Home ਗੁਰਦਾਸਪੁਰ ਲੋਕ ਡੇਂਗੂ ਮਲੇਰੀਏ ਦੀ ਸ਼ਿਕਾਇਤ ਹੋਣ ਤੇ ਤੁਰੰਤ ਸਿਵਲ ਹਸਪਤਾਲ ਕਾਦੀਆਂ ਨਾਲ...

ਲੋਕ ਡੇਂਗੂ ਮਲੇਰੀਏ ਦੀ ਸ਼ਿਕਾਇਤ ਹੋਣ ਤੇ ਤੁਰੰਤ ਸਿਵਲ ਹਸਪਤਾਲ ਕਾਦੀਆਂ ਨਾਲ ਸੰਪਰਕ ਕਰਣ – ਇੰਸਪੈਕਟਰ ਕੁਲਬੀਰ ਸਿੰਘ

180
0

ਕਾਦੀਆਂ 11 ਅਕਤੂਬਰ ( ਮੁਨੀਰਾ ਸਲਾਮ ਤਾਰੀ) :- ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਡੇਂਗੂ ਮਲੇਰੀਆ ਨੂੰ ਖਤਮ ਕਰਨ ਵਾਸਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਅਤੇ ਡਿਪਟੀ ਡਾਇਰੈਕਟਰ ਕੰਮ ਸਿਵਲ ਸਰਜਨ ਗੁਰਦਾਸਪੁਰ ਡਾ.ਸ਼੍ਰੀ ਹਰਭਜਨ ਰਾਮ “ਮਾਂਡੀ “ਦੀਆਂ ਹਦਾਇਤਾਂ ਅਤੇ ਜਿਲ੍ਹਾ ਐਪੀਡਿਮਾਲੋਜਿਸ਼ਟ ਡਾ. ਸ਼੍ਰੀਮਤੀ ਪ੍ਰਭਜੋਤ ਕੌਰ “ਕਲਸੀ” ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਚੰਗੀ ਸਿਹਤ ਦੇਣ ਨੂੰ ਮੁੱਖ ਰੱਖਦੇ ਹੋਏ ਐਸਐਮਉ. ਕਾਦੀਆਂ ਡਾਕਟਰ ਮਨੋਹਰ ਲਾਲ ਦੀ ਅਗਵਾਈ ਵਿੱਚ ਕਾਦੀਆਂ ਸਿਹਤ ਵਿਭਾਗ ਦੇ ਇੰਸਪੈਕਟਰ ਸਰਦਾਰ ਕੁਲਬੀਰ ਸਿੰਘ ਦੀ ਟੀਮ ਵਲੋਂ ਸਥਾਨਕ ਦਾਣਾ ਮੰਡੀ ਵਿਖੇ ਮਜ਼ਦੂਰਾਂ ਨੂੰ ਡੇਂਗੂ ਮਲੇਰੀਆ ਦੀ ਰੋਕਥਾਮ ਸਬੰਧੀ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ। ਇਸ ਮੋਕੇ ਹੈਲਥ ਇੰਸਪੈਕਟਰ ਸ. ਕੁਲਬੀਰ ਨੇ ਅੱਗੇ ਕਿਹਾ ਕਿ ਲੋਕ ਘਰ ਵਿੱਚ ਕੂਲਰ, ਫਰਿਜਾਂ ਦੀਆਂ ਵੇਸਟ ਪਾਣੀ ਦੀਆਂ ਟਰੇਆਂ, ਟੁੱਟੇ ਭੱਜੇ ਬਰਤਨ, ਫੁੱਲਾਂ ਦੇ ਗਮਲਿਆਂ ਤੇਂ ਹੋਰ ਪਾਣੀ ਵਾਲੇ ਥਾਵਾਂ ਨੂੰ ਚੰਗੀ ਤਰ੍ਹਾਂ ਸਾਫ਼ ਪ੍ਰਾਪਤੀ ਨੂੰ ਸੁਕਾ ਕੇ ਰੱਖਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਹਰ ਘਰ ਵਿੱਚ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇਅ ਕੀਤੀ ਜਾਵੇ ਅਤੇ ਲੋਕਾਂ ਨੂੰ ਮੱਛਰ ਦੇ ਪੈਦਾ ਹੋਣ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਜਾਵੇ। ਇਸ ਦੇ ਨਾਲ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਡੇਂਗੂ ਬੁਖਾਰ ਦੇ ਲੱਛਣ ਤੇਜ਼ ਬੁਖਾਰ, ਸਿਰ ਤੇਂ ਮਾਸ-ਪੇਸੀਆਂ ਵਿੱਚ ਦਰਦ, ਚਮੜੀ ਤੇਂ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਦਰਦ, ਮੂੰਹ, ਨੱਕ ਤੇਂ ਕੰਨ ਵਿੱਚੋ ਖੂਨ ਵਗਣਾ, ਬੁਖਾਰ ਉਤਰਨ ਤੇ ਕਮਜ਼ੋਰੀ ਮਹਿਸੂਸ ਹੋਣਾ ਆਦਿ ਅਜਿਹੇ ਲੱਛਣ ਦਿਖਾਈ ਦੇਣ ਤਾਂ ਤਰੁੰਤ ਨਜ਼ਦੀਕੀ ਸਿਹਤ ਸੈਂਟਰ ਵਿੱਚ ਜਾਣਾ ਚਾਹੀਦਾ ਹੈ ਡੇਂਗੂ ਬੁਖਾਰ ਦਾ ਟੈਸਟ ਤੇਂ ਇਲਾਜ਼ ਸਾਰੇ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਹੁੰਦਾ ਹੈ। ਇਸ ਮੌਕੇ ਸਤਪਾਲ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ, ਅਮਰੀਕ ਸਿੰਘ ਯੁਗਰਾਜ ਸਿੰਘ, ਨਰਿੰਦਰ ਸਿੰਘ ਬਿੱਲਾ, ਅਮਨਦੀਪ ਸਿੰਘ ਆਦਿ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।

Previous articleਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਰਲਡ ਮੈਂਟਲ ਹੈਲਥ ਦਿਵਸ ਮਨਾਇਆ ਗਿਆ
Next articleਪਟਾਕਿਆਂ ਦੀ ਵਿਕਰੀ ਵਾਸਤੇ ਆਰਜ਼ੀ ਲਾਇੰਸਸ ਲਈ ਦਰਖਾਸਤਾਂ 12 ਅਕਤੂਬਰ ਤੱਕ ਲਈਆਂ ਜਾਣਗੀਆਂ
Editor-in-chief at Salam News Punjab

LEAVE A REPLY

Please enter your comment!
Please enter your name here