Home ਗੁਰਦਾਸਪੁਰ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਰਲਡ ਮੈਂਟਲ ਹੈਲਥ...

ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਰਲਡ ਮੈਂਟਲ ਹੈਲਥ ਦਿਵਸ ਮਨਾਇਆ ਗਿਆ

200
0

ਕਾਦੀਆਂ 11 ਅਕਤੂਬਰ (ਸਲਾਮ ਤਾਰੀ)

ਸਥਾਨਕ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਰਲਡ ਮੈਂਟਲ ਹੈਲਥ ਡੇਅ ਮਨਾਇਆ ਗਿਆ । ਸਕੂਲ ਦੀਆਂ ਵਿਦਿਆਰਥਣਾਂ ਨੇ ਇਸ ਮੌਕੇ ਹੋਣ ਵਾਲੀ ਗਤੀਵਿਧੀਆਂ ਵਿਚ ਵਧ ਚੜ੍ਹ ਕੇ ਭਾਗ ਲਿਆ । ਵਿਦਿਆਰਥਣ ਮਨਦੀਪ ਕੌਰ ਅਤੇ ਹਰਲੀਨ ਕੌਰ ਨੇ ਭਾਸ਼ਣ ਰਾਹੀਂ ਇਸ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ ਉਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਜਗਮੀਤ ਕੌਰ ਕਿਰਨਦੀਪ ਕੌਰ ਸ਼ਵੇਤਾ ਸਲੋਨੀ ਨੇ ਚਾਰਟ ਆਦਿ ਇਸ ਸੰਬੰਧ ਵਿਚ ਬਣਾਏ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਮਤਾ ਡੋਗਰਾ ਨੇ ਬੱਚਿਆਂ ਨੂੰ ਇਸੇ ਤਰ੍ਹਾਂ ਵਧ ਚੜ੍ਹ ਕੇ ਹੋਣ ਵਾਲੀ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਮੈਂਟਲ ਹੈਲਥ ਦਿਵਸ ਬਾਰੇ ਜਾਣਕਾਰੀ ਦਿੱਤੀ ।ਇਸ ਮੌਕੇ ਪ੍ਰਿੰਸੀਪਲ ਮਮਤਾ ਡੋਗਰਾ ਨੇ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਵਿੱਚ ਇਨਾਮ ਵੀ ਵੰਡੇ । ਅਤੇ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਰੀਰਕ ਤੌਰ ਤੇ ਅਤੇ ਮਾਨਸਿਕ ਤੌਰ ਤੇ ਵੀ ਤੰਦਰੁਸਤ ਰਹਿਣਾ ਚਾਹੀਦਾ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਮਾਨਸਿਕ ਤਣਾਅ ਨੂੰ ਦੂਰ ਕਰਨ ਲਈ ਆਪਣੇ ਅੰਦਰ ਛੁਪੇ ਹੁਨਰ ਨੂੰ ਜ਼ਰੂਰ ਪੇਸ਼ ਕਰਨਾ ਚਾਹੀਦਾ ਹੈ । ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼੍ਰੀਮਤੀ ਸੁਨੀਤਾ ਕਪੂਰ ,ਸ਼ਮ੍ਹਾਂ ਮਹਾਜਨ , ਰੇਨੁਕਾ ਖੋਸਲਾ , ਅੰਜਲੀ , ਰੰਜੂ ਸ਼ਰਮਾ , ਨੀਤੀ ਬੇਦੀ , ਕਨਿਕਾ , ਰਵੀਨਾ ਤੇ ਸਕੂਲ ਦਾ ਸਮੂਹ ਸਟਾਫ ਮੌਜੂਦ ਸੀ ।
ਫੋਟੋ:–ਵਰਲਡ ਮੈਂਟਲ ਹੈਲਥ ਦਿਵਸ ਮੌਕੇ ਸਮਾਗਮ ਤੋਂ ਬਾਅਦ ਪ੍ਰਿੰਸੀਪਲ ਮਮਤਾ ਡੋਗਰਾ ਜੇਤੂ ਵਿਦਿਆਰਥੀਆਂ ਦੇ ਨਾਲ ।

Previous articleਐਸ ਐਸ ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆ ਵਿਖੇ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਗਿਆ
Next articleਲੋਕ ਡੇਂਗੂ ਮਲੇਰੀਏ ਦੀ ਸ਼ਿਕਾਇਤ ਹੋਣ ਤੇ ਤੁਰੰਤ ਸਿਵਲ ਹਸਪਤਾਲ ਕਾਦੀਆਂ ਨਾਲ ਸੰਪਰਕ ਕਰਣ – ਇੰਸਪੈਕਟਰ ਕੁਲਬੀਰ ਸਿੰਘ
Editor-in-chief at Salam News Punjab

LEAVE A REPLY

Please enter your comment!
Please enter your name here