spot_img
Homeਮਾਝਾਗੁਰਦਾਸਪੁਰਪਾਵਰਕਾਮ ਨੇ ਖਤਪਕਾਰਾਂ ਨੂੰ ਸਸਤੇ ਰੇਟ ਤੇ ਐਲ ਈ ਡੀ ਬਲਬ ਦਿੱਤੇ

ਪਾਵਰਕਾਮ ਨੇ ਖਤਪਕਾਰਾਂ ਨੂੰ ਸਸਤੇ ਰੇਟ ਤੇ ਐਲ ਈ ਡੀ ਬਲਬ ਦਿੱਤੇ

 

ਕਾਦੀਆਂ/5 ਜੂਨ(ਸਲਾਮ ਤਾਰੀ)
ਅੱਜ ਪੰਜਾਬ ਪਾਵਰਕਾਮ ਨੇ ਨਵੀੰ ਸਕੀਮ ਸਸਤੇ ਰੇਟਾਂ ਤੇ ਐਲ ਈ ਡੀ ਬਲਬ ਵੇਚਣ ਦੀ ਸਕੀਮ ਨੂੰ ਲਾਂਚ ਕੀਤਾ ਹੈ। ਇੱਸ ਸਬੰਧ ਚ ਮਿਲੀ ਜਾਣਕਾਰੀ ਮੁਤਾਬਿਕ ਸਥਾਨਕ ਬਿਜਲੀ ਘਰ ਚ ਬਿਜਲੀ ਬਚਤ ਯੋਜਨਾ ਤਹਿਤ ਉਪਭੋਗਤਾਂਵਾ ਨੂੰ ਬਿਜਲੀ ਬਿਲਾਂ ਤੇ ਐਲ ਈ ਡੀ ਬਲਬ ਘੱਟ ਰੇਟਾਂ ਤੇ ਮੁਹੈਆ ਕਰਵਾਉਣ ਦੀ ਸਕੀਮ ਜਾਰੀ ਕੀਤੀ ਗਈ ਹੈ। ਕਾਦੀਆਂ ਪਾਵਰਕਾਮ ਦੇ ਐਸ ਡੀ ਉ ਮਲਕੀਅਤ ਸਿੰਘ ਸੰਧੂ ਨੇ ਇੱਸ ਸਕੀਮ ਦਾ ਉਦਘਾਟਨ ਕੀਤਾ। ਇੱਸ ਮੋਕੇ ਤੇ ਉਨ੍ਹਾਂ ਜਾਣਕਾਰੀ ਦਿੰਦੀਆਂ ਦੱਸਿਆ ਕਿ ਜਨਰਲ ਕੈਟੇਗਰੀ ਦੇ ਖਪਤਕਾਰਾਂ ਨੂੰ 30 ਰੂਪੈ ਦੇ ਦੋ ਬਲਬ ਜਦਕਿ ਐਸ ਸੀ ਖਪਤਕਾਰਾਂ ਨੂੰ 15 ਰੂਪਏ ਦੇ ਦੋ ਐਲ ਈ ਡੀ ਬਲਬ ਦਿੱਤੇ ਜਾ ਰਹੇ ਹਨ। ਇਨ੍ਹਾਂ ਬਲਬਾਂ ਨੂੰ ਵੇਚਣ ਦਾ ਮਕਸਦ ਪੰਜਾਬ ਚ ਪਾਵਰ ਸੇਵਿੰਗ ਕਰਨਾ ਹੈ। ਜਦੋਂ ਇੱਸ ਸਕੀਮ ਦੇ ਲਾਂਚ ਹੋਣ ਦਾ ਖਪਤਕਾਰਾਂ ਨੂੰ ਪਤਾ ਲਗਾ ਤਾਂ ਵੱਡੀ ਤਾਦਾਦ ਚ ਬਲਬ ਖ਼ਰੀਦਣ ਵਾਲਿਆਂ ਦੀ ਲਾਈਨਾਂ ਲਗ ਗਈਆਂ। ਲੋਕਾਂ ਵੱਲੋਂ ਇੱਸ ਸਕੀਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਫ਼ੋਟੋ: ਐਲ ਈ ਡੀ ਬਲਬ ਸਕੀਮ ਦਾ ਫ਼ਾਇਦਾ ਲੈਣ ਪਹੁੰਚੇ ਬਿਜਲੀ ਖਪਤਕਾਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments