ਤਸ਼ਹੁਦ,ਤਾਉਜ਼, ਸੁਰਾਹ ਫ਼ਾਤਿਹਾ ਤੇ ਸੁਰਾਹ ਆਰਾਫ਼ ਦੀ ਆਇਤ 30 ਤੋਂ 32 ਦੀ ਤਿਲਾਵਤ ਦੇ ਬਾਦ ਹਜ਼ੂਰੇ ਅਨਵਰ ਨੇ ਫ਼ਰਮਾਇਆ :
ਇਨ੍ਹਾਂ ਆਇਤਾਂ ਦਾ ਅਨੁਵਾਦ ਹੈ ਕਿ “ ਤੂੰ ਕਹਿ ਦੇ ਕਿ ਮੇਰੇ ਰੱਬ ਨੇ ਇੰਨਸਾਫ਼ ਦਾ ਹੁਕਮ ਦਿੱਤਾ ਹੈ । ਅਤੇ ਇਹ ਕਿ ਤੁਸੀਂ ਹਰ ਮਸਜਿਦ’ਚ ਆਪਣਾ ਧਿਆਨ (ਅੱਲਾਹ ਵੱਲ੍ਹ)ਸਿੱਧੇ ਰੱਖੋ । ਅਤੇ ਦੀਨ ਨੂੰ ਉਸ ਲਈ ਖ਼ਾਸ ਕਰਦੇ ਹੋਏ ਉਸੇ ਨੂੰ ਸੱਦੋ । ਜਿਵੇਂ ਉਸ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਉਸੇ ਪ੍ਰਕਾਰ ਤੁਸੀਂ (ਮਰਨ ਮਗਰੋਂ) ਪਰਤੋਗੇ । ਇੱਕ ਸਮੂਹ ਨੂੰ ਉਸ ਨੇ ਹਦਾਇਤ ਬਖ਼ਸ਼ੀਤੇ ਇੱਕ ਸਮੂਹ ਲਈ ਗੁਮਰਾਹੀ ਲਾਜ਼ਮ ਹੋ ਗਈ । ਜ਼ਰੂਰ ਹੀ ਇਹ ਉਹ ਲੋਕ ਹਨ ਜਿਨ੍ਹਾਂ ਨੇ ਰੱਬ ਨੂੰ ਛੱਡ ਕੇ ਸ਼ੈਤਾਨਾਂ ਨੂੰ ਮਿੱਤਰ ਬਣਾ ਲਿਆ ਹੈ ਅਤੇ ਖ਼ਿਆਲ ਕਰਦੇ ਹਨ ਕਿ ਉਹ ਹਦਾਇਤ ਪਾਉਣ ਵਾਲੇ ਹਨ । ਹੇ ਆਦਮ ਦੇ ਬੱਚੋ!ਹਰ ਮਸਜਿਦ’ਚ ਆਪਣੀ ਖ਼ੂਬਸੁਰਤੀ (ਅਰਥਾਤ ਆਸਥਾ ਦਾ ਲਿਬਾਸ) ਨਾਲ ਲੈ ਕੇ ਜਾਓ । ਅਤੇ ਖਾਓ ਤੇ ਪਿਓ ਪਰ ਹੱਦੋਂ ਵੱਧਣਾ ਨਹੀਂ । ਜ਼ਰੂਰ ਹੀ ਉਹ ਹੱਦੋਂ ਵੱਧਣ ਵਾਲੀਆ ਨੂੰ ਪਸੰਦ ਨਹੀਂ ਕਰਦਾ ।”
ਹਜ਼ੂਰੇ ਅਨਵਰ ਨੇ ਫ਼ਰਮਾਇਆ :ਅੱਜ ਆਪ ਨੂੰ ਆਪਣੀ ਮਸਜਿਦ ਬਣਾਉਣ ਦਾ ਸੁਭਾਗ ਮਿਲ ਰਿਹਾ ਹੈ । ਭਾਵੇਂ ਇਸ ਦਾ ਕੰਮ ਕੁੱਝ ਸਮੇਂ ਪਹਿਲਾਂ ਸਮਾਪਤ ਹੋ ਗਿਆ ਸੀ,ਪਰ ਇਸ ਦਾ ਰਸਮੀ ਉਦਘਾਟਨ ਅੱਜ ਹੋ ਰਿਹਾ ਹੈ । ਜਿਨ੍ਹਾਂ ਨੇ ਇਸ ਮਸਜਿਦ ਦੇ ਬਣਾਉਣ’ਚ ਭਾਗ ਲਿਆ ਹੈ ਰੱਬ ਉਨ੍ਹਾਂ ਸਾਰੀਆ ਨੂੰ ਇਸ ਮਸਜਿਦ ਦਾ ਹੱਕ ਅਦਾ ਕਰਨ ਦੀ ਸ਼ਕਤੀ ਬਖ਼ਸ਼ੇ । ਰੱਬ ਕਰੇ ਕਿ ਇਹ ਮਸਜਿਦ ਆਪ ਨੇ ਰੱਬ ਦੀ ਖ਼ੁਸ਼ੀ ਹਾਸਿਲ ਕਰਨ ਲਈ ਬਣਾਈ ਹੋਵੇ ਅਤੇ ਰੱਬ ਦੀ ਖ਼ੁਸ਼ੀ ਮਨੁੱਖ ਉਦੋਂ ਹਾਸਿਲ ਕਰ ਸਕਦਾ ਹੈ ਜੱਦ ਉਸ ਦੇ ਹੁਕਮਾਂ’ਤੇ ਤੁਰਨ ਵਾਲਾ ਹੋਵੇ । ਉਸ ਦੀ ਇਬਾਦਤ ਅਤੇ ਮਨੁੱਖਾਂ ਦੇ ਹੱਕ ਅਦਾ ਕਰਨ ਵਾਲਾ ਹੋਵੇ । ਸਾਨੂੰ ਸਦਾ ਯਾਦ ਰੱਖਣਾ ਚਾਹਿਦਾ ਹੈ ਕਿ ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਦੀ ਬੈਅਤ’ਚ ਆਉਣਾ ਸਾਡੇ’ਤੇ ਬਹੁਤ ਵੱਡੀ ਜ਼ਿੰਮੇਦਾਰੀ ਪਾਉਂਦਾ ਹੈ । ਇਸ ਮਸਜਿਦ ਨੂੰ ਆਬਾਦ ਰੱਖਣਾ,ਆਪਸ’ਚ ਪਿਆਰ ਮੁਹਬੱਤ ਨਾਲ ਰਹਿਣਾ ਅਤੇ ਭਾਈਚਾਰੇ ਨੂੰ ਵਧਾਉਣਾ ਸਾਡੀ ਜ਼ਿੰਮੇਦਾਰੀ ਹੈ । ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਨੇ ਫ਼ਰਮਾਇਆ ਹੈ ਕਿ ਜਿੱਥੇ ਇਸਲਾਮ ਨਾਲ ਜਾਣ ਪਛਾਣ ਕਰਵਾਉਣੀ ਹੋਵੇ ਉੱਥੇ ਮਸਜਿਦ ਬਣਾ ਦਿਓ । ਸੋ ਇਸ ਮਸਜਿਦ ਨਾਲ ਇਸ ਇਲਾਕੇ’ਚ ਇਸਲਾਮ ਦੀ ਰਸਮੀ ਜਾਣ ਪਛਾਣ ਤਾਂ ਹੋ ਜਾਵੇਗੀ,ਪ੍ਰਚਾਰ ਦੇ ਰਾਹ ਵੀ ਖੁੱਲ੍ਹਣਗੇ ਪਰ ਹਰ ਅਹਮਦੀ ਨੂੰ ਇਸਲਾਮ ਦੀ ਸਿੱਖਿਆ ਦਾ ਨਮੂਨਾ ਵੀ ਅਪਣਾਉਣਾ ਹੋਵੇਗਾ ।
ਇਹ ਆਇਤਾਂ ਜਿਨ੍ਹਾਂ ਦੀ ਮੈ ਤਿਲਾਵਤ ਕੀਤੀ ਹੈ, ਇਨ੍ਹਾਂ’ਚ ਰੱਬ ਨੇ ਮਸਜਿਦਾਂ ਨਾਲ ਜੁੜ੍ਹਣ ਵਾਲੀਆ ਦੀ ਕੁੱਝ ਜ਼ਿੰਮੇਦਾਰੀਆਂ ਬਿਆਨ ਕੀਤੀਆਂ ਹਨ । ਸਭ ਤੋਂ ਪਹਿਲਾ ਤਾਂ ਫ਼ਰਮਾਇਆ ਹੈ ਕਿ ਇੰਨਸਾਫ਼ ਕਾਯਮ ਕਰੋ । ਅਰਥਾਤ ਮਸਜਿਦਾ’ਚ ਆਉਣ ਵਾਲੀਆ ਨੂੰ ਸਭ ਤੋਂ ਪਹਿਲਾਂ ਇਹ ਆਦੇਸ਼ ਦਿੱਤਾ ਕਿ ਮਨੁੱਖਾਂ ਦੇ ਹੱਕਾਂ ਦੀ ਪੂਰਤੀ ਦੇ ਸਮਾਨ ਕਰੋ ਅਤੇ ਉਸ’ਚ ਸਭ ਤੋਂ ਪਹਿਲਾਂ ਇੰਨਸਾਫ਼ ਕਾਯਮ ਕਰਨਾ ਹੈ । ਜੇਕਰ ਕੋਈ ਮਨੁੱਖ ਘਰ ਬੀਵੀਂ ਬੱਚਿਆਂ ਨਾਲ ਸੁਚਾਰੂ ਢੰਗ ਨਾਲ ਪੈਸ਼ ਨਹੀਂ ਆਉਂਦਾ ਤਾਂ ਅਜਿਹੇ ਮਨੁੱਖ ਦੇ ਜਮਾਅਤੀ ਕੰਮ ਅਤੇ ਇਬਾਦਤਾਂ ਕਿਸੇ ਕੰਮ ਨਹੀਂ ਆਉਣ ਵਾਲੀਆਂਹਨ । ਕਿਸੇ ਨੂੰ ਇਸ ਗੱਲ ਦਾ ਫ਼ਖ਼ਰ ਨਹੀਂ ਹੋਣਾ ਚਾਹਿਦਾ ਹੈ ਕਿ ਮੈਂ ਬਹੁਤ ਨਮਾਜ਼ਾਂ ਪੜ੍ਹਣ ਵਾਲਾ ਅਤੇ ਜਮਾਅਤੀ ਕੰਮ ਕਰਨ ਵਾਲਾ ਹਾਂ ਆਂਹਜ਼ਰਤ ਸੱਲਲਾਹੋ ਅਲੈਹਿ ਵਸਲਮ ਨੇ ਫ਼ਰਮਾਇਆ ਕਿ ਜੋ ਮਨੁੱਖਾਂ ਦੇ ਹੱਕ ਅਦਾ ਨਹੀਂ ਕਰਦਾ ਉਹ ਰੱਬ ਦੇ ਵੀ ਹੱਕ ਅਦਾ ਨਹੀਂ ਕਰਦਾ ।
ਫ਼ਿਰ ਰੱਬ ਫ਼ਰਮਾਉਂਦਾ ਹੈ ਕਿ ਜੇਕਰ ਤੁਸੀਂ ਰੱਬ ਦੇ ਹੁਕਮਾਂ’ਤੇ ਨਾ ਚਲੇ,ਦੀਨ ਨੂੰ ਰੱਬ ਲਈ ਖ਼ਾਸ ਕਰਦੇ ਹੋਏ ਆਪਣੀ ਹਾਲਤਾਂ’ਚ ਤਬਦੀਲੀ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਸ਼ੈਤਾਨ ਤੁਹਾਡੇ’ਤੇ ਭਾਰੂ ਹੋ ਜਾਵੇਗਾ । ਅੱਜ ਕੱਲ੍ਹ ਦੇ ਇਸ ਦੁਨੀਆਦਾਰੀ ਦੇ ਮਾਹੌਲ’ਚ ਇਸ ਪਾਸੇ ਧਿਆਨ ਦੇਣ ਦੀ ਬਹੁਤ ਲੋੜ੍ਹ ਹੈ ਮੁਸਲਮਾਨਾਂ’ਤੇ ਉਤਾਰ ਉਦੋਂ ਹੀ ਆਇਆ ਜੱਦੋਂ ਇੰਨਸਾਫ਼ ਨੂੰ ਛੱਡ ਕੇ ਰੱਬ ਦੀ ਇਬਾਦਤਾਂ ਨੂੰ ਕੇਵਲ ਵਿਖਾਵਾ ਬਣਾ ਲਿਆ । ਮਸਜਿਦਾਂ ਦੀ ਪ੍ਰਕਟ ਖ਼ੂਬਸੂਰਤੀ ਵੱਲ੍ਹ ਧਿਆਨ ਦਿੱਤਾ ਗਿਆ ਅਤੇ ਇਬਾਦਤਾਂ ਦੀ ਰੂਹ ਨੂੰ ਭੂਲਾ’ਤਾ ਗਿਆ ।
ਹਜ਼ਰਤ ਮਸੀਹ ਆਊਦ ਅਲੈਹਿ ਸਲਾਮ ਫ਼ਰਮਾਉਂਦੇ ਹਨ ਕਿ ਅੰਦਰੂਨੀ ਤੌਰ’ਤੇ ਇਸਲਾਮ ਦੀ ਹਾਲਤ ਬਹੁਤ ਕਮਜ਼ੋਰ ਹੋ ਗਈ ਹੈ ਅਤੇ ਬਾਹਰੀ ਹਮਲੇ ਕਰਨ ਵਾਲੇ ਚਾਹੁੰਦੇ ਹਨ ਕਿ ਇਸਲਾਮ ਨੂੰ ਬਰਬਾਦ ਕਰ ਦੇਣ । ਉਨ੍ਹਾਂ ਦੀ ਨਜ਼ਰ’ਚ ਮੁਸਲਮਾਨ ਸੂਅਰਾਂ ਤੇ ਕੁੱਤਿਆ ਤੋਂ ਵੀ ਮਾੜ੍ਹੇ ਹਨ । ਹੁਣ ਰੱਬ ਦੀ ਕਿਤਾਬ ਤੋਂ ਬਿਨ੍ਹਾਂ ਅਤੇ ਉਸ ਦੀ ਮਦਦ ਤੇ ਰੌਸ਼ਨ ਨਿਸ਼ਾਨਾਂ ਤੋਂ ਬਿਨ੍ਹਾਂ ਉਨ੍ਹਾਂ ਦਾ ਮੁਕਾਬਲਾ ਸੰਭਵ ਨਹੀਂ । ਅਤੇ ਇਸੇ ਉਦੇਸ਼ ਲਈ ਰੱਬ ਨੇ ਆਪਣੇ ਹੱਥ ਨਾਲ ਇਸ ਸਿਲਸਿਲੇ ਨੂੰ ਕਾਯਮ ਕੀਤਾ ਹੈ । ਸੋ ਅੱਜ ਸੰਪੂਰਨ ਵਿਸ਼ਵਾਸ ਨਾਲ ਅਤੇ ਰੱਬ ਦੀਆ ਮਿਹਰਾਂ ਨੂੰ ਉਸ ਅੱਗੇ ਝੁੱਕਦੇ ਹੋਏ ਮੰਗਦੇ ਹੋਏ ਸਾਨੂੰ ਦੁਨੀਆਂ ਦੇ ਮਾਰਗ ਦਰਸ਼ਨ ਦਾ ਕੰਮ ਕਰਨਾ ਹੋਵੇਗਾ ।
ਹਜ਼ੂਰੇ ਅਨਵਰ ਨੇ ਫ਼ਰਮਾਇਆ ਕਿ ਅਸੀਂ ਹੀ ਹਾਂ ਜਿਨ੍ਹਾਂ ਨੇ ਇਸਲਾਮ ਦੀ ਗੁਆਚੀ ਹੋਈ ਸਾਖ ਨੂੰ ਦੋਹਰੇ ਸੁਰਜੀਤ ਕਰਨਾ ਹੈ ਸਾਨੂੰ ਸੰਪੂਰਨ ਵਿਸ਼ਵਾਸ ਨਾਲ ਅਤੇ ਰੱਬ ਦੇ ਹੁਕਮਾਂ’ਤੇ ਝੁੱਕਦੇ ਹੋਏ ਦੁਨੀਆਂ ਦੇ ਮਾਰਗ ਦਰਸ਼ਨ ਦਾ ਕੰਮ ਕਰਨਾ ਹੋਵੇਗਾ ਕਿਉਂਕਿ ਅਸੀਂ ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਦੇ ਮੰਨਣ ਵਾਲੇ ਹਾਂ ਜਿਨ੍ਹਾ ਨੂੰ, ਦੁਨੀਆਂ ਨੂੰ ਜੀਵਨ ਦੇਣ ਲਈ ਤੇ ਆਂਹਜ਼ਰਤ ਸੱਲਲਾਹੋ ਅਲੈਹਿ ਵਸਲਮ ਦੀ ਸਿੱਖਿਆ ਨੂੰ ਦੁਨੀਆਂ’ਚ ਫ਼ੈਲਾਉਣ ਲਈ, ਭੇਜਿਆ ਗਿਆ ਹੈ । ਹੁਣ ਇਸ ਸਿੱਖਿਆ’ਤੇ ਚੱਲ੍ਹ ਕੇ ਹੀ ਮੁਕਤੀ ਹੈ । ਅੰਤ’ਚ ਮਨੁੱਖ ਜੇਕਰ ਖਾਲੀ ਹੱਥ ਗਿਆ ਤਾਂ ਰੱਬ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪੈਣਾ ਹੈ ਅਤੇ ਫ਼ਿਰ ਉਹ ਕੀ ਵਿਵਹਾਰ ਕਰਦਾ ਇਹ ਉਹੀ ਜਾਣਦਾ ਹੈ ।
ਹਜ਼ੂਰੇ ਅਨਵਰ ਨੇ ਫ਼ਰਮਾਇਆ ਕਿ ਸਾਨੂੰ ਯਾਦ ਰੱਖਣਾ ਚਾਹਿਦਾ ਹੈ ਕਿ ਜੱਦੋਂ ਅਸੀਂ ਦੁਨੀਆ ਨੂੰ ਇਸ ਬਾਰੇ ਹੁਸ਼ਿਆਰ ਕਰਦੇ ਹਾਂ ਤਾਂ ਸਾਡੀ ਰਹਿਣੀ ਬਹਿਣੀ ਵੀ ਇਸ ਸਿੱਖਿਆ ਦੇ ਅਨੁਸਾਰ ਹੋਵੇ । ਸਾਡੀ ਇਬਾਦਤਾਂ ਤੇ ਮਨੁੱਖਾਂ ਦੇ ਹੱਕ ਅਦਾ ਕਰਨ ਦੇ ਮਿਆਰ ਉੱਚੇ ਹੋਣ । ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਨੇ ਫ਼ਰਮਾਇਆ ਕਿ ਇਸ ਸਮੇਂ ਇਸਲਾਮ ਜਿਸ ਚੀਜ਼ ਦਾ ਨਾਂ ਹੈ ਉਸ’ਚ ਅੰਤਰ ਆ ਗਿਆ ਹੈ । ਉੱਚਤਮ ਰਹਿਣੀ ਬਹਿਣੀ ਦੀ ਕੋਈ ਸ਼ਕਲ ਨਹੀਂ ਰਹੀ । ਰੱਬ ਨਾਲ ਵਫ਼ਾਦਾਰੀ ਤੇ ਮੁਹੱਬਤ ਮੁੱਕ ਗਈ ਹੈ । ਹੁਣ ਰੱਬ ਨੇ ਇਰਾਦਾ ਕੀਤਾ ਹੈ ਕਿ ਉਹ ਇਸ ਨੂੰ ਨਵੇਂ ਸਿਰਿਓਂ ਜੀਵਤ ਕਰੇਗਾ । ਇਸਲਾਮ ਦੀ ਇਸ ਹਾਲਤ ਨੂੰ ਸਾਂਭਣ ਲਈ ਅਸੀਂ ਰੱਬ ਦੇ ਭੇਜੇ ਹੋਏ ਚੌਂਣਵੇਂ ਨਾਲ ਜੁੜ੍ਹੇ ਹੋਏ ਹਨ । ਅੱਜ ਅਸੀਂ ਹਾਂ ਜਿਨ੍ਹਾਂ ਨੇ ਰੱਬ ਨਾਲ ਵਫ਼ਾਦਾਰੀ ਦੇ ਮਿਆਰ ਕਾਯਮ ਕਰਨੇ ਹਨ, ਇਖਲਾਸ ਤੇ ਵਫ਼ਾਦਾਰੀ ਨਾਲ ਰੱਬ ਨਾਲ ਵਫ਼ਾਦਾਰੀ ਦੀ ਸੰਪੂਰਨਤਾ ਕਰਨੀ ਹੈ ।
ਹਜ਼ੂਰੇ ਅਨਵਰ ਨੇ ਫ਼ਰਮਾਇਆ ਕਿ ਰੱਬ’ਤੇ ਸੰਪੂਰਨ ਭਰੋਸਾ ਹੋਣਾ ਚਾਹੀਦਾ ਹੈ ਕਿ ਹਰ ਕੰਮ ਬਣਾਉਣ ਵਾਲਾ ਰੱਬ ਹੈ । ਹੁਣ ਇਸਲਾਮ ਹੀ ਦੁਨੀਆਂ’ਤੇ ਗ਼ਾਲਿਬ ਆਉਣ ਵਾਲਾ ਧਰਮ ਹੈ । ਇਸੇ ਲਈ ਅਸੀਂ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਨੀ ਹੈ । ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਦਾ ਸਹਿਯੋਗੀ ਬਣਨਾ ਹੈ । ਰੱਬ ਨੇ ਜੋ ਬਚਨ ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਨਾਲ ਕੀਤੇ ਹਨ ਉਹ ਪੂਰੇ ਹੋਣੇ ਹਨ । ਜੇਕਰ ਅਸੀਂ ਇਸ’ਚ ਸਹਿਯੋਗੀ ਬਣਾਂਗੇ ਤਾਂ ਰੱਬ ਦੀਆਂ ਮਿਹਰਾਂ ਪ੍ਰਾਪਤ ਕਰਨ ਵਾਲੇ ਬਣਾਂਗੇ । ਜੇਕਰ ਅਸੀਂ ਅੱਗੇ ਨਾ ਵੱਧੇ ਤਾਂ ਰੱਬ ਕਿਸੇ ਹੋਰ ਨੂੰ ਮਦਦ ਲਈ ਭੇਜ ਦੇਵੇਗਾ ਕਿਉਂਕਿ ਕੰਮ ਤਾਂ ਇਹ ਹੋਣਾ ਹੈ । ਸੋ ਸਾਨੂੰ ਆਪਣੀਆਂ ਹਾਲਤਾਂ,ਕਮੀਆਂ ਤੇ ਕਮਜ਼ੋਰੀਆਂ ਨੂੰ ਦੂਰ ਕਰਨ ਵੱਲ੍ਹ ਧਿਆਨ ਦੇਣ ਦੀ ਲੋੜ੍ਹ ਹੈ ।
ਹਜ਼ੂਰੇ ਅਨਵਰ ਨੇ ਫ਼ਰਮਾਇਆ ਕਿ ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਫ਼ਰਮਾਉਂਦੇ ਹਨ ਕਿ ਹੁਣ ਇਹ ਜ਼ਮਾਨਾ ਹੈ ਕਿ ਇਸ’ਚ ਵਿਖਾਵਾ, ਹਊਮਾ ਤੇ ਦੁਸ਼ਮਨੀ ਆਦਿ ਤਾਂ ਤਰੱਕੀ ਕਰ ਗਏ ਹਨ ਅਤੇ ਚੰਗੇ ਕਰਮ ਆਕਾਸ਼ ਵੱਲ੍ਹ ਉੱਠ ਗਏ ਹਨ । ਵਿਸ਼ਵਾਸ ਤੇ ਹੀਲਾ ਵਸੀਲਾ ਮੁੱਕ ਗਏ ਹਨ । ਪਰ ਹੁਣ ਰੱਬ ਦਾ ਇਰਾਦਾ ਹੈ ਕਿ ਉਨ੍ਹਾਂ ਨੂੰ ਦੋਹਰੇ ਕਾਯਮ ਕਰੇ । ਰੱਬ ਆਪਣੇ ਬੰਦੀਆ ਨੂੰ ਵਿਅਰਥ ਨਹੀਂ ਜਾਣ ਦਿੰਦਾ । ਉਸ ਨੇ ਹੁਣ ਇਹ ਇਰਾਦਾ ਕਰ ਲਿਆ ਹੈ ਕਿ ਨੇਕੀਆਂ ਤਰੱਕੀ ਕਰਨ ਤੇ ਬੁਰਾਈਆਂ ਖ਼ਤਮ ਹੋਣ । ਸੋ ਸਾਨੂੰ ਪੜ੍ਹਤਾਲ ਕਰਨੀ ਚਾਹੀਦੀ ਹੈ ਕਿ ਕੀ ਅਸੀਂ ਮਸੀਹ ਮਾਊਦ ਅਲੈਹਿ ਸਲਾਮ ਦੇ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਨੇਕੀਆਂ ਅਪਣਾਉਣ ਤੇ ਇਬਾਦਤਾਂ ਦੇ ਉੱਚੇ ਮਿਆਰ ਤੇ ਰੱਬ ਦੀਆਂ ਮਿਹਰਾਂ ਨੂੰ ਪ੍ਰਾਪਤ ਕਰਨ ਲਈ ਭਰਪੂਰ ਕੋਸ਼ਿਸ਼ਾਂ ਕਰ ਰਹੇ ਹਨ ? ਜੇਕਰ ਅਸੀਂ ਸ਼ਰਧਾ ਪੂਰਵਕ ਇਬਾਦਤਾਂ ਨਾਲ ਇੰਝ ਨਹੀਂ ਕਰ ਰਹੇ ਤਾਂ ਫ਼ਿਰ ਇਨ੍ਹਾਂ ਗੱਲਾਂ ਦੀ ਪ੍ਰਾਪਤੀ ਦੀ ਇੱਛਾ ਵੀ ਬੇਕਾਰ ਹੈ । ਸੋ ਬਹੁਤ ਢੁੰਗਿਆਈ ਨਾਲ ਪੜ੍ਹਤਾਲ ਕਰਨ,ਅਸਤਗ਼ਫ਼ਾਰ ਕਰਨ ਤੇ ਆਪਣੇ ਕਰਮਾਂ ਨੂੰ ਲਗਾਤਾਰ ਰੱਬ ਦੀ ਮਰਜ਼ੀ ਦੀ ਖ਼ਾਤਰ ਪੂਰਨ ਕਰਨ ਦੀ ਲੋੜ੍ਹ ਹੈ । ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਨੇ ਫ਼ਰਮਾਇਆ ਕਿ ਕਰਮਾ ਲਈ ਨਿਯਤ ਸ਼ਰਤ ਹੈ । ਇਹ ਉਨ੍ਹਾਂ’ਚ ਹੁੰਦੀ ਹੈ ਜੋ ਅਬਦਾਲ ਹੁੰਦੇ ਹਨ । ਸੋ ਖ਼ੂਬ ਯਾਦ ਰੱਖੋ ਕਿ ਜੋ ਰੱਬ ਦਾ ਹੋ ਜਾਏ ਰੱਬ ਉਸ ਦਾ ਹੋ ਜਾਂਦਾ ਹੈ । ਸੋ ਇਹ ਗੁਰ ਅਪਣਾਉਣ ਦੀ ਲੋੜ੍ਹ ਹੈ । ਹਜ਼ੂਰੇ ਅਨਵਰ ਨੇ ਫ਼ਰਮਾਇਆ ਕਿ ਰੱਬ ਤਾਂ ਕਿਰਪਾਲੂ ਹੈ । ਸਾਡੀ ਗ਼ਲਤੀਆ ਦੇ ਬਾਦ ਵੀ ਅਥਾਹ ਦਿੰਦਾ ਹੈ ਇਹ ਪੜ੍ਹਤਾਲ ਕਰਨ ਕਿ ਕਿਵੇਂ ਅਸੀਂ ਰੱਬ ਦੇ ਹੱਕ ਅਦਾ ਕਰਨੇ ਹਨ ਅਤੇ ਸਭ ਤੋਂ ਵੱਡਾ ਹੱਕ ਇਹ ਹੈ ਕਿ ਉਸ ਦੀ ਇਬਾਦਤ ਦਾ ਹੱਕ ਅਦਾ ਕਰਨ ।
ਮਸਜਿਦ ਬਣਾ ਕੇ ਉਸ ਦਾ ਹੱਕ ਅਦਾ ਕਰਨ । ਉਸ’ਚ ਇਬਾਦਤ ਲਈ ਆਓ । ਸਦਾ ਆਪਣੀਆਂ ਨਮਾਜ਼ਾਂ ਦੀ ਰਾਖੀ ਕਰਨੀ ਹੋਵੇਗੀ ਅਤੇ ਇਹ ਉਸੇ ਸਮੇਂ ਹੋਵੇਗਾ ਜੱਦੋਂ ਰੱਬ ਨਾਲ ਪ੍ਰੇਮ ਹੋਵੇ, ਅਜੀਹਾ ਪ੍ਰੇਮ ਜੋ ਕਿਸੇ ਹੋਰ ਨਾਲ ਨਾ ਹੋਵੇ । ਅਜੀਹਾ ਪ੍ਰੇਮ ਇੰਨਕਲਾਬ ਲੈ ਆਉਂਦਾ ਹੈ । ਜੋ ਲੋਕ ਮਾਸਾ ਜਿਹੀ ਇਬਾਦਤ ਦੇ ਬਾਦ ਥੱਕ ਜਾਂਦੇ ਹਨ ਅਤੇ ਜੋ ਰੱਬ ਨਾਲ ਸੰਬੰਧ ਜੋੜ੍ਹਣਾ ਚਾਹੁੰਦੇ ਹਨ,ਉਨ੍ਹਾਂ ਨੂੰ ਇਨ੍ਹਾਂ ਗੱਲਾਂ ਵੱਲ੍ਹ ਧਿਆਨ ਦੇਣਾ ਚਾਹੀਦਾ ਹੈ । ਸੋ ਕੇਵਲ ਲੋੜ੍ਹ ਸਮੇਂ ਉਸ ਤੋਂ ਮੰਗਣ ਨਾ ਜਾਓ, ਸਗੋਂ ਰੱਬ ਨਾਲ ਪ੍ਰੇਮ ਪੈਦਾ ਕਰੋ, ਫ਼ਿਰ ਰੱਬ ਅਜੀਹੇ ਮਨੁੱਖ ਨਾਲ ਪ੍ਰੇਮ ਕਰਦਾ ਹੈ । ਜੱਦੋਂ ਇਹ ਦੋ ਪ੍ਰੇਮ ਮਿਲਦੇ ਹਨ ਤਾਂ ਰੱਬ ਦੀਆਂ ਮਿਹਰਾਂ ਦੀਆਂ ਅਜੀਹੀਆਂ ਬਾਰਿਸ਼ਾਂ ਵਰਸਦੀਆਂ ਹਨ ਜੋ ਮਨੁੱਖ ਦੇ ਖਿਆਲ’ਤੋ ਵੀ ਬਾਹਰ ਹਨ ।
ਹਜੂਰੇ ਅਨਵਰ ਨੇ ਫ਼ਰਮਾਇਆ ਕਿ ਜੋ ਲੋਕ ਆਪਣੀ ਅਸਲ ਤੇ ਕੁਦਰਤੀ ਉਦੇਸ਼ ਨੂੰ ਛੱਡ ਕੇ ਜਾਨਵਰਾਂ ਵਾਂਗ ਖਾਣ ਪੀਣ ਤੇ ਸੋਣ ਨੂੰ ਹੀ ਜ਼ਿੰਦਗੀ ਸਮਝਦੇ ਹਨ ਉਹ ਫ਼ਿਰ ਰੱਬ ਤੋਂ ਦੂਰ ਹੋ ਜਾਂਦੇ ਹਨ ਜ਼ਿੰਮੇਦਾਰੀ ਦੀ ਜ਼ਿੰਦਗੀ ਇਹੋ ਹੈ ਕਿ ਇਬਾਦਤ ਨੂੰ ਆਪਣਾ ਮਕਸਦ ਬਣਾ ਲੈਣ । ਮੌਤ ਦਾ ਭਰੋਸਾ ਨਹੀਂ ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਫ਼ਰਮਾਉਂਦੇ ਹਨ ਕਿ ਇਸ ਗੱਲ੍ਹ ਨੂੰ ਸਮਝ ਲਓ ਕਿ ਰੱਬ ਦੀ ਇਬਾਦਤ ਕਰਨਾ ਤੁਹਾਡਾ ਮਕਸਦ ਹੋਵੇ । ਦੁਨੀਆਂ ਤੁਹਾਡਾ ਮਕਸਦ ਨਾ ਹੋਵੇ । ਬ੍ਰਹਮਚਾਰ ਇਸਲਾਮ ਦਾ ਮੰਤਵ ਨਹੀਂ । ਇਹ ਸਾਰੇ ਕੰਮ ਜੋ ਕਰਦੇ ਹੋ ਉਸ’ਚ ਰੱਬ ਦੀ ਮਰਜ਼ੀ ਮਕਸਦ ਹੋਵੇ । ਸੋ ਬੜ੍ਹੇ ਗੌਰ ਤੇ ਧਿਆਨ ਦੀ ਥਾਂ ਹੈ । ਜੇਕਰ ਅਸੀਂ ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਦੀ ਬੈਅਤ ਦਾ ਦਾਅਵਾ ਕਰਕੇ ਆਪਣੀ ਜ਼ਿੰਦਗੀ ਦੇ ਉਦੇਸ਼ ਨੂੰ ਭੁੱਲ ਜਾਂਦੇ ਹਾਂ ਤਾਂ ਸਾਡੀ ਬੈਅਤ ਬੇਅਰਥ ਹੈ,ਸਾਡੇ ਸ਼ਬਦ ਖੋਖਲੇ ਹਨ । ਸੋ ਹਰ ਅਹਮਦੀ ਨੂੰ ਬਹੁਤ ਗੌਰ ਕਰਨਾ ਚਾਹੀਦਾ ਹੈ । ਸੋਚੋ,ਆਪਣੀ ਪੜ੍ਹਤਾਲ ਕਰੋ ਤੇ ਦੇਖੋ ਕਿ ਪੂਰੇ ਦਿਨ’ਚ ਕਿੰਨੇ ਮਿੰਟ ਰੱਬ ਦੀ ਇਬਾਦਤ ਨੂੰ ਦਿੰਦੇ ਹੋ, ਆਪਣੇ ਜੀਵਨ ਦੇ ਉਦੇਸ਼ ਨੂੰ ਨਾ ਭੁੱਲੋ । ਜੇਕਰ ਅਸੀਂ ਇਨ੍ਹਾਂ ਗੱਲਾਂ ਨੂੰ ਭੁੱਲ੍ਹ ਜਾਂਦੇ ਹਾਂ ਤਾਂ ਫ਼ਿਰ ਸਾਡੀ ਬੈਅਤ ਬੇਅਰਥ ਹੈ ।
ਹਜ਼ੂਰੇ ਅਨਵਰ ਨੇ ਫ਼ਰਮਾਇਆ ਕਿ ਅੱਜ ਕੱਲ੍ਹ ਦੇ ਇਸ ਨਵੀਨ ਸਮੇਂ’ਚ ਪੰਜ ਨਮਾਜ਼ਾਂ ਨਾ ਪੜ੍ਹਣ ਦਾ ਜੋ ਬਹਾਨਾ ਲੋਕ ਪੈਸ਼ ਕਰਦੇ ਹਨ । ਇਹ ਬਹਾਨਾ ਹੈ ਤੇ ਇਹ ਬਹਾਨਾ ਰੱਬ ਤੋਂ ਦੂਰ ਲੈ ਜਾਂਦਾ ਹੈ । ਇੰਝ ਮੁਸਲਮਾਨ ਤੇ ਅਹਮਦੀ ਹੋਣ ਦੇ ਦਾਅਵੇ ਹੀ ਕੇਵਲ ਜ਼ੁਬਾਨੀ ਦਾਅਵੇ ਰਹ ਜਾਣਗੇ, ਕਰਮ ਕੋਈ ਨਹੀਂ ਹੋਵੇਗਾ । ਜੋ ਇੰਝ ਨਹੀਂ ਕਰਦਾ ਤਾਂ ਉਸ ਨੂੰ ਦੁਨੀਆ ਦੀ ਇੱਛਾਵਾਂ ਦੀ ਅੱਗ ਲੱਗ ਜਾਂਦੀ ਹੈ ਜੋ ਬੁੱਝਦੀ ਨਹੀਂ ਅਤੇ ਮਨੁੱਖ ਨੂੰ ਭਸਮ ਕਰ ਦਿੰਦੀ ਹੈ । ਰੱਬ ਦੀ ਮਸਜਿਦਾਂ ਨੂੰ ਉਹੀ ਆਬਾਦ ਕਰਦੇ ਹਨ ਜੋ ਰੱਬ ਤੇ ਅੱਤਿਮ ਦਿਹਾੜ੍ਹੇ’ਤੇ ਵਿਸ਼ਵਾਸ ਰੱਖਦੇ ਹਨ, ਇੱਕ ਨਮਾਜ਼ ਦੇ ਬਾਦ ਦੂਜੀ ਦੀ ਚਿੰਤਾ ਤੇ ਉਡੀਕ’ਚ ਰਹਿੰਦੇ ਹਨ । ਇਹੀ ਤਰੀਕਾ ਹੈ ਜੋ ਮਸਜਿਦਾਂ ਨੂੰ ਆਬਾਦ ਕਰਦਾ ਹੈ,ਆਪਣੀ ਤੇ ਨਸਲਾਂ ਦੀ ਸਿੱਖਲਾਈ ਦਾ ਢੰਗ ਹੈ ਤੇ ਇਸ ਸਮੇਂ ਦੀ ਗ਼ਲਤ ਚੀਜ਼ਾਂ ਤੋਂ ਬਚਾ ਸਕਦਾ ਹੈ ।
ਹਜ਼ੂਰੇ ਅਨਵਰ ਨੇ ਫ਼ਰਮਾਇਆ ਕਿ ਇਸ ਮਸਜਿਦ ਦੇ ਉਦਘਾਟਨ ਨਾਲ ਹੁਣ ਹੋਰ ਰਾਹ ਖੁਲ੍ਹਣਗੇ ਉਨ੍ਹਾਂ ਨੂੰ ਭਰਪੂਰ ਵਰਤ ਕੇ ਇਸ ਦੇ ਆਬਾਦ ਕਰਨ ਲਈ ਲੋਕਾਂ ਨੂੰ ਇਸਲਾਮ ਅਹਮਦੀਅਤ ਦਾ ਸੰਦੇਸ਼ ਦੇਣ । ਜਿਵੇਂ ਹਜ਼ਰਤ ਮਸੀਹ ਮਾਊਦ ਅਲੈਹਿ ਸਲਾਮ ਨੇ ਫ਼ਰਮਾਇਆ ਹੈ ਕਿ ਜਿੱਥੇ ਮਸਜਿਦ ਬਣ ਗਈਉੱਥੇ ਇਸਲਾਮ ਦੀ ਬੁਨਿਆਦ ਬਣ ਗਈ ਇਸ ਲਈ ਹੁਣ ਮਸਜਿਦ ਬਣ ਗਈ ਹੈ ਤਾ ਇਸ ਦੇ ਆਬਾਦ ਕਰਨ ਵੱਲ੍ਹ ਵੀ ਧਿਆਨ ਦੇਣ ਕਿ ਮਸਜਿਦ ਦੀ ਆਬਾਦੀ ਕੇਵਲ ਲੋਕਾਂ ਦੀ ਹਾਜ਼ਰੀ ਨਾਲ ਨਹੀ ਸਗੋਂ ਇਖਲਾਸ ਤੇ ਵਫ਼ਾ ਨਾਲ ਨਮਾਜ਼ ਅਦਾ ਕਰਨ ਵਾਲੀਆਂ ਨਾਲ ਹੁੰਦੀ ਹੈ ।
ਹਜ਼ੂਰੇ ਅਨਵਰ ਨੇ ਖੁਤਬਾ ਜੁਮਾਅ ਦੇ ਅੰਤ’ਚ ਫ਼ਰਮਾਇਆ ਰੱਬ ਕਰੇ ਕਿ ਇਸ ਮਸਜਿਦ ਨੂੰ ਬਣਾਉਣ ਵਾਲੇ ਇਸ ਨੂੰ ਹਕੀਕੀ ਅਰਥਾਂ’ਚ ਆਬਾਦ ਕਰਨ ਵਾਲੇ ਹੋਣ ਤੇ ਇਸ ਨਾਲ ਆਪਣੀ ਦੁਨੀਆਵੀਂ ਤੇ ਅੰਤਿਮ ਜ਼ਿੰਦਗੀ ਸਵਾਰਨ ਵਾਲੇ ਅਸੀਂ ਬਣਨ । ਆਮੀਨ