਾਗ ਸਿੰਘ ਪੱਡਾ , ਕਰਮਜੀਤ ਕੌਰ , ਰੁਪਿੰਦਰ ਕੌਰ, ਨੀਟਾ ਭਾਟੀਆ,ਅਮਰੀਕ ਸਿੰਘ , ਸਤਬੀਰ ਸਿੰਘ , ਹਰਪਾਲ ਸਿੰਘ ,ਨਵਜੀਤ ਸਿੰਘ , ਸਰਬਜੀਤ ਸਿੰਘ , ਬਲਰਾਮ ਸਿੰਘ, ਲਲਿਤ ਕੁਮਾਰ, ਅਜੈ ਕੁਮਾਰ, ਹਰਗੁਰਚੇਤਨ ਸਿੰਘ , ਅਜੈ ਕੁਮਾਰ, ਨਵਜੋਤ ਸਿੰਘ, ਸੁਮਿਤ ਕੁਮਾਰ, ਮੈਡਮ ਰਜਨੀ, ਸੋਨਮਦੀਪ ਕੌਰ ਆਦਿ ਹਾਜ਼ਰ ਸਨ। *

Previous articleਹਲਕੇ ਦਾ ਹਰ ਸਕੂਲ ਸਮਾਰਟ ਸਕੂਲ ਬਣਾਉਣਾ ਮੇਰੀ ਮੁੱਖ ਤਰਜੀਹ-ਵਿਧਾਇਕ ਸੈਰੀ ਕਲਸੀ ਵਿਧਾਨ ਸਭਾ ਹਲਕਾ ਬਟਾਲਾ ਦੇ ਪੰਜ ਸਕੂਲਾਂ ਦੇ ਵਿਕਾਸ ਕਾਰਜਾਂ ਲਈ 15 ਲੱਖ ਰੁਪਏ ਦੀ ਗਰਾਂਟ ਜਾਰੀ
Next articleReception Held For New Ahmadiyya Mosque Opened In Dallas, U.S.A. By Head Of The Ahmadiyya Muslim Community “Today the world teeters on the brink of disaster” – Hazrat Mirza Masroor Ahmad
Editor-in-chief at Salam News Punjab

LEAVE A REPLY

Please enter your comment!
Please enter your name here